Skip to content
Independent perspectives. Global stories.
BREAKING

ਹੁਣ ਕਲਾਨੌਰ ’ਚ ਸ੍ਰੀ ਗੁਟਕਾ ਸਾਹਿਬ ਦੀ ਹੋਈ ਬੇਅਦਬੀ, ਸਿ¤ਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ

Share this story

ਕਲਾਨੌਰ, 2 ਨਵੰਬਰ (ਪੀ. ਟੀ.)- ਅ¤ਜ ਸਵੇਰੇ ਤੜਕਸਾਰ ਕਲਾਨੌਰ ਤੋਂ ਅਦਾਲਤਪੁਰ ਮਾਰਗ ’ਤੇ ਸ੍ਰੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅ¤ਜ ਸਵੇਰੇ ਕਲਾਨੌਰ ਵਾਸੀ ਅਮਰਜੀਤ ਕੌਰ ਤੇ ਲਖਵਿੰਦਰ ਕੌਰ ਨੇ ਦ¤ਸਿਆ ਕਿ ਉਹ ਸਵੇਰੇ 5.30 ਵਜੇ ਦੇ ਕਰੀਬ ਅਦਾਲਤਪੁਰ ਰੋਡ ’ਤੇ ਸੈਰ ਕਰ ਰਹੀਆਂ ਸਨ ਤੇ ਜ¤ਦੋਂ ਇਸ ਮਾਰਗ ’ਤੇ ਵਾਪਸ ਆਈਆਂ ਤਾਂ ਸੜਕ ਦੇ ਦੋਵੇ ਪਾਸੇ 2 ਗੁਟਕਾ ਸਾਹਿਬ ਜੀ ਦੇ ਪ¤ਤਰੇ ਖਿ¤ਲਰੇ ਪਏ ਸਨ।ਇਸ ਦੀ ਜਾਣਕਾਰੀ ਸਰਪੰਚ ਨੂੰ ਦਿ¤ਤੀ ਗਈ।ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਸਐਸਪੀ ਗੁਰਪ੍ਰੀਤ ਸਿੰਘ ਤੂਰ, ਡੀਸੀ ਡਾ. ਅਭਿਨਵ ਤ੍ਰਿ¤ਖਾ ਤੇ ਪੁਲਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਜਲਦ ਹੀ ਦੋਸ਼ੀਆਂ ਨੂੰ ਫੜਨ ਦਾ ਭਰੋਸਾ ਦਿ¤ਤਾ। ਇਸ ਬੇਅਦਬੀ ਦੇ ਰੋਸ ਵਜੋਂ ਸਿ¤ਖ ਜਥੇਬੰਦੀਆਂ ਨੇ ਬਟਾਲਾ-ਕਲਾਨੌਰ ਮਾਰਗ ਜਾਮ ਕਰਕੇ ਸ਼ਾਂਤਮਈ ਰੋਸ ਧਰਨਾ ਸ਼ੁਰੂ ਕਰ ਦਿ¤ਤਾ।

WRITTEN BY