Skip to content
Independent perspectives. Global stories.
BREAKING

ਹਿਊਮਨ ਰਾਈਟਸ ਵਾਚ ਆਰਗੇਨਾਈਜੇਸ਼ਨ ਵੱਲੋਂ ਲਾਏ ਹੋਮਿਓਪੈਥਿਕ ਕੈਂਪ ਨੂੰ ਵੱਡਾ ਹੁੰਗਾਰਾ

Share this story

ਸਮਾਣਾ, 2 ਨਵੰਬਰ (ਬਲਜੀਤ ਸਿੰਘ ਦੋਦੜਾ)- ਸਥਾਨਕ ਗੋਪਾਲ ਭਵਨ ਵਿਖੇ ਮਨੁੱਖਤਾ ਦਾ ਦਰਦ ਵੰਡਾਉਣ ਲਈ ਸਮਾਜ ਸੇਵੀ ਸੰਸਥਾ ਹਿਊਮਨ ਰਾਈਟਸ ਵਾਚ ਆਰਗੇਨਾਈਜੇਸ਼ਨ ਦੀ ਸਮਾਣਾ ਇਕਾਈ ਵੱਲੋਂ ਇੱਕ ਮੁਫਤ ਹੋਮਿਓਪੈਥਿਕ ਕੈਂਪ ਲਗਾਇਆ ਗਿਆ। ਜਿਸ ਵਿੱਚ ਪਟਿਆਲਾ ਦੇ ਪ੍ਰਸਿੱਧ ਹੋਮਿਓਪੈਥਿਕ ਮਾਹਿਰ ਡਾ: ਹਰਕੀਰਤ ਸਿੰਘ ਸਿੱਧੂ ਨੇ ਆਪਣੀ ਟੀਮ ਸਹਿਤ ਪੰਹੁਚ ਕੇ ਲੋਕਾ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਾਉਣ ਹਿੱਤ ਅਗਾਉਂ ਡੇਂਗੂ ਪਰਵੈਂਟਿਵ ਖੁਰਾਕ ਪਿਲਾਈ। ਕੈਂਪ ਦਾ ਉਦਘਾਟਨ ਹਲਕਾ ਸਮਾਣਾ ਦੇ ਸਾਬਕਾ ਵਿਧਾਇਕ ਜਥੇਦਾਰ ਜਗਤਾਰ ਸਿੰਘ ਰਾਜਲਾ ਨੇ ਕੀਤਾ। ਇਸ ਮੌਕੇ ਸੰਸਥਾ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਪੁਰੀ, ਲੇਡੀਜ ਵਿੰਗ ਕੌਆਰਡੀਨੇਟਰ ਰਾਜਵਿੰਦਰ ਕੌਰ ਪ੍ਰੀਤ ਚੰਡੀਗੜ੍ਹ, ਯੁਨਿਟ ਪ੍ਰਧਾਨ ਜਰਨੈਲ ਸਿੰਘ ਚੀਮਾ, ਪ੍ਰੇਮ ਚੰਦ ਗੋਇਲ ਸਮੇਤ ਸੰਸਥਾ ਦੇ ਪ੍ਰਮੁੱਖ ਅਹੁਦੇਦਾਰ ਹਾਜ਼ਰ ਸਨ। ਕੈਂਪ ਦੀ ਸ਼ੁਰੂਆਤ ਤੋਂ ਪਹਿਲਾ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ: ਹਰਕੀਰਤਸਿੰਘ ਸਿੱਧੂ ਨੇ ਕਿਹਾ ਕਿ ਕਾਫੀ ਮਿਹਨਤ ਤੋਂ ਬਾਅਦ ਉਹਨਾ ਨੇ ਹੋਮਿਓਪੈਥਿਕ ਦੀ ਡੇਂਗੂ ਤੋਂ ਬਚਣ ਲਈ ਇਹ ਖੁਰਾਕ ਤਿਆਰ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਇਸ ਬਿਮਾਰੀ ਲਈ ਜਿੰਮੇਵਾਰ ਮੱਛਰ ਪੈਦਾ ਹੋਣ ਤੋਂ ਰੋਕਣ ਲਈ ਜਾਗਰੂਕ ਰਹਿਣ ਦੀ ਜਾਣਕਾਰੀ ਦਿੱਤੀ। ਸੰਸਥਾ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਪੁਰੀ ਨੇ ਵੀ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਆਪਣੇ ਘਰਾਂ ਅਤੇ ਆਲੇ ਦੁਆਲੇ ਨੂੰ ਸਾਫ ਰੱਖਣ ਦੀ ਬੇਨਤੀ ਕਰਦਿਆਂ ਕਿਹਾ ਕਿ ਇਹ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਆਪਣੇ ਘਰਾਂ ਦੀਆਂ ਛੱਤਾਂ ਅਤੇ ਹੋਰਨਾ ਵਸਤਾਂ ਵਿੱਚ ਪਾਣੀ ਇੱਕਠਾ ਹੋਣ ਤੋਂ ਸੁਚੇਤ ਰਿਹਾ ਜਾਵੇ। ਜਥੇਦਾਰ ਜਗਤਾਰ ਸਿੰਘ ਰਾਜਲਾ ਨੇ ਡਾ: ਹਰਕੀਰਤ ਸਿੰਘ ਸਿੱਧੂ ਦਾ ਵਿਸੇਸ਼ ਤੋਂ ਤੇ ਧੰਨਵਾਦ ਕਰਦਿਆਂ ਕਿਹਾ ਕਿ ਹਿਊਮਨ ਰਾਈਟਸ ਵਾਚ ਆਰਗੇਨਾਈਜੇਸ਼ਨ ਜਿਹੀ ਸਮਾਜ ਸੇਵੀ ਸੰਸਥਾਂ ਵੱਲੋਂ ਲਾਏ ਗਏ ਕੈਂਪ ਵਿੱਚ ਦਵਾਈ ਮੁਹਈਆ ਕਰਵਾ ਕੇ ਉਹਨਾ ਨੇ ਪੁੰਨ ਦਾ ਕੰਮ ਕੀਤਾ ਹੈ। ਜਿਸ ਲਈ ਸੰਸਥਾਂ ਦੇ ਸਾਰੇ ਮੈਂਬਰਾਨ ਉਹਨਾ ਦੇ ਧੰਨਵਾਦੀ ਹਨ। ਇਥੇ ਇਹ ਗੱਲ ਵਰਣਨਯੋਗ ਹੈ ਕਿ ਸੰਸਥਾਂ ਨੇ ਇੱਕ ਦਿਨ ਵਾਸਤੇ ਇਹ ਕੈਂਪ ਰੱਖਿਆ ਸੀ ਪਰ ਪਹਿਲੇ ਦਿਨ ਹੀ ਦਵਾਈ ਲੈਣ ਵਾਲਿਆ ਦੀ ਗਿਣਤੀ 6000 ਤੋਂ ਵਧਣ ਕਾਰਨ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਕੈਂਪ ਇੱਕ ਦਿਨ ਹੋਰ ਵਧਾਉਣਾ ਪਿਆ। ਇਸ ਕੈਂਪ ਦੋਰਾਨ ਸ੍ਰੀ ਰਾਮ ਲਾਲ ਬਾਂਸਲ, ਰਮੇਸ਼ਵਰ ਸ਼ਰਮਾ, ਮਹੇਸ਼ ਸਿੰਗਲਾ, ਦਵਿੰਦਰ ਬੰਟੀ ਵੋਹਰਾ, ਗੁਰਵਿੰਦਰ ਬਿੱਟੂ, ਰਾਜ ਕੁਮਾਰ ਗਰਗ, ਮਾਲਵਿੰਦਰ ਸਿੰਘ, ਪ੍ਰਿੰਸ ਗੁਲਾਟੀ, ਆਸ਼ੂ ਕੁਮਾਰ, ਜਗਦੀਸ਼ ਸ਼ਰਮਾ, ਪ੍ਰਿੰਸੀਪਲ ਕ੍ਰਿਸ਼ਨ ਵੋਹਰਾ, ਜਸਪਾਲ ਸਿੰਘ, ਨਰੇਸ਼ ਕੁਮਾਰ, ਵਿਜੈ ਸਿੰਘ, ਭਜਨ ਸਿੰਘ, ਚਾਂਦ ਵਰਮਾ, ਵਿਰਸਾ ਸਿੰਘ ਸਮੇਤ ਹੋਰ ਮੈਂਬਰਾ ਨੇ ਤਨਦੇਹੀ ਨਾਲ ਸੇਵਾ ਨਿਭਾਈ।

WRITTEN BY