Skip to content
Independent perspectives. Global stories.
BREAKING

ਹਰਸਿਮਰਤ ਦੇ ਨਿੱਜੀ ਹਲਕੇ ਵਿੱਚ ਹੀ ਸਿੱਖਾਂ ਦੀ ਦਸਤਾਰ ਸੁਰੱਖਿਅਤ ਨਹੀਂਂ ਤਾਂ ਬਾਹਰਲੇ ਦੇਸ਼ਾਂ ‘ਚ ਸੁਰੱਖਿਆ ਦੀ ਕੀ ਉਮੀਦ ਕਰ ਸਕਦੇ ਹਾਂ : ਸ਼ੇਰਾ

Share this story

ਮੂਣਕ, 10 ਅਗਸਤ (ਸੁਰਜੀਤ ਸਿੰਘ ਭੁਟਾਲ)-”ਜਦੋਂ ਅੱਜ ਬੀਬਾ ਹਰਸਿਮਰਤ ਕੌਰ ਦੇ ਨਿੱਜੀ ਹਲਕਾ ਬਠਿੰਡਾ ਵਿੱਚ ਹੀ ਸਿੱਖਾਂ ਦੀ ਦਸਤਾਰ ਸੁਰਖਿਅਤ ਨਹੀਂ ਤਾਂ ਅਸੀਂ ਬਾਹਰਲੇ ਦੇਸ਼ਾਂ ਵਿੱਚ ਸਿੱਖਾਂ ਦੀ ਦਸਤਾਰ ਦੇ ਸੁਰੱਖਿਅਤ ਰਹਿਣ ਦੀ ਕੀ ਉਮੀਦ ਰੱਖ ਸਕਦੇ ਹਾਂ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੂਣਕ ਵਿਖੇ ਅਪਣੇ ਸਾਥੀਆਂ ਸਮੇਤ ਸ਼੍ਰ੍ਰੋਮਣੀ ਅਕਾਲੀ ਦਲ
dastar
ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਸ਼ੇਰਾ ਮੂਨਕ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕੀਤਾ। ਸ. ਸ਼ੇਰਾ ਮੂਣਕ ਨੇ ਬਠਿੰਡਾ ਜੇਲ੍ਹ ਵਿੱਚ ਆਪਣੇ ਪੁੱਤਰ ਦੀ ਮੁਲਾਕਾਤ ਕਰਨ ਪਹੁੰਚੀ ਦਸਤਾਰ ਸਜਾਈ ਸਿੱਖ ਬੀਬੀ ਦੀ ਡਿਊਟੀ ਤੇ ਤਾਇਨਾਤ ਮਹਿਲਾ ਪੁਲਿਸ ਕਰਮੀਆਂ ਵੱਲੋਂ ਤਲਾਸ਼ੀ ਲੈਣ ਦੇ ਬਹਾਨੇ ਦਸਤਾਰ ਉਤਰਵਾਉਣ ਅਤੇ ਬਦਸਲੂਕੀ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਿੱਜੀ ਹਲਕਾ ਬਠਿੰਡਾ ਵਿੱਚ ਉਨ੍ਹਾਂ ਦੀ ਆਪਣੀ ਸਰਕਾਰ ਹੁੰਦਿਆਂ ਸਿੱਖ ਦਸਤਾਰ ਧਾਰੀ ਬੀਬੀ ਨਾਲ ਅਜਿਹੀ ਬਦਸਲੂਕੀ ਹੋ ਸਕਦੀ ਹੈ ਤਾਂ ਹੋਰਨਾਂ ਦੇਸ਼ਾਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ ਕਿ ਸਿੱਖਾਂ ਦੀ ਦਸਤਾਰ ਸੁਰੱਖਿਅਤ ਰਹਿ ਸਕਦੀ ਹੈ। ਉਕਤ ਆਗੁਆਂ ਨੇ ਕਿਹਾ ਕਿ ਸ਼੍ਰੋ.ਅ.ਦ. (ਅ) ਹਮੇਸ਼ਾਂ ਹੀ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਦਾ ਰਿਹਾ ਹੈ ਅਤੇ ਸੰਘਰਸ਼ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ। ਇਸ ਮੌਕੇ ਜੱਥੇਦਾਰ ਗਿਆਨ ਸਿੰਘ ਬੰਗਾਂ, ਸ. ਮੋਤਾ ਸਿੰਘ, ਜੱਥੇਦਾਰ ਉਦੇ ਸਿੰਘ, ਮਹਿੰਦਰ ਸਿੰਘ ਆਹਲੂਵਾਲੀਆ ਸ਼ਹਿਰੀ ਪ੍ਰਧਾਨ ਮੂਨਕ, ਜੱਥੇਦਾਰ ਪਾਲ ਸਿੰਘ ਖਾਈ, ਜੱਥੇਦਾਰ ਗੁਰਜੀਤ ਸਿੰਘ ਗਾਗਾ ਆਦਿ ਵੀ ਪਾਰਟੀ ਆਗੂ ਹਾਜਰ ਸਨ।

WRITTEN BY