Skip to content
Independent perspectives. Global stories.
BREAKING

ਪੰਜਾਬ ‘ਚ ਕਾਂਗਰਸ ਪਾਰਟੀ ਦਾ ਵਜੂਦ ਖਤਮ ਹੋਣ ਕਿਨਾਰੇ : ਅਮਨਪ੍ਰੀਤ ਖਾਲਸਾ (ਰੋਡੇ)

Share this story

ਬਾਘਾਪੁਰਾਣਾ 10 ਅਗਸਤ (ਤਰਲੋਚਨ ਬਰਾੜ)-ਪਿਛਲੇ ਦਿਨੀਂ ਕਾਂਗਰਸ ਛੱਡ ਕੇ ਸ਼ਾਮਿਲ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਅਜੀਤ ਸਿੰਘ ਸ਼ਾਂਤ ਦੇ ਸ਼ਾਮਿਲ ਹੋਣ ਨਾਲ ਜਿਥੇ ਜ਼ਿਲ੍ਹਾ ਮੋਗਾ ਚ ਸ਼੍ਰੋਮਣੀ ਅਕਾਲੀ ਦਲ ਮਜਬੂਤੀ ਵੱਲ ਵਧਿਆ ਹੈ, ਉਥੇ ਨਿਹਾਲ ਸਿੰਘ ਵਾਲਾ ਹਲਕੇ ਦੇ ਵਰਕਰਾਂ ਦੇ ਹੋਂਸਲੇ ਬੁਲੰਦ ਹੋਏ ਹਨ ਇਹ ਵਿਚਾਰਾਂ ਦਾ ਪ੍ਰਗਟਾਵਾ ਅਮਨਪ੍ਰੀਤ ਸਿੰਘ ਰੋਡੇ ਖਾਲਸਾ ਨੇ ਆਪਣੇ ਗ੍ਰਹਿ ਵਿਖੇ ਸਦੀ ਗਈ ਪ੍ਰੈੱਸ ਮੀਟਿੰਗ ਦੋਰਾਨ ਆਖੇ । ਉਹਨਾਂ ਅਗੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਵਜੂਦ ਦਿਨ ਬੋ ਦਿਨ ਖਤਮ ਹੁੰਦਾ ਜਾ ਰਿਹਾ ਹੈ ਅਤੇ ਚੰਗੇ ਅਤੇ ਸੂਜਵਾਨ ਲੋਕ ਬਾਦਲ ਸਰਕਾਰ ਦੀਆਂ ਚੰਗੀਆਂ ਨੀਤੀਆਂ ਅਤੇ ਪੰਜਾਬ ਵਿੱਚ ਹੋ ਰਹੇ ਵਿਕਾਸ ਨੂੰ ਦੇਖ ਕੇ ਸ਼੍ਰੋਮਣੀ ਅਕਾਲੀ ਦਾ ਵਿੱਚ ਸ਼ਾਮਿਲ ਹੋ ਰਹੇ ਹਨ ਤੇ ਆਉਣ ਵਾਲੀ ਲੋਕ ਸਭਾ 2014 ਵਿੱਚ ਸ਼੍ਰੋਮਣੀ ਅਕਾਲੀ ਦੀ ਭਾਈਵਾਲ ਸਰਕਾਰ ਦਾ ਸੈਂਟਰ ਦੇ ਵਿੱਚ  ਬਣਨਾ ਯਕੀਨੀ ਹੈ । ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਯੋਗ ਅਗਵਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਚਲ ਰਹੀ ਹੈ ਅਤੇ ਜੋ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਹੋ ਰਹੇ ਹਨ ਅਤੇ ਹਰ ਵਰਗ ਦੀ ਸੁਣਵਾਈ ਹੁੰਦੀ ਹੈ ਅਤੇ ਪਿੰਡਾਂ ਅਤੇ ਸਹਿਰਾ ਦੇ ਵਿੱਚ ਵਿਕਾਸ ਦੀਆਂ ਝੜੀਆਂ ਲਗਾਈਆਂ ਹੋਈਆਂ ਹਨ ਅਤੇ ਅਮਨਪ੍ਰੀਤ ਸਿੰਘ ਖਾਲਸਾ ਨੇ ਜੋ ਨਵਾਂ ਅਖ਼ਬਾਰ ਪੰਜਾਬ ਟਾਇਮਸ ਸ਼ੁਰੂ ਹੋਇਆ ਹੈ ਉਸ ਦੀ ਵੀ ਪਰਸੰਸਾ ਕੀਤੀ । ਇਸ ਮੋਕੇ ਇਹਨਾਂ ਦੇ ਨਾਲ ਲਛਮਣ ਸਿੰਘ ਕੱਪਾ ਸਰਪੰਚ ਰੋਡੇ , ਨਿਰਮਲ ਸਿੰਘ ਪੰਚ , ਹਰਨੇਕ ਸਿੰਘ ਪੰਚ , ਸੇਵਕ ਸਿੰਘ ਪੰਚ , ਸੋਣ ਸਿੰਘ ਪੰਚ , ਬਿੰਦਰ ਸਿੰਘ ਪੰਚ , ਚਮਕੋਰ ਸਿੰਘ ਸਾਬਕਾ ਪੰਚ , ਸੁਖਮੰਦਰ ਸਿੰਘ ਪੰਚ , ਜਲੋਰ ਸਿੰਘ ਸੋਸਾਇਟੀ ਪ੍ਰਧਾਨ ਰੋਡੇ , ਸੁਖਦੀਪ ਸਿੰਘ ਪਲੇਅਰ , ਸੁਖਦੀਪ ਸਿੰਘ ਮੀਤ ਪ੍ਰਧਾਨ ਯੂਥ ਅਕਾਲੀ ਦਲ ਮੋਗਾ ਹਾਜਰ ਸਨ।

WRITTEN BY