Skip to content
Independent perspectives. Global stories.
BREAKING

ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਨਿਰਾਦਰ ਖਿਲਾਫ ਪੰਜ ਦਿਨ ਦਾ ਸੋਗ ਐਲਾਨ ਕਰੇ ਸਰਕਾਰ : ਗਹਿਰੀ

Share this story

ਬਠਿੰਡਾ, 16 ਅਕਤੂਬਰ (ਸੁਖਵਿੰਦਰ ਸਰਾਂ, ਇੰਦਰਜੀਤ ਨਥਾਣਾ)- ਲੋਕ ਜਨਸ਼ਕਤੀ ਪਾਰਟੀ ਨੇ ਵੀ ਅੱਜ ਗੁਰੂ ਗੰ੍ਰਥ ਸਾਹਿਬ ਦੇ ਅਪਮਾਨ ਦੇ ਖਿਲਾਫ ਦਿੱਤੇ ਜਾ ਰਹੇ ਪੰਜਾਬ ਬੰਦ ਵਿੱਚ ਹਿੱਸਾ ਲਿਆ। ਲੋਜਪਾ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਵਿੱਚ ਲੋਜਪਾ ਵਰਕਰਾਂ ਨੇ ਗੋਨਿਆਣਾ ਮੇਨ ਰੋਡ ਤੇ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਵਾਲਿਆ ਅਤੇ ਗੁਰੂ ਗੰ੍ਰਥ ਸਾਹਿਬ ਦਾ ਅਪਮਾਨ ਕਰਨ ਵਾਲਿਆ ਦਾ ਪੁਤਲਾ ਫੁਕ ਕੇ ਪੰਜਾਬ ਸਰਕਾਰ ਦੀ ਢਿੱਲੀ ਕਾਰਗਜਾਰੀ ਦੇ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਗਹਿਰੀ ਨੇ ਆਪਣੇ ਸਾਥੀਆਂ ਸਮੇਤ ਨਹਿਰ ਦੇ ਪੁੱਲ ਚੱਲ ਰਹੇ ਰੋਸ ਧਰਨੇ ਵਿੱਚ ਹਿੱਸਾ ਲਿਆ ਅਤੇ ਸੰਗਤਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਬਰਗਾੜੀ, ਕੋਟਕਪੂਰਾ, ਮੋਗਾ ਅਤੇ ਜਵਾਹਰ ਸਿੰਘ ਵਾਲਾ ਦੀਆਂ ਘਟਨਾਵਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਿਆਂ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਨਿਰਾਦਰ ਦੇ ਸੋਗ ਵੱਜੋਂ ਪੰਜ ਦਿਨ ਦਾ ਸਰਕਾਰੀ ਸੋਗ ਐਲਾਨਿਆ ਜਾਵੇ। ਉਨ੍ਹਾਂ ਸਿੱਖ ਸੰਗਤਾਂ ਸਮੇਤ ਸ੍ਰੀ ਗੁਰੂ ਗੰ੍ਰਥ ਸਾਹਿਬ ਨੂੰ ਮੰਨਣ ਵਾਲੇ ਹਰ ਇਨਸਾਨ ਨੂੰ ਇਨ੍ਹਾਂ ਘਟਨਾਵਾਂ ਖਿਲਾਫਇੱਕਠੇ ਹੋ ਕੇ ਆਵਾਜ਼ ਬੁ¦ਦ ਕਰਨ ਦੀ ਅਪੀਲ ਕੀਤੀ। ਗਹਿਰੀ ਨੇ ਲੋਕਾਂ ਨੂੰ ਇਸ ਘਟਨਾ ਦੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਖੁਦ ਵੀ ਪੜਤਾਲ ਕਰਨੀ ਚਾਹੀਦੀ ਹੈ ਅਤੇ ਇਸ ਘਟਨਾ ਦੇ ਦੋਸ਼ੀਆ ਨੂੰ ਸਜ਼ਾ ਦਿਵਾਉਣ ਲਈ ਸੰਘਰਸ਼ ਨੂੰ ਤੇਜ਼ ਕਰਨਾ ਚਾਹੀਦਾ ਹੈ। ਇਸ ਸਮੇਂ ਗਹਿਰੀ ਦੇ ਨਾਲ ਸੁਖਦੇਵ ਸਿੰਘ ਪ੍ਰਧਾਨ ਜਨਸ਼ਕਤੀ ਮਜ਼ਦੂਰ ਸਭਾ ਜਸਵੀਰ ਸਿੰਘ ਸੀਰਾ ਜਿਲ੍ਹਾ ਪ੍ਰਧਾਨ ਲੋਜਪਾ ਬਠਿੰਡਾ, ਹਰਮੰਦਰ ਸਿੰਘ, ਬਲਕੌਰ ਸਿੰਘ, ਜਸਵਿੰਦਰ ਸਿੰਘ, ਪ੍ਰਦੀਪ ਸਿੰਘ, ਚਰਨਜੀਤ ਸਿੰਘ, ਬਿੱਕਰ ਸਿੰਘ ਸੇਮਾਂ, ਹਰਚਿਰਾਗਜੀਤ ਸਿੰਘ ਗਹਿਰੀ, ਮੇਵਾ ਸਿੰਘ, ਗੁਰਦੀਪ ਸਿੰਘ, ਅੰਗਰੇਜ਼ ਸਿੰਘ ਅਤੇ ਹੋਰ ਨੇਤਾ ਵੀ ਹਾਜ਼ਰ ਸਨ।

WRITTEN BY