ਦਿੜ੍ਹਬਾ ਮੰਡੀ, 16 ਅਕਤੂਬਰ (ਜਸਵੀਰ ਸਿੰਘ ਛਾਹੜ)- ਪਿਛਲੇ ਦਿਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਜਿੱਥੇ ਸਮੂਹ ਭਾਈਚਾਰੇ ਚੋ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ।ਉੱਥੇ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਆਗੂ ਇਸਦਾ ਪੂਰਾ ਪੂਰਾ ਸਿਆਸੀ ਲਾਭ ਲੈਣ ਲੱਗੇ ਹੋਏ ਹਨ ।ਸਿੱਖ ਜਥੇਬੰਦੀਆਂ ਵਲੋਂ ਲਾਏ ਜਾ ਰਹੇ ਧਰਨਿਆ ਚੋ ਪੁੱਜ ਕੇ ਕਾਂਗਰਸੀ ਤੇ ਆਪ ਆਗੂ ਜਿੱਥੇ ਲੋਕਾਂ ਨੂੰ ਭੜਕਾ ਕੇ ਸਿਆਸੀ ਰੋਟੀਆ ਸੇਕਣ ਲੱਗੇ ਹੋਏ ਹਨ। ਪਿਛਲੇ ਦਿਨਾਂ ਚੋ ਪੰਜਾਬ ਦਾ ਮਾਹੋਲ ਇਸ ਸਮੇਂ ਡਾਵਾਡੋਲ ਹੈ ,ਉੱਥੇ ਪੁਲਿਸ ਪ੍ਰਸਾਸਨ ਤੇ ਮੌਜੂਦਾ ਸਰਕਾਰ ਪੰਜਾਬ ਵਿੱਚ ਅਮਨ ਸਾਂਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਜਹੋਜਿੱਦ ਕਰ ਰਹੀ ਹੈ।ਇਸ ਸਮੇਂ ਪੰਜਾਬ ਕਾਂਗਰਸ ਇਸ ਮੁੱਦੇ ਨੂੰ ਚੁੱਕਣ ਦੇ ਨਾਲ ਨਾਲ ਆਪਣੀ ਪਾਰਟੀ ਦੇ ਪੰਜਾਬ ਪ੍ਰਧਾਨਗੀ ਪਦ ਨੂੰ ਲੈ ਕੇ ਵੀ ਉਲਝੀ ਹੋਈ ਹੈ।ਪੰਜਾਬ ਬੀਜੇਪੀ ਇਸ ਮੁੱਦੇ ਤੇ ਪੂਰੀ ਤਰ੍ਹਾਂ ਚੁੱਪ ਧਾਰੀ ਬੈਠੀ ਹੈ ।ਇਸ ਸਭ ਦੇ ਬਾਵਜੂਦ ਪੰਜਾਬ ਦੀਆਂਕੱਟੜ ਪੰਥੀ ਪਾਰਟੀਆਂ ਅਕਾਲੀ ਦਲ (ਅਮ੍ਰਿਤਸਰ) ਤੇ ਆਪਣੇ ਆਪ ਨੂੰ ਧਾਰਮਿਕ ਮਸਲਿਆ ਤੋਂ ਦੂਰ ਰਹਿਣ ਦੇ ਦਾਅਵੇ ਕਰਨ ਵਾਲੀ ਪਾਰਟੀ ਆਮ ਆਦਮੀ ਇਸ ਮੁੱਦੇ ਨੂੰ ਲੈ ਕੇ ਹਰ ਤਰ੍ਹਾਂ ਦਾ ਸਿਆਸੀ ਦਾਅ ਪੇਚ ਲੜਾ ਰਹੀਆ ਹਨ ।ਆਮ ਆਦਮੀ ਪਾਰਟੀ ਦੇ ਤੇਜ ਤਰਾਰ ਪਾਰਲੀਮੈਂਟ ਮੈਂਬਰ ਜਲਦੀ ਸੂਬੇ ਚੋ ਸਰਕਾਰ ਬਣਾਉਣ ਦੇ ਸੁਪਨੇ ਨੂੰ ਲੈ ਕੇ ਇਸ ਤਰ੍ਹਾਂ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇ ਰਹੇ ।ਇਸ ਸਮੇਂ ਜਦੋਂ ਪੰਜਾਬ ਦੇ ਲੋਕਾਂ ਨੂੰ ਇਸ ਮਸਲੇ ਨਾਲ ਨਠਿੱਜਣ ਲਈ ਅਮਨ ਸਾਂਤੀ ਦੀ ਲੋੜ ਹੈ ਉਸ ਸਮੇਂ ਇਹ ਆਗੂ ਆਪਣੀ ਸਿਆਸੀ ਦਿੱਖ ਨਿਹਾਰਨ ਲਈ ਧਰਨਿਆ ਚੋ ਜਾ ਕੇ ਲੋਕਾਂ ਨੂੰ ਭੜਕਾਬਾਜੀ ਕਰ ਰਹੇ ਹਨ।ਸੱਤਾ ਦੇ ਲਾਲਚ ਵਸ ਪਏ ਆਗੂ ਸਾਇਦ ਇਸ ਗੱਲ ਨੂੰ ਵੀ ਭੁੱਲ ਗਏ ਹਨ ਕਿ ਪੰਜਾਬ ਇਸ ਤੋਂ ਪਹਿਲਾਂ ਵੀ ਵੱਡਾ ਸੰਤਾਪ ਹੰਢਾ ਚੁੱਕਿਆ ਹੈ।ਆਰਥਿਕ ਤੌਰ ਤੇ ਲਾਲਾਰ ਹੋਏ ਪੰਜਾਬ ਦੇ ਲੋਕ ਹੁਣ ਕਿਸੇ ਵੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਦੁਖਾਂਤ ਦਾ ਸਾਹਮਣਾ ਨਹੀਂ ਕਰ ਪਾਉਣਗੇ ।ਜੇਕਰ ਅੱਜ ਪੰਜਾਬ ਦੇ ਹਲਾਤ ਵਿਗੜਦੇ ਹਨ ,ਤਾਂ ਪੰਜਾਬ ਨੂੰ ਮੁੜ ਪੈਰ੍ਹਾਂ ਸਿਰ ਹੋਣ ਲਈ ਸਾਇਦ ਪੂਰੀ ਸਦੀ ਹੀ ਬੀਤ ਜਾਵੇ ।ਜੋ ਵੀ ਹੋਇਆ ਹੈ ਉਸਦਾ ਵਿਰੋਧ ਸਿੱਖ ਜਗਤ ਨੂੰ ਬਿੰਨਾ ਕਿਸੇ ਸਿਆਸੀ ਵਗਲਾਵੇ ਚੋ ਆਇਆ ਕਰਨਾ ਚਾਹੀਦਾ ਹੈ ।ਸਰਕਾਰ ਤੇ ਦਬਾਅ ਪਾਉਣ ਲਈ ਹਰ ਸਿੱਖ ਨੂੰ ਆਪਣੇ ਢੰਗ ਤਰੀਕੇ ਨਾਲ ਗੁੱਸਾ ਜਾਹਿਰ ਕਰਨਾ ਚਾਹੀਦਾ ਹੈ ।ਪੰਜਾਬ ਦੀ ਪੰਥਕ ਹਿਤੈਸੀ ਸਰਕਾਰ ਲਈ ਵੀ ਇਹ ਵੱਡੀ ਵੰਗਾਰ ਹੈ ਕਿ ਉਹ ਸਰਵ ਧਰਮ ਸੰਗਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸੀਆ ਦੀ ਜਲਦੀ ਪੜਤਾਲ ਕਰਕੇ ਸਜਾਵਾ ਦੇਵੇ।



