Skip to content
Independent perspectives. Global stories.
BREAKING

ਗੋਲੀਆਂ ਚਲਾ ਕੇ ਸਕੇ ਚਾਚੇ ਤੇ ਇੱਕ ਹੋਰ ਦਾ ਕਤਲ

Share this story

ਚੌਕ ਮਹਿਤਾ, 12 ਅਕਤੂਬਰ (ਸਿੰਕਦਰ ਸਿੰਘ ਖਾਲਸਾ)- ਅੱਜ ਸਵੇਰੇ ਕੀਰਬ 10 ਵਜੇ ਪਿੰਡ ਮਲਕ ਨੰਗਲ ਦੇ ਇੱਕ ਨੌਜਵਾਨ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਆਪਣੇ ਸਕੇ ਚਾਚੇ ਸਮੇਤ ਪਿੰਡ ਦੇ ਇੱਕ ਹੋਰ ਵਿਅਕਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇੱਕ ਨੌਜਵਾਨ ਨੁੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਪੂਰਨ ਸਿੰਘ ਸਾਬਕਾ ਸਰਪੰਚ ਮਲਕ ਨੰਗਲ ਪਿੰਡ ਵਿਚ ਹੀ ਆਪਣੀ ਜਗ੍ਹਾ ’ਚ ਸਬਜ਼ੀ ਦੀ ਬਿਜਾਈ ਕਰ ਰਿਹਾ ਸੀ। ਰਸਤੇ ਵਿੱਚੋਂ ਲੰਘਦੇ ਦੋ ਵਿਅਕਤੀ ਜਰਨੈਲ ਸਿੰਘ ਮੈਂਬਰ ਪੰਚਾਇਤ ਪੁੱਤਰ ਗੁਰਦੀਪ ਸਿੰਘ ਅਤੇ ਸਿਮਰਨਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਗੱਲਬਾਤ ਕਰਨ ਲਈ ਪੂਰਨ ਸਿੰਘ ਕੋਲ ਰੁਕੇ।

ਏਨੇ ਚਿਰ ’ਚ ਸਤਿੰਦਰਪਾਲ ਸਿੰਘ ਉਰਫ ਮੱਟੀ ਆਪਣੀ ਗੱਡੀ ’ਤੇ ਆਇਆ ਅਤੇ ਉਕਤ ਤਿੰਨਾਂ ਵਿਅਕਤੀਆਂ ’ਤੇ ਪਿਸਤੌਲ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿਚ ਸਾਬਕਾ ਸਰਪੰਚ ਪੂਰਨ ਸਿੰਘ ਅਤੇ ਜਰਨੈਲ ਸਿੰਘ ਪੰਚ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਤੀਜਾ ਵਿਅਕਤੀ ਸਿਮਰਨਜੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਵਾਰਦਾਤ ਕਰਨ ਦੇ ਤੁਰੰਤ ਬਾਅਦ ਸਤਿੰਦਰਪਾਲ ਸਿੰਘ ਮੱਟੀ ਆਪਣੀ ਗੱਡੀ ਸਮੇਤ ਫਰਾਰ ਹੋ ਗਿਆ।
ਘਟਨਾ ਬਾਰੇ ਪਤਾ ਲਗਦਿਆਂ ਹੀ ਥਾਣਾ ਮਹਿਤਾ ਦੇ ਐਸਐਚਓ ਅਮਨਦੀਪ ਸਿੰਘ ਮੌਕੇ ’ਤੇ ਪੁੱਜੇ ਅਤੇ ਕਿਹਾ ਕਿ ਮੌਕਾ ਵਾਰਦਾਤ ਤੋਂ ਸਤਿੰਦਰਪਾਲ ਸਿੰਘ ਮੱਟੀ ਵੱਲੋਂ ਚਲਾਈ ਗਈ ਗੋਲੀ ਦੇ ਖੋਲ ਬਰਾਮਦ ਕਰ ਲਏ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਐਸਪੀ (ਡੀ) ਰਣਬੀਰ ਸਿੰਘ, ਡੀਐਸਪੀ (ਡੀ) ਜੁਗਰਾਜ ਸਿੰਘ ਅਤੇ ਡੀਐਸਪੀ ਭਗਵੰਤ ਸਿੰਘ ਗਿੱਲ ਜੰਡਿਆਲਾ ਗੁਰੂੁ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਘਟਨਾ ਦੀ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦ ਤੋ ਜਲਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਵਾਰਦਾਤ ਨਾਲ ਪੂਰੇ ਪਿੰਡ ਵਿਚ ਦਹਿਸ਼ਤ ਅਤੇ ਗਮਗੀਨ ਮਾਹੌਲ ਬਣਿਆ ਹੋਇਆ ਹੈ।

WRITTEN BY