ਸੰਗਰੂਰ, 12 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)- ਹਰਕੇਸ ਸਿੰਘ ਸਿੱਧੂ ਸਾਬਕਾ ਡਿਪਟੀ ਕਮਿਸ਼ਨਰ ਸੰਗਰੂਰ ਦੀ ਪ੍ਰਧਾਨਗੀ ਹੇਠ ਟੀਮ ਅਗੇਂਸਟ ਕਰੱਪਸ਼ਨ ਸੰਸਥਾ ਦੀ ਮੀਟਿੰਗ ਧੂਰੀ ਵਿੱਚ ਹੋਈ। ਮੀਟਿੰਗ ਦੀ ਸ਼ੁਰੂਆਤ ਹਰਜੀਤ ਸਿੰਘ ਹਸਨਪੁਰੀ ਨੇ ਕੀਤੀ ਅਤੇ ਮੀਟਿੰਗ ਵਿੱਚ ਹਾਜ਼ਰ ਹੋਏ ਮੈਂਬਰਾਂ ਦਾ ਸੁਆਗਤ ਕੀਤਾ ਅਤੇ ਹਾਜ਼ਰ ਵਿਅਕਤੀਆਂ ਨੂੰ ਟੀਮ ਅਗੇਂਸਟ ਕਰੱਪਸ਼ਨ ਦੇ ਉਦੇਸ਼ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਕਿ ਇਹੇ ਸੰਸਥਾ ਕੋਈ ਰਾਜਨੀਤਿਕ ਪਾਰਟੀ ਨਹੀ ਹੈ। ਇਸ ਦਾ ਮੈਂਬਰ ਕਿਸੇ ਵੀ ਪਾਰਟੀ ਦਾ ਵਿਅਕਤੀ ਜਾ ਆਮ ਆਦਮੀ ਬਣ ਸਕਦਾ ਹੈ ਜਿਹੜਾ ਭ੍ਰਿਸ਼ਾਟਚਾਰ ਨੂੰ ਖਤਮ ਕਰਨ ਦੀ ਸੋਚ ਰੱਖਦਾ ਹੈ। ਟੀਮ ਅਗੈਨਸਟ ਕਰੱਪਸਨ ਸੰਸਥਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਨਹੀ ਰੱਖਦੀ ਇਸ ਦਹ ਮੁੱਖ ਮੁੱਦਾ ਭ੍ਰਿਸ਼ਾਟਚਾਰ ਨੂੰ ਖਤਮ ਕਰਨਾ ਹੈ।ਇਸ ਤੋਂ ਪਹਿਲਾ ਇਸ ਸੰਸਥਾ ਦੀ ਮੀਟਿੰਗ ਲਹਿਰਾਗਾਗਾ ਅਤੇ ਸੰਗਰੂਰ ਵਿੱਚ ਹੋ ਚੁੱਕੀ ਹੈ।ਜਿੱਥੇ ਇਹ ਸੰਸਥਾ ਨੇਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਟੀਮ ਅਗੈਨਸਟ ਕਰੱਪਸਨ ਮਾਲ ਵਿਭਾਗ ਦੇ ਇੱਕ ਨਾਇਬ ਤਹਿਸੀਲਦਾਰ ਵੱਲੋਂ 2500ਰ: ਵਾਪਸ ਕਰਵਾਇਆ।ਡਾਂ ਹਰਕੇਸ ਸਿੰਘ ਸਿੱਧੂ ਸਾਬਕਾ ਡਿਪਟੀ ਕਮਿਸ਼ਨਰ ਸੰਗਰੂਰ ਨੇ ਮੀਟਿੰਗ ਨੂੰ ਸੰਬਧੋਨ ਕੀਤਾ ਅਤੇ ਭ੍ਰਿਸ਼ਾਟਚਾਰ ਬਾਰੇ ਆਪਣੀ ਜਿੰਦਗੀ ਦੇ ਤਜਾਬਰੇ ਸਾਝੇ ਕੀਤੇ। ਡਿਪਟੀ ਕਮਿਸ਼ਨਰ ਦੇ ਅਹੁਦੇ ਅਤੇ ਹੋਰ ਅਹੁਦੀਆਂ ਤੇ ਬਿਰਾਜਮਾਨ ਰਹੇ ਅਤੇ ਉਹਨਾ ਨੇ ਖੁੱਦ ਕੋਈ ਵੀ ਭ੍ਰਿਸ਼ਾਟਚਾਰ ਨਹੀ ਕੀਤਾ ਅਤੇ ਨਾ ਹੀ ਉਸ ਦੇ ਅਧੀਨ ਕੰਮ ਕਰਨ ਵਾਲੇ ਅਫ਼ਸਰ ਜਾਂ ਮੁਲਜਮਾ ਨੂੰ ਭ੍ਰਿਸ਼ਾਟਚਾਰ ਨਹੀ ਕਰਨ ਦਿੱਤਾ।ਮੀਟਿੰਗ ਵਿੱਚ ਸਰਬ ਸੰਮਤੀ ਨਾਲ ਡਾਂ ਕਮਲਜੀਤ ਸਿੰਘ ਟਿੱਬਾ ਪ੍ਰਿੰਸੀਪਲ ਨੂੰ ਧੂਰੀ ਦਾ ਕਨਵੀਨਰ ਬਣਾਈਆਂ ਗਿਆ ਮੀਟਿੰਗ ਵਿੱਚ ਹਾਜ਼ਰ ਚਰਨਜੀਤ ਸਿੰਘ ਕੈਂਥ ਸਰਪੰਚ ਪਿੰਡ ਅਲਾਲਾ ਪ੍ਰਧਾਨ ਪੰਚਾਇਤ ਯੂਨੀਅਨ, ਕੁਲਬੰਤ ਸਿੰਘ ਸਰਪੰਚ ਪਿੰਡ ਧੰਦੀਵਾਲ, ਗੁਲਜਾਰ ਸਿੰਘ ਸੌਕੀ, ਬਲਦੇਵ ਸਿੰਘ ਘਨੋਰੀ ਖੁਰਦ, ਜ਼ਸਵੰਤ ਸਿੰਘ ਕਾਤਰੋਂ, ਬਲਵੀਰ ਸਿੰਘ ਧੂਰੀ, ਅਮਰਜੀਤ ਸਿੰਘ ਘਨੋਰੀ ਕਲਾਂ ਬਗੈਰਾ ਨੇ ਵੀ ਆਪਣੇ ਵਿਚਾਰ ਪੇਸ ਕੀਤੇ।ਡਾਂ ਕਮਲਜੀਤ ਸਿੰਘ ਟਿੱਬਾ ਪ੍ਰਿੰਸੀਪਲ ਨੇ ਮੀਟਿੰਗ ਵਿਚ ਹਾਜ਼ਰ ਹੋਏ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ ਅਤੇ ਵਿਸਵਾਸ਼ ਦਵਾਇਆ ਕਿ ਉਹ ਬਤੋਰ ਕਨਵੀਨਰ ਤਹਿਸੀਲ ਧੂਰੀ ਦੀ ਜ਼ੁੰਮਵਾਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਤੰਨ ਦੇਹੀ ਨਾਲ ਕੰਮ ਕਰਨਗੇ।



