ਜ¦ਧਰ, 12 ਅਕਤੂਬਰ (ਪੀ. ਟੀ.)- ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ ਬਿਊਰੋ ਰੇਂਜ ਜ¦ਧਰ ਸ੍ਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਮਿਤੀ 12.10.2015 ਨੂੰ ਮੁਕੱਦਮਾ ਨੰਬਰ 12 ਅ/ਧ 409,420,465,467,468,471,120-ਬੀ, ਆਈ.ਪੀ.ਸੀ.,13(1)(ਡੀ) ਰ/ਵ 13(2) ਪੀ.ਸੀ.ਐਕਟ 1988 ਅਤੇ 7 ਈ.ਸੀ.ਐਕਟ 1955 ਬਰ ਖਿਲਾਫ਼ ਡਾ.ਰਣਜੀਤ ਸਿੰਘ ਖੇਤੀਬਾੜੀ ਬਲਾਕ ਅਫਸਰ ਫਿਲੌਰ, ਦਿਲਪ੍ਰੀਤ ਸਿੰਘ ਖੇਤੀਬਾੜੀ ਸਹਾਇਕ , ਅਨਵਰ ਅਲੀ ਸਹਾਇਕ ਖੇਤੀਬਾੜੀ ਦਫ਼ਤਰ ਬਲਾਕ ਖੇਤੀਬਾੜੀ ਫਿਲੌਰ, ਸੁਰਿੰਦਰਪਾਲ ਸਿੰਘ ਮਾਲਕ ਸੁਰਿੰਦਰ ਖੇਤੀਬਾੜੀ ਸੈਂਟਰ ਨੂਰਮਹਿਲ ਰੋਡ ਫਿਲੌਰ ਅਤੇ ਭੁਪਿੰਦਰ ਸਿੰਘ ਵਾਸੀ ਮੁਹੱਲਾ ਚੌਧਰੀਆਂ ਫਿਲੌਰ ਦੇ ਖਿਲਾਫ਼ ਦਰਜ ਕੀਤਾ ਹੈ। ਜਿਨ੍ਹਾਂ ਵਿਚੋਂ ਦਿਲਪ੍ਰੀਤ ਸਿੰਘ ਖੇਤੀਬਾੜੀ ਸਹਾਇਕ ,ਅਨਵਰ ਅਲੀ ਖੇਤੀਬਾੜੀ ਸਹਾਇਕ,ਸੁਰਿੰਦਰਪਾਲ ਸਿੰਘ ਅਤੇ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਡਾ.ਰਣਜੀਤ ਸਿੰਘ ਅਜੇ ਭਗੌੜਾ ਹੈ।



