Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ੇਸ਼ ਮੀਟਿੰਗ 11 ਅਗਸਤ ਨੂੰ

Share this story

ਬਰੇਟਾ, 9 ਅਗਸਤ (ਅਜੈਬ ਰੰਘੜਿਆਲ)-ਲੋਕ ਸਭਾ ਚੋਣਾ ਨੂੰ ਲੈ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ਜਿੱਲ੍ਹਾ ਪ੍ਰਧਾਨ  ਸ. ਹਰਬੰਤ ਸਿੰਘ ਦਾਤੇਵਾਸ ਐਮ.ਡੀ ਦੀ ਮਾਨਸਾ ਕੋ-ਅੱਪ ਸੁਸਾਇਟੀ ਬੈਂਕ ਮਾਨਸਾ ਦੀ ਪ੍ਰਧਾਨਗੀ ਹੇਠ 11 ਅਗਸਤ ਨੂੰ ਸਿੰਘ ਸਭਾ ਗੁਰਦੁਆਰਾ ਸਾਹਿਬ ਬਰੇਟਾ ਵਿਖੇ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜਥੇਦਾਰ ਭੋਲਾ ਸਿੰਘ ਕਾਹਨਗੜ੍ਹ ਡਾਇਰੈਕਟਰ ਦੀ ਮਾਨਸਾ ਕੋ-ਅੱਪ ਸੁਸਾਇਟੀ ਬੈਂਕ ਮਾਨਸਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੀਨੀਅਰ ਅਕਾਲੀ ਆਗੂ ਜਿਲ੍ਹਾ ਪ੍ਰਧਾਨ ਹਰਬੰਤ ਸਿੰਘ ਦਾਤੇਵਾਸ, ਚੰਿਤਨ ਸਿੰਘ ਸਮਾਓ ਵਿਧਾਇਕ ਹਲਕਾ ਬੁਢਲਾਡਾ, ਮਨਜਿੰਦਰਜੀਤ ਸਿੰਘ ਮੰਨਟਾ, ਸਰਕਲ ਜਥੇਦਾਰ ਸੁਖਦੇਵ ਸਿੰਘ ਦਿਆਲਪੁਰਾ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।ਜਿਲ੍ਹਾ ਪ੍ਰਧਾਨ ਹਰਬੰਤ ਸਿੰਘ ਦਾਤੇਵਾਸ ਅਤੇ ਵਿਧਾਇਕ ਚਤਿੰਨ ਸਿੰਘ ਸਮਾਓ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਬੁਢਲਾਡਾ ਹਲਕੇ ਨੂੰ ਪੰਜਾਬ ਵਿੱਚੋਂ ਪਛੜਿਆ ਹਲਕਾ ਮੰਨਿਆ ਜਾਂਦਾ ਸੀ। ਇਹ ਸ੍ਰੋਮਣੀ ਅਕਾਲੀ ਦਲ (ਬ) ਦੀ ਹੀ ਦੇਣ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਹੀ ਹੈ ਕਿ ਬੁਢਲਾਡਾ ਹਲਕਾ ਵੀ ਪੰਜਾਬ ਅੰਦਰ ਦੂਜੇ ਹਲਕਿਆਂ ਦੇ ਬਰਾਬਰ ਦਾ ਹੋਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਨੇੜੇ ਆ ਰਹੀਆਂ ਲੋਕ ਸਭਾ ਚੋਣਾ ਨੂੰ ਅਤੇ ਹਲਕੇ ਦੇ ਅਧੂਰੇ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਨ ਲਈ ਕੀਤੀ ਜਾ ਰਹੀ ਹੈ।ਭੋਲਾ ਸਿੰਘ ਕਾਹਨਗੜ੍ਹ ਨੇ ਇਹ ਵੀ ਦੱਸਿਆ ਕਿ ਇਸੇ ਦਿਨ ਇਸ ਮੀਟਿੰਗ ਤੋਂ ਬਾਅਦ ਗਾਦੜ ਪੱਤੀ ਬੋਹਾ ਵਿਖੇ ਵੀ ਉਪਰੋਕਤ ਆਗੂਆਂ ਵੱਲੋਂ ਮੀਟਿੰਗ ਕੀਤੀ ਜਾਵੇਗੀ।

WRITTEN BY