ਬਾਘਾ ਪੁਰਾਣਾ, 9 ਅਗਸਤ (ਤਰਲੋਚਨ ਸਿੰਘ ਬਰਾੜ)-ਰੋਜ਼ੀ ਰੋਟੀ ਦੀ ਖਾਤਰ ਮਨੀਲਾ ਗਏ ਪਿੰਡ ਘੋਲੀਆ ਕਲਾਂ (ਮੋਗਾ) ਦੇ ਨੌਜਵਾਨ ਰਮਨਦੀਪ ਸਿੰਘ ਰਮਨਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਰਮਨਦੀਪ ਸਿੰਘ ਰਮਨੇ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਘੋਲੀਆ ਕਲਾਂ ‘ਚ ਮਾਤਮ ਛਾ ਗਿਆ। ਰਮਨਦੀਪ ਸਿੰਘ ਦੀ ਮਾਤਾ ਹਰਜਿੰਦਰ ਕੌਰ ਤੇ ਭਰਾ ਨੇ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਰਮਨਦੀਪ ਰੋਜ਼ੀ ਰੋਟੀ ਦੀ ਖਾਤਰ ਮਨੀਲਾ ਗਿਆ ਸੀ, ਜਿੱਥੇ ਉਸ ਦਾ ਭਰਾ ਅਮਨਦੀਪ ਸਿੰਘ ਰਾਣਾ ਵੀ ਰਹਿੰਦਾ ਸੀ। ਇਥੇ ਮਨੀਲਾ ‘ਚ ਰਮਨਦੀਪ ਸਿੰਘ ਨੇ ਸਥਾਪਿਤ ਹੋ ਕੇ ਫਾਈਨੈਂਸ ਦਾ ਕੰਮ ਸ਼ੁਰੂ ਕੀਤਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਮੌਤ ਨੂੰ ਲੈ ਕੇ ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਮਨੀ, ਪੰਚ ਸ਼ੇਰ ਸਿੰਘ, ਦਲਜੀਤ ਸਿੰਘ, ਮਨਜੀਤ ਸਿੰਘ, ਪੰਚ ਠਾਣਾ ਸਿੰਘ, ਸ਼ਿੰਦਾ ਘੋਲੀਆ, ਗੁਰਜਿੰਦਰ ਸਿੰਘ ਸੈਕਟਰੀ, ਕੁਲਵੰਤ ਸਿੰਘ, ਗਗਨਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਪਰਇੰਦਰ ਸਿੰਘ, ਸੁਖਚੈਨ ਸਿੰਘ ਨਿਗਾਹਾ, ਰਾਜ ਕਵਲ ਲੂੰਬਾ ਲੰਗੇਆਣਾ, ਕਾਲਾ ਮੱਲ੍ਹੀ, ਵਿੱਕੀ ਗਿੱਲ, ਮਾਸਟਰ ਗੁਰਮੇਲ ਸਿੰਘ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਮਨੀਲਾ ‘ਚ ਪੰਜਾਬੀ ਨੌਜਵਾਨ ਦਾ ਕਤਲ



