Skip to content
Independent perspectives. Global stories.
BREAKING

ਬਰਾਤ ਰੂਪੀ ਨਗਰ ਕੀਰਤਨ ਦਾ ਗੁਰੂ ਦੀ ਨਗਰੀ ਬਾਬਾ ਬਕਾਲਾ ਸਾਹਿਬ ਪਹੁੰਚਣ ’ਤੇ ਹੋਇਆ ਭਰਵਾਂ ਸਵਾਗਤ

Share this story

ਬਾਬਾ ਬਕਾਲਾ ਸਾਹਿਬ, 20 ਸਤੰਬਰ (ਗੁਰਪ੍ਰੀਤ ਸਿੰਘ ਧੰਜਲ)-ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿਚ ਸੁਲਤਾਨਪੁਰ ਲੋਧੀ ਤੋ ਬਟਾਲਾ ਲਈ ਬਰਾਤ ਰੂਪੀ ਸਜਾਏ ਗਏ ਨਗਰ ਕੀਰਤਨ ਦਾ ਬਾਬਾ ਬਕਾਲਾ ਸਾਹਿਬ ਪਹੁੰਚਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਭਾਈ ਮੁਖਤਾਰ ਸਿੰਘ, ਹੈ¤ਡ ਗ੍ਰੰਥੀ ਭਾਈ ਭੁਪਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਮੀਤ ਮੈਨੇਜਰ ਭਾਈ ਮੋਹਣ ਸਿੰਘ ਕੰਗ ਵਲੋਂ ਪੰਜ ਪਿਆਰੇ ਸਹਿਬਾਨ ਨੂੰ ਸਿਰੋਪਾਉ ਦੇ ਸਨਮਾਨਿਤ ਕੀਤਾ। ਮੈਨੇਜਰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਲੋਂ ਨਗਰ ਕੀਰਤਨ ਵਿਚ ਸ਼ਾਮਿਲ ਹੋਈਆਂ ਸੰਗਤਾਂ ਲਈ ਮਾਤਾ ਗੰਗਾਂ ਜੀ ਸੀ: ਸੈ: ਸਕੂਲ ਵਿਖੇ ਚਾਹ, ਪਕੌੜਿਆ ਅਤੇ ਠੰਡੇ ਮਿੱਠੇ ਜਲ ਦਾ ਲੰਗਰ ਅਤੁੱਟ ਵਰਤਾਇਆ ਗਿਆ। ਜਨ ਕਲਿਆਣ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨਹਰਮਨਜੀਤ ਸਿੰਘ ਗੁਰਾਇਆ, ਬਲਦੇਵ ਸਿੰਘ ਗੁਰਾਇਆ ਸਾ: ਰੇਜ ਅਫਸਰ ਅਤੇ ਤਹਿਸੀਲਦਾਰ ਪਰਮਪ੍ਰੀਤ ਸਿੰਘ ਗੁਰਾਇਆ ਵਲੋਂ ਹਰਮਨ ਫਿਲਿੰਗ ਸਟੇਸ਼ਨ ਠੱਠੀਆਂ ਪਹੁੰਚਣ ਮੌਕੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਵਿੰਦਪਾਲ ਸਿੰਘ ਗੋਰਾ, ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਅਜੀਤ ਸਿੰਘ ਧਿਆਨਪੁਰ ਮੈਂਬਰ ਜਿਲ੍ਹਾ ਪ੍ਰੀਸ਼ਦ, ਤੇਜਿੰਦਰ ਸਿੰਘ ਅਠੌਲਾ, ਜਥੇਦਾਰ ਸੂਰਤਾ ਸਿੰਘ ਚੀਮਾਂਬਾਠ (ਦੋਵੇਂ ਸਾਬਕਾ ਬਲਾਕ ਸੰਮਤੀ ਮੈਂਬਰ), ਸੈਕਟਰੀ ਮਾਸਟਰ ਇਕਬਾਲ ਸਿੰਘ, ਪ੍ਰਤਾਪ ਸਿੰਘ ਸਾਬਕਾ ਮੈਂਬਰ ਪੰਚਾਇਤ, ਸੁੱਚਾ ਸਿੰਘ ਰਿਕਾਰਡਕੀਪਰ, ਦਲਬੀਰ ਸਿੰਘ ਸਟੋਰਕੀਪਰ, ਬੀਬੀ ਪਰਮਜੀਤ ਕੌਰ ਖਾਲਸਾ, ਲਖਬੀਰ ਸਿੰਘ ਨਿਹੰਗ, ਗੁਰਭੇਜ ਸਿੰਘ ਇੰਚਾਰਜ ਸਰਾਂ, ਗੁਰਮਿੰਦਰ ਸਿੰਘ ਸਹਾਇਕ ਇੰਚਾਰਜ ਸਰਾਂ, ਜਸਵਿੰਦਰ ਸਿੰਘ ਕਾਲਾ, ਜੈਵਿੰਦਰ ਸਿੰਘ, ਮਾ: ਨਵਦੀਪ ਸਿੰਘ ਬਦੇਸ਼ਾ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ।

WRITTEN BY