Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵਿੱਚ ਤਿੰਨ ਦਫਤਰ ਖੋਲ੍ਹੇਗਾ

Share this story

ਵਾਸ਼ਿੰਗਟਨ ਡੀਸੀ, 20 ਸਤੰਬਰ (ਡਾ. ਗਿੱਲ)- ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਢਾਂਚੇ ਦੇ ਐਲਾਨ ਤੋਂ ਬਾਅਦ ਸਮੁੱਚੀ ਟੀਮ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਅਕਾਲੀ ਦਲ ਦੇ ਬੁਲਾਰੇ ਸ. ਸਤਪਾਲ ਸਿੰਘ ਬਰਾੜ, ਸ. ਜਪ੍ਰੀਤ ਸਿੰਘ ਅਟਾਰਨੀ ਚੇਅਰਮੈਨ ਅਤੇ ਡਾ. ਸੁਰਿੰਦਰ ਸਿੰਘ ਗਿੱਲ ਵਿਚਾਲੇ ਲੰਬੀ ਕਾਨਫਰੰਸ ਉਪਰੰਤ ਇੱਕ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਤਿੰਨ ਦਫਤਰ ਖੋਲ੍ਹੇ ਜਾਣ। ਸੌ ਇਨ੍ਹਾਂ ਦਫਤਰਾਂ ਸਬੰਧੀ ਲਏ ਗਏ ਨਿਰਣੇ ਉਪਰੰਤ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਮੈਟਰੋਪੁਲਿਟਨ, ਨਿਊਯਾਰਕ ਅਤੇ ਕੈਲੀਫੋਰਨੀਆ ਨੂੰ ਮੱਦੇਨਜ਼ਰ ਰੱਖਿਆ ਗਿਆ। ਇਸ ਸਬੰਧੀ ਸ. ਸਤਪਾਲ ਸਿੰਘ ਬਰਾੜ ਅਤੇ ਸ. ਜਸਪ੍ਰੀਤ ਸਿੰਘ ਅਟਾਰਨੀ ਨੂੰ ਅਧਿਕਾਰ ਦਿੱਤੇ ਗਏ ਕਿ ਉਹ ਉਨ੍ਹਾਂ ਸ਼ਹਿਰਾਂ ਦੀ ਚੋਣ ਕਰਨ ਜਿਨ੍ਹਾਂ ਵਿੱਚ ਦਫਤਰ ਨੂੰ ਚਲਾਉਣ, ਬੈਠਣ ਅਤੇ ਪਬਲਿਕ ਨੂੰ ਜਵਾਬ ਦੇ ਹੋਣ। ਸੋ ਇਸ ਲਈ ਤਿੰਨਾਂ ਦਫਤਰਾਂ ਦਾ ਸਮਾਸਾਰਨੀ ਨੀਯਤ ਕਰਨ ਸਬੰਧੀ ਵੀ ਨਿਰਣਾ ਲਿਆ ਗਿਆ ਹੈ ਜਿਸ ਲਈ ਦੋ ਵਿਅਕਤੀ ਨਿੱਤ9 ਤੋਂ 1 ਵਜੇ ਅਤੇ 1 ਤੋਂ 5 ਵਜੇ ਤੱਕ ਉਪਲਬਧ ਹੋਣਗੇ। ਜਿੱਥੇ ਦਫਤਰਾਂ ਰਾਹੀਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਅਤੇ ਜਾਣਕਾਰੀ ਸਬੰਧੀ ਢੁਕਵੇਂ ਅਤੇ ਅਸਰਦਾਰ ਢੰਗ ਨਾਲ ਫੈਸਲਿਆਂ ਨੂੰ ਸਬੰਧਿਤ ਵਿਅਕਤੀਆਂ ਤੱਕ ਪਹੁੰਚਾਇਆ ਜਾਵੇ ਅਤੇ ਇਸ ਦੇ ਰਿਕਾਰਡ ਨੂੰ ਸਾਂਭ ਕੇ ਰੱਖਿਆ ਜਾਵੇ। ਇਸ ਤੋਂ ਉਪਰੰਤ ਅਕਾਲੀ ਦਲ ਸਬੰਧਤ ਆਉਣ ਵਾਲੀਆਂ ਸ਼ਖਸੀਅਤਾਂ ਦੀ ਜਾਣਕਾਰੀ ਅਤੇ ਉਨ੍ਹਾਂ ਨੂੰ ਪਬਲਿਕ ਨਾਲ ਮਿਲਾਉਣ ਸਬੰਧੀ ਲਏ ਫੈਸਲਿਆਂ ਨੂੰ ਵੀ ਪਬਲਿਕ ਕੀਤਾ ਜਾਵੇ। ਭਾਵੇਂ ਪ੍ਰਧਾਨ ਆਪਣੀ ਆਪਣੀ ਸਟੇਟ ਦੀ ਕਾਰਗੁਜ਼ਾਰੀ ਘਰੇਲੂ ਦਫਤਰਾਂ ਤੋਂ ਸ਼ੁਰੂ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਕੇਂਦਰੀ ਦਫਤਰਾਂ ਦੇ ਵਿੱਚ ਜਾ ਕੇ ਆਪਣੀ ਕਾਰਗੁਜ਼ਾਰੀ ਸਮੇਂ-ਸਮੇਂ ਅੰਕਿਤ ਕਰਵਾਉਣੀ ਹੋਵੇਗੀ। ਹਾਲ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਦੀ ਡਾਇਰੈਕਟਰੀ ਅਤੇ ਵੈ¤ਬਸਾਈਟ ਸਬੰਧੀ ਕੰਮ ਨੂੰ ਸ਼ੁਰੂ ਕੀਤਾ ਗਿਆ ਹੈ, ਜਿਸ ਲਈ ਲੋੜੀਂਦੀ ਜਾਣਕਾਰੀ ਲਈ ਜਾ ਰਹੀ ਹੈ। ਅਕਤੂਬਰ ਦੇ ਪਹਿਲੇ ਹਫਤੇ ਸਟੇਟ ਵਾਈਜ਼ ਮੀਟਿੰਗ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਲਈ ਅਹੁਦੇਦਾਰਾਂ ਨਾਲ ਮੇਲ ਮਿਲਾਪ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਪੀਟੀਸੀ ਚੈਨਲ ਵੀ ਪੱਬਾਂ ਭਾਰ ਹੋ ਗਿਆ ਹੈ ਜੋ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀ ਜਾਣਕਾਰੀ ਨੂੰ ਮਾਧਿਅਮ ਰਾਹੀਂ ਉਜਾਗਰ ਕਰਕੇ ਲੋਕਹਿੱਤ ਨੂੰ ਜੋੜਨ ਦੀ ਲੜੀ ਮਜ਼ਬੂਤ ਕਰ ਰਿਹਾ ਹੈ। ਮੀਡੀਆ ਸਲਾਹਕਾਰ ਡਾ. ਸੁਰਿੰਦਰ ਸਿੰਘ ਗਿੱਲ ਵੱਲੋਂ ਸਾਰੇ ਚੈਨਲਾਂ ਅਤੇ ਅਖਬਾਰਾਂ ਨਾਲ ਬਕਾਇਦਾ ਰਾਬਤਾ ਬਣਾਇਆ ਹੋਇਆ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਢਾਂਚੇ ਨੂੰ ਮਜ਼ਬੂਤੀ ਦਾ ਰਾਹ ਅਖਤਿਆਰ ਕਰਨ ਸਬੰਧੀ ਤਾਲਮੇਲ ਸਥਿਤੀ ਨੂੰ ਕੰਟਰੋਲ ਕੀਤਾ ਹੋਇਆ ਹੈ। ਸਮੁੱਚੇ ਤੌਰ ’ਤੇ ਐਲਾਨੇ ਢਾਂਚੇ ਨਾਲ ਅਮਰੀਕਾ ਵਿੱਚ ਅਕਾਲੀ ਦਲ ਦੇ ਅਕਸ ਨੂੰ ਬੇਹਤਰੀ ਦੇ ਪ੍ਰਤੀਕ ਵੱਲ ਲਿਜਾਇਆ ਜਾ ਰਿਹਾ ਹੈ।

WRITTEN BY