Skip to content
Independent perspectives. Global stories.
BREAKING

ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਪੰਜਾਬ ’ਚ ਫੈਲੇ ਨਸ਼ਿਆਂ ਬਾਰੇ ਡੂੰਘੀ ਚਿੰਤਾ ਦਾ ਪ੍ਰਗਟਾਵਾ

Share this story

ਫਰੈਂਕਫਰਟ/ਜਰਮਨੀ, 19 ਸਤੰਬਰ (ਪੀ. ਟੀ.)- ਗੁਰੂਆਂ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਧਰਤੀ ਤੇ ਅੱਜ ਨਸ਼ਿਆਂ ਤੇ ਹੋਰ ਗੈਰ-ਸਮਾਜਿਕ ਕੁਰੀਤੀਆਂ ਨੇ ਜ਼ੋਰ ਫੜਿਆ ਹੈ, ਜੋ ਭਾਰੀ ਚਿੰਤਾਂ ਦਾ ਕਾਰਨ ਬਣ ਚੁੱਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਰਘਬੀਰ ਸਿੰਘ ਕੋਹਾੜ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਫਰਾਂਸ ਨੇ ਜਰਮਨੀ ਦੌਰੇ ਦੌਰਾਨ ਕੀਤਾ। ਭਾਈ ਕੋਹਾੜ ਨੇ ਕਿਹਾ ਬਹੁਤ ਹੀ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੀ ਨੌਜਵਾਨੀ ਮਾਰੂ ਨਸ਼ਿਆਂ ਦੀ ਭੇਟ ਚੜ੍ਹ ਰਹੀ ਹੈ। ਪਰ ਧਾਰਮਿਕ, ਰਾਜਨੀਤਕ ਆਗੂ ਸਿਰਫ ਬਿਆਨਬਾਜ਼ੀ ਨਾਲ ਬੁੱਤਾ ਸਾਰ ਰਹੇ ਹਨ। ਪੰਜਾਬ ’ਚ ਚਿੱਟੇ ਵਰਗੇ ਤੇ ਹੋਰਨਾਂ ਨਸ਼ਿਆਂ ਦੇ ਵੱਡੇ ਸੁਦਾਗਰਾਂ ਨੂੰ ਕਾਨੂੰਨ ਆਪਣੀ ਜਕੜ ਚ ਨਹੀਂ ਲੈ ਰਿਹਾ ਕਿਉਂਕਿ ਦੀ ਇਨ੍ਹਾਂ ਨਾਲ ਰਾਜਨੀਤਕ ਲੋਕਾਂ ਦੇ ਆਪਸੀ ਸਬੰਧਾਂ ਦੀ ਵੀ ਚਰਚਾ ਸਰਗਰਮ ਹੈ। ਸਿਤਮ ਦੀ ਗੱਲ ਹੈ ਕਿ ਆਏ ਦਿਨ ਕਰੋੜਾਂ ਰੁਪਏ ਦੇ ਨਸ਼ੇ ਫੜੇ ਜਾ ਰਹੇ ਹਨ, ਲੋਕ ਪੁੱਛਦੇ ਹਨ ਆਖਰ ਫੜੇ ਗਏੇ ਨਸ਼ੇ ਕਿੱਥੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਵੱਡੀ ਮੰਗ ਹੈ।

WRITTEN BY