ਡੁਬਈ, 19 ਸਤੰਬਰ (ਪੀ. ਟੀ.)- ਡੁਬਈ ਦੇ ਬਾਦਸ਼ਾਹ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਸਭ ਤੋਂ ਵੱਡੇ ਬੇਟੇ ਸ਼ੇਖ ਰਾਸ਼ਿਦ ਦਾ ਸ਼ਨੀਵਾਰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। 34 ਸਾਲ ਦੇ ਸ਼ੇਖ ਰਾਸ਼ਿਦ ਦੀ ਮੌਤ ਦੇ ਬਾਅਦ ਡੁਬਈ ਵਿੱਚ ਤਿੰਨ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਝੰਡਾ ਅੱਧਾ ਝੁਕਿਆ ਰਹੇਗਾ। ਜ਼ਿਕਰਯੋਗ ਹੈ ਕਿ ਸ਼ੇਖ ਰਾਸ਼ਿਦ ਨੇ 2006 ਵਿੱਚ ਦੋਹਾ ਵਿਖੇ ਹੋਈਆਂ ਏਸ਼ੀਆਈ ਖੇਡਾਂ ਵਿੱਚ ਐਂਡੂਰੈਂਸ ਰੇਸਿੰਗ ਵਿੱਚ ਦੋ ਗੋਲਡ ਮੈਡਲ ਜਿੱਤੇ ਸਨ।


