Skip to content
Independent perspectives. Global stories.
BREAKING

ਪੇਸ਼ਾਵਰ ਏਅਰ ਫੋਰਸ ਕੈਂਪ ’ਤੇ ਤਾਲਿਬਾਨ ਵੱਲੋਂ ਹਮਲਾ

Share this story

ਪੇਸ਼ਾਵਰ, 18 ਸਤੰਬਰ (ਪੀ. ਟੀ. ਲਾਇਵ)- ਪਾਕਿਸਤਾਨ ਦੇ ਪੇਸ਼ਾਵਰ ਵਿੱਚ ਆਰਮੀ ਸਕੂਲ ਉ¤ਪਰ ਹੋਏ ਹਮਲੇ ਦੇ ਠੀਕ 9 ਮਹੀਨਿਆਂ ਬਾਅਦ ਤਹਿਰੀਕ-ਏ-ਤਾਲਿਬਾਨ ਨੇ ਇੱਕ ਹੋਰ ਵੱਡਾ ਹਮਲਾ ਕੀਤਾ ਹੈ। ਸ਼ੁੱਕਰਵਾਰ ਸਵੇਰੇ ਪੇਸ਼ਾਵਰ ਦੇ ਇਨਕਲਾਬ ਰੋਡ ’ਤੇ ਏਅਰ ਫੋਰਸ ਕੈਂਪ ਦੇ ਅੰਦਰ ਭਾਰੀ ਹਥਿਆਰਾਂ ਨਾਲ ਲੈਸ ਕਈ ਤਾਲਿਬਾਨ ਅੱਤਵਾਦੀ ਦਾਖਲ ਹੋ ਗਏ। ਜਿਨ੍ਹਾਂ ਕੈਂਪ ਦੇ ਕੋਲ ਮਸਜਿਦ ਉ¤ਪਰ ਧਾਬਾ ਬੋਲ ਕੇ ਨਮਾਜ਼ ਪੜ੍ਹ ਰਹੇ 17 ਵਿਅਕਤੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਸ ਦੌਰਾਨ ਸੁਰੱਖਿਆ ਬਲਾਂ ਵੱਲੋਂ ਤਾਲਿਬਾਨ ਨਾਲ ਹੋਏ ਮੁਕਾਬਲੇ ਵਿੱਚ 13 ਅੱਤਵਾਦੀ ਮਾਰੇ ਗਏ। ਰਿਪੋਰਟਾਂ ਅਨੁਸਾਰ ਇਸ ਮੁਕਾਬਲੇ ਵਿੱਚ ਫੌਜ ਅਤੇ ਸੁਰੱਖਿਆ ਬਲ ਦੇ 3 ਜਵਾਨ ਵੀ ਸ਼ਾਮਿਲ ਸਨ। ਮੁਕਾਬਲੇ ਵਿੱਚ 8 ਫੌਜੀ ਜਵਾਨ ਅਤੇ 2 ਸੀਨੀਅਰ ਅਧਿਕਾਰੀਆਂ ਸਮੇਤ 22 ਵਿਅਕਤੀ ਜ਼ਖਮੀ ਹੋਏ ਹਨ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਅਸੀਮ ਬਾਜਵਾ ਨੇ ਦੱਸਿਆ ਕਿ ਅੱਤਵਾਦੀ

ਗਰੁੱਪ ਬਣਾ ਕੇ ਦੋ ਸਥਾਨਾਂ ਤੋਂ ਕੈਂਪ ਅੰਦਰ ਦਾਖਲ ਹੋਏ, ਜਿੱਥੇ ਸੁਰੱਖਿਆ ਬਲਾਂ ਨਾਲ ਉਨ੍ਹਾਂ ਦੀ ਮੁੱਠਭੇੜ ਹੋਈ। ਧਮਾਕਾਖੇਜ਼ ਪਦਾਰਥਾਂ ਨਾਲ ਭਰੀਆਂ ਜੈਕਟਾਂ ਪਹਿਨੀ ਅਤੇ ਮੋਰਟਾਰ ਅਤੇ ਏਕੇ-47 ਵਰਗੇ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਸਭ ਤੋਂ ਪਹਿਲਾਂ ਬੜਾ ਬੇਰ ਏਅਰਬੇਸ ਦੇ ਗਾਰਡਰੂਮ ਉ¤ਪਰ ਹਮਲਾ ਬੋਲਿਆ। ਜਵਾਬੀ ਹਮਲੇ ਵਿੱਚ ਸੁਰੱਖਿਆ ਬਲਾਂ ਨੇ 13 ਅੱਤਵਾਦੀਆਂ ਨੂੰ ਮਾਰ ਸੁੱਟਿਆ, ਪਰ ਅੱਤਵਾਦੀਆਂ ਨੇ ਨਾਲ ਹੀ ਮਸਜਿਦ ਵਿਖੇ ਨਮਾਜ਼ ਅਦਾ ਕਰ ਰਹੇ ਵਿਅਕਤੀਆਂ ਉ¤ਪਰ ਗੋਲੀਬਾਰੀ ਕਰਕੇ 17 ਦੀ ਜਾਨ ਲੈ ਲਈ। ਵਾਰਦਾਤ ਦੇ ਜਾਇਜ਼ੇ ਲਈ ਇਸਲਾਮਾਬਾਦ ਤੋਂ ਪਾਕਿਸਤਾਨ ਦੀ ਫੌਜ ਦੇ ਮੁਖੀ ਰਾਹੀਲ ਸ਼ਰੀਫ ਪੇਸ਼ਾਵਰ ਪਹੁੰਚੇ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਬੁਲਾਰਾ ਮੁਹੰਮਦ ਖੁਰਾਸਾਨੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਖੁਰਾਸਾਨੀ ਨੇ ਵੱਖ-ਵੱਖ ਪੱਤਰਕਾਰਾਂ ਨੂੰ ਈ-ਮੇਲ ਭੇਜ ਕੇ ਇਹ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ 16 ਅਗਸਤ 2012 ਨੂੰ ਕਾਮਰਾ ਸਥਿਤ ਪਾਕਿਸਤਾਨ ਏਅਰ ਫੋਰਸ ਬੇਸ ਉ¤ਤੇ ਅੱਤਵਾਦੀਆਂ ਨੇ ਰਾਕਟ, ਗਰਨੇਡ ਅਤੇ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕੀਤਾ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਨੇ ਲਈ ਸੀ। ਪਿਛਲੇ ਮਹੀਨੇ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਬਲੋਚਿਸਤਾਨ ਸੂਬੇ ਵਿੱਚ ਹਵਾਈ ਅੱਡੇ ਉ¤ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 2 ਇੰਜੀਨੀਅਰਾਂ ਦੀ ਮੌਤ ਹੋ ਗਈ ਸੀ ਅਤੇ ਰਡਾਰ ਸਿਸਟਮ ਤਬਾਹ ਹੋ ਗਿਆ ਸੀ। ਅੱਤਵਾਦੀਆਂ ਨੇ ਪਿਛਲੇ ਸਾਲ ਜੂਨ ਵਿੱਚ ਕਰਾਚੀ ਦੇ ਜਿਨਾਹ ਕੌਮਾਂਤਰੀ ਹਵਾਈ ਅੱਡੇ ਉ¤ਪਰ ਹਮਲਾ ਕੀਤਾ ਸੀ, ਜਿਸ ਵਿੱਚ 36 ਵਿਅਕਤੀ ਮਾਰੇ ਗਏ ਸਨ। ਇਸ ਦੌਰਾਨ 10 ਅੱਤਵਾਦੀਆਂ ਦੀ ਵੀ ਮੌਤ ਹੋ ਗਈ ਸੀ।

WRITTEN BY