Skip to content
Independent perspectives. Global stories.
BREAKING

ਆਈ.ਟੀ.ਸੀ ਪੰਜਾਬ ਵਿੱਚ ਆਪਣੇ ਨਿਵੇਸ਼ ਨੂੰ ਦੁੱਗਣਾ ਕਰਕੇ 1400 ਕਰੋੜ ਰੁਪਏ ਕਰੇਗਾ

Share this story

ਨਵੀਂ ਦਿੱਲੀ/ਚੰਡੀਗੜ੍ਹ/ ਜਲੰਧਰ, 18 ਸਤੰਬਰ- ਪੰਜਾਬ ਦੇ ਨਿਵੇਸ਼ਕਾਂ ਲਈ ਸੱਭ ਤੋਂ ਪਸੰਦੀਦਾ ਕੇਂਦਰ ਹੋਣ ਦੇ ਰੁਤਬੇ ਉਤੇ ਮੋਹਰ ਲਾਉਂਦਿਆਂ ਆਈ.ਟੀ.ਸੀ. ਲਿਮੀਟਿਡ ਨੇ ਅੱਜ ਐਲਾਨ ਕੀਤਾ ਕਿ ਇਹ ਆਪਣੇ ਪੰਜਾਬ ਵਿੱਚ ਪਹਿਲਾਂ ਕੀਤੇ ਗਏ 700 ਕਰੋੜ ਰੁਪਏ ਦੇ ਨਿਵੇਸ਼ ਨੂੰ ਦੁੱਗਣਾ ਕਰਕੇ 1400 ਕਰੋੜ ਰੁਪਏ ਕਰੇਗਾ।ਅੱਜ ਨਵੀਂ ਦਿੱਲੀ ਵਿਖੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਚੋਟੀ ਦੇ ਕਾਰਪੋਰੇਟ ਘਰਾਣਿਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਇਹ ਖੁਲਾਸਾ ਕਰਦਿਆਂ ਐਫ.ਐਮ.ਸੀ.ਜੀ ਬਿਜ਼ਨਸ, ਆਈ.ਟੀ.ਸੀ ਲਿਮੀਟਿਡ ਦੇ ਮੁਖੀ ਸ੍ਰੀ ਸੰਜੀਵ ਪੁਰੀ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਕਪੂਰਥਲਾ ਵਿਖੇ ਫੂਡ ਪਾਰਕ ਵਿੱਚ ਨਿਵੇਸ਼ ਵਧਾ ਰਹੀ ਹੈ।

ਸ੍ਰੀ ਪੁਰੀ ਨੇ ਕਿਹਾ ਕਿ ਕਿਨੂੰ ਦਾ ਜੂਸ ਬਨਾਉਣ ਵਿਚ ਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਉਤਪਾਦ ਗ੍ਰਾਹਕ ਪ੍ਰੀਖਣ ਹੇਠ ਹੈ ਅਤੇ ਮੈਜੂਦਾ ਵਿੱਤੀ ਵਰ੍ਹੇ ਦੌਰਾਨ ਹੀ ਇਹ ਬਾਜਾਰ ਵਿਚ ਉਪਲਬਧ ਹੋਵੇਗਾ।
ਇਸ ਮੌਕੇ ਉਪ ਮੁੱਖ ਮੰਤਰੀ ਵੱਲੋਂ ਪੇਸ਼ ਕੀਤੀ ਗਈ ਇੱਕ ਤਜਵੀਜ਼ ਦੇ ਜਵਾਬ ਵਿੱਚ ਗੋਦਰੇਜ ਐਗਰੋਵੈਟ ਲਿਮੀਟਿਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਬਲਰਾਮ ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਪੰਜਾਬ ਅੰਦਰ 100 ਏਕੜ ਰਕਬੇ ਅੰਦਰ ਫੂਡ ਪਾਰਕ ਅਤੇ ਗਰੀਨ ਹਾਊਸ ਸਥਾਪਤ ਕਰਨ ਬਾਰੇ ਮੁਲਾਂਕਣ ਕਰੇਗੀ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਲਾਡੋਵਾਲ ਵਿਖੇ ਗਰੀਨ ਹਾਊਸ ਲਈ ਲੋੜੀਂਦੇ ਮੁਢਲੇ ਢਾਂਚੇ ਦੇ ਨਿਰਮਾਣ ਲਈ ਤਿਆਰ ਹੈ। ਉਨ੍ਹਾਂ ਕਿਹਾ, ਜਗਰੀਨ ਹਾਊਸ ਵਿਚ ਖੇਤਰ ਲੈਣ ਵਾਲੀਆਂ ਕੰਪਨੀਆਂ ਅਤੇ ਕਿਸਾਨਾਂ ਨੂੰ ਸਿਰਫ ਪ੍ਰੋਜੈਕਟ ਚਲਾਉਣ ਦੀ ਲਾਗਤ ਦੇਣੀ। ਉਪ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਮੌਲਸਨ ਕੂਰਜ ਦੇ ਮੁਖੀ ਰਵੀ ਕਾਜਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਕੰਪਨੀ 50 ਕਰੋੜ ਦੇ ਨਿਵੇਸ਼ ਨਾਲ ਆਪਣੇ ਪਲਾਂਟ ਨੂੰ ਅਪਗ੍ਰੇਡ ਕਰ ਰਹੀ ਹੈ। ਇਸ ਮੌਕੇ ਮਾਰਕਸ ਐਂਡ ਸਪੈਂਸਰ, ਕੈਨਨ, ਸ਼ਕਤੀਭੋਗ ਆਟਾ, ਵਾਲਮਾਰਟ ਅਤੇ ਡਾਬਰ ਦੇ ਨੁਮਾਇੰਦਿਆਂ ਵੀ ਉਪ ਮੁੱਖ ਮੰਤਰੀ ਨਾਲ ਰੂਬਰੂ ਹੋਏ। ਡਾਬਰ ਦੇ ਨੁਮਾਇੰਦੇ ਸੁਨੀਲ ਦੁੱਗਲ ਨੇ ਕਿੰਨੂਆਂ ਦੀ ਪ੍ਰੋਸੈਸਿੰਗ ਵਿੱਚ ਦਿਲਚਸਪੀ ਦਿਖਾਈ। ਵਾਲਮਾਰਟ ਦੇ ਨੁਮਾਇੰਦਿਆਂ ਨੇ ਕਿਹਾ ਕਿ ਕੰਪਨੀ ਦੇ ਪੰਜਾਬ ਵਿਚ ਸਥਿਤ ਸਟੋਰਾਂ ਵੱਲੋਂ ਸਰਵੋਤਮ ਵਿਕਰੀ ਕਰਨ ਕਾਰਨ ਸੂਬੇ ਅੰਦਰ ਦਰਜਨ ਤੋਂ ਵੱਧ ਸਟੋਰ ਖੋਲਣ ਦੀ ਸੰਭਾਵਨਾ ਹੈ।
ਸਨਅਤਕਾਰਾਂ ਨੂੰ ਪੰਜਾਬ ਅੰਦਰ ਮੌਜੂਦ ਨਿਵੇਸ਼ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਅਜਿਹੀ ਨੀਤੀ ਲਿਆਉਣ ਜਾ ਰਹੀ ਹੈ ਜਿਸ ਦੇ ਨਾਲ ਪੰਜਾਬ ਵਿੱਚ ਨਿਵੇਸ਼ ਕਰਨ ਵਾਲੇ ਨਵੇਂ ਨਿਵੇਸ਼ਕਾਂ ਨੂੰ ਦੇਸ਼ ਵਿੱਚ ਸੱਭ ਤੋਂ ਸਸਤੀ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਸੇ ਵੀ ਇਸੰਪੈਕਟਰ ਦੇ ਫੈਕਟਰੀ ਕੰਪਲੈਕਸ ਦੇ ਅੰਦਰ ਜਾਣ ਉਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣਾ ਵੀ ਸਰਕਾਰੀ ਪ੍ਰਕ੍ਰਿਆ ਹੇਠ ਹੈ। ਉਨ੍ਹਾਂ ਇਹ ਵੀ ਵਿਸਤਾਰ ਸਹਿਤ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਜੋ ਕਿ ਈਜ ਆਫ ਡੂਇੰਗ ਬਿਜਨਸ ਦੇ ਨਾਲ ਨਾਲ ਨਵੇਂ ਨਿਵੇਸ਼ਕਾਂ ਨੂੰ ਪ੍ਰੋਤਸਾਹਨ ਕਰਨ ਲਈ ਜਾਣਿਆ ਜਾਂਦਾ ਹੈ, ਹੁਣ ਸਮਾਜਕ ਢਾਂਚੇ ਦੇ ਮਾਮਲੇ ਵਿੱਚ ਵੀ ਦੇਸ਼ ਦੇ ਨੰਬਰ ਇੱਕ ਸੂਬੇ ਵਜੋਂ ਉ¤ਭਰ ਰਿਹਾ ਹੈ। ਇਸ ਮੌਕੇ ਸ੍ਰੀ ਕਰਨ ਅਵਤਾਰ ਸਿੰਘ ਅਤੇ ਸ੍ਰੀ ਅਨੀਰੁਧ ਤਿਵਾੜੀ ਸਮੇਤ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

WRITTEN BY