ਰੂਪਨਗਰ, 17 ਸਤੰਬਰ (ਅਰਵਿੰਦਰ ਭਾਰਦਵਾਜ)- ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦਾ ਮੁੱਖ ਮੰਤਵ ਜਨਤਾ ਦੀਆਂ ਸ਼ਿਕਾਇਤਾਂ ਦਾ ਸਮਾਬੱਧ ਨਿਵਾਰਣ ਕਰਨਾ ਅਤੇ ਪ੍ਰਸ਼ਾਸਨ ਤੇ ਜਨਤਾ ਵਿਚਕਾਰ ਕੜੀ ਵਜੋਂ ਕੰਮ ਕਰਨਾ ਹੈ। ਇਹ ਪ੍ਰਗਟਾਵਾ ਸ਼੍ਰੀ ਅਜੀਤ ਸਿੰਘ ਕੋਹਾੜ ਟਰਾਂਸਪੋਰਟ ਮੰਤਰੀ ਪੰਜਾਬ-ਕਮ-ਚੇਅਰਮੈਨ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਰੂਪਨਗਰ ਨੇ ਅੱਜ ਇਥੇ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਇਸ ਕਮੇਟੀ ਦੀ ਮੀਟਿੰਗ ਹਰ ਮਹੀਨੇ ਹੋਇਆ ਕਰੇਗੀ ਅਤੇ ਕਮੇਟੀ ਦਾ ਕੋਈ ਵੀ ਮੈਂਬਰ ਦੋ ਸ਼ਿਕਾਇਤਾਂ ਦੇ ਸਕਦਾ ਹੈ । ਇੰਨਾਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਨਿਸਚਿਤ ਸਮੇ ਦੇ ਅਦੰਰ ਹੱਲ ਕੀਤਾ ਜਾਵੇਗਾ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਪ੍ਰੇਰਣਾ ਕੀਤੀ ਕਿ ਉਹ ਲੋਕਾਂ ਦੀਆਂ ਜਾਇਜ ਸਮਸਿੱਆਵਾਂ ਨੂੰ ਪੇਸ਼ ਕਰਨ। ਸ. ਕੋਹਾੜ ਨੇ ਮੀਟਿੰਗ ਦੌਰਾਨ ਦਸਿਆ ਕਿ ਰਾਜ ਵਿਚ ਬਿਜਲੀ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਪੰਜਾਬ ਸਰਕਾਰ ਰਾਜ ਦੇ ਕਿਸਾਨਾਂ ਨੂੰ ਜਲਦੀ ਹੀ ਇੱਕ ਲੱਖ ਵੀਹ ਹਜ਼ਾਰ ਬਿਜਲੀ ਕੂਨੈਕਸ਼ਨ ਦੇਣ ਜਾ ਰਹੀ ਹੈ। ਜਿਨ੍ਹਾਂ ਵਿਅਕਤੀਆਂ ਨੇ ਸਿਕਿਉਰਟੀ ਜਮ੍ਹਾਂ ਕਰਵਾ ਦਿੱਤੀ ਸੀ ਉਨ੍ਹਾਂ ਨੂੰ ਡਿਮਾਂਡ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਸੂਬੇ ਵਿਚ ਹਰ ਛੋਟੈ
ਅਤੇ ਵੱਡੇ ਕਿਸਾਨਾ ਨੂੰ ਹੋਰ ਬਿਜਲੀ ਕੂਨੇਕਸ਼ਨ ਮੁਹਈਆ ਕਰਾਉਣ ਜਾ ਰਹੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਜੇਕਰ ਕਿਸੇ ਕਿਸਾਨ ਨੂੰ 24 ਘੰਟੇ ਬਿਜਲੀ ਨਹੀ ਮਿਲਦੀ ਤਾਂ ਉਹ ਇਸ ਸਬੰਧੀ ਨੋਟਿਸ ਵਿਚ ਲਿਆਵੇ। ਮੀਟਿੰਗ ਦੌਰਾਨ ਸ਼੍ਰੀਮਤੀ ਤਨੂ ਕਸ਼ਯਪ ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਸ਼ਚਿਤ ਸਮੇਂ ਦੇ ਅੰਦਰ ਅੰਦਰ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਸ਼ਿਕਾਇਤ ਨੂੰ ਨਿਸਚਿਤ ਸਮੇ ਤੌ ਵੱਧ ਸਮਾਂ ਲੱਗਣ ਦੀ ਸੰਭਾਵਨਾ ਹੋਵੇ ਤਾਂ ਉਸ ਸ਼ਿਕਾਇਤ ਦੇ ਨਿਪਟਾਰੇ ਬਾਰੇ ਸ਼ਿਕਾਇਤਕਰਤਾ ਨੂੰ ਸੂਚਿਤ ਕੀਤਾ ਜਾਵੇਗਾ। ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਜਥੇਦਾਰ ਮੋਹਨ ਸਿੰਘ ਸਿੰਘ ਢਾਹੇ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਦਿਹਾਤੀ),ਸ਼੍ਰੀ ਪਰਵੇਸ਼ ਗੋਇਲ ਜ਼ਿਲ੍ਹਾ ਭਾਜਪਾ ਪ੍ਰਧਾਨ, ਸ਼੍ਰੀ ਅਮਰਜੀਤ ਸਿੰਘ ਮਕੋਵਾਲ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਕਾਮਰੇਡ ਲਾਲ ਬਹਾਦਰ, ਸ਼੍ਰੀ ਚਰਨ ਮਸੀਹ, ਸ਼੍ਰੀ ਨਿਰਮਲ ਸਿੰਘ , ਸ਼੍ਰੀ ਮੋਹਨ ਸਿੰਘ ਡੂਮੇਵਾਲ ਸ਼੍ਰੀ ਮੋਹਨ ਸਿੰਘ ਪ੍ਰਧਾਨ ਨੰਬਰਦਾਰ ਯੂਨੀਅਨ, ਸ਼੍ਰੀ ਤੁਲਸੀ ਰਾਮ, ਸ੍ਰੀਮਤੀ ਜਗਮੀਤ ਕੌਰ ਸੰਧੂ, ਸ਼੍ਰੀ ਮੋਹਨ ਸਿੰਘ ਧਮਾਣਾ , ਸ਼੍ਰੀ ਮੋਹਨ ਸਿੰਘ ਡੂਮੇਵਾਲ ਤੇ ਸ਼੍ਰੀ ਸੁਰਿੰਦਰ ਸਿੰਘ (ਸਾਰੇ ਗੈਰ ਸਰਕਾਰੀ ਮੈਂਬਰ) ਅਤੇ ਸ਼੍ਰੀ ਕਰਨੇਸ਼ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ ਜਨਰਲ, ਸ਼੍ਰੀ ਵਰਿੰਦਰ ਪਾਲ ਸਿੰਘ ਸੀਨੀਅਰ ਪੁਲੀਸ ਕਪਤਾਨ, ਸ਼੍ਰੀ ਬਲਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ਼੍ਰੀ ਅਮਰਜੀਤ ਬੈਂਸ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ,ਸ਼੍ਰੀਮਤੀ ਸੁਰਭੀ ਮਲਿਕ ਐਸ.ਡੀ.ਐਮ. ਨੰਗਲ, ਮੈਡਮ ਸੋਨਮ ਚੋਧਰੀ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਆਦਿ ਹਾਜ਼ਰ ਸਨ।



