Skip to content
Independent perspectives. Global stories.
BREAKING

ਪ੍ਰਾਈਵੇਟ ਬੱਸ ਤੇ ਬਜਰੀ ਨਾਲ ਭਰੇ ਟਿੱਪਰ ਦਰਮਿਆਨ ਸਿੱਧੀ ਟੱਕਰ ’ਚ 2 ਦੀ ਮੌਤ, ਦਰਜਨਾਂ ਜ਼ਖਮੀ

Share this story

ਹੁਸ਼ਿਆਰਪੁਰ, 17 ਸਤੰਬਰ (ਸਤਵਿੰਦਰ ਸਿੰਘ, ਰਾਜ ਸਹੋਤਾ)- ਹੁਸ਼ਿਆਰਪੁਰ ਜ¦ਧਰ ਮੁੱਖ ਮਾਰਗ ਤੇ ਸੋਨਾਲੀਕਾ ਇੰਟਨੈਸ਼ਨਲ ਟ੍ਰੈਕਟਰਜ ਨਜ਼ਦੀਕ ਪ੍ਰਾਈਵੇਟ ਬੱਸ ਅਤੇ ਬਜ਼ਰੀ ਨਾਲ ਭਰੇ ਹੋਏ ਟਿੱਪਰ ਦੀ ਟੱਕਰ ਦਰਮਿਆਨ ਬੱਸ ‘ਚ ਸਵਾਰ 2 ਦੀ ਮੌਤ ਅਤੇ ਦਰਜਨਾ ਦੇ ਕਰੀਬ ਜਖਮੀ ਹੋਣ ਦੀ ਖਬਰ ?। ਮੌਕੇ ਤੇ ਜਾਣਕਾਰੀ ਅਨੁਸਾਰ ਸਵੇਰੇ 8.15 ਜ¦ਧਰ ਤੋ ਹੁਸ਼ਿਆਰਪੁਰ ਨੂੰ ਪ੍ਰਾਈਵੇਟ ਕਰਤਾਰ ਕੰਪਨੀ ਦੀ ਬੱਸ ਨੰਬਰ ਪੀ ਬੀ-02 ਏ ਟੀ- 9779 ਸਵਾਰੀਆਂ ਨਾਲ ਖਚਾਖਚ ਭਰੀ ਹੋਈ ਕਾਰ ਨਾ ਓਵਰ ਟੇਕ ਕਰਦਿਆ ਹੁਸਿਆਰਪੁਰ ਸਾਈਡ ਤੋਂ ਬਜ਼ਰੀ ਨਾਲ ਭਰੇ ਹੋਏ ਟਿੱਪਰ ਨਾਲ ਸਿੱਧੀ ਟਕਰਾ ਗਈ । ਟੱਕਰ ਇੱਨੀ ਭਿਆਨਕ ਸੀ ਕਿ ਬੱਸ ਦੇ ਟਿੱਪਰ ਨਾਲ ਟਕਰਾਉਣ ਪਿੱਛੋ ਦੋ ਹਿੱਸੇ ਹੋ ਗਏ। ਜਖਮੀਆਂ ਨੂੰ ਤੁਰੰਤ ਵੱਖ ਵੱਖ ਹਸਪਤਾਲਾਂ ਵਿਚ ਇਲਾਜ ਲਈ ਦਾਖਲ ਕਰਾਇਆ ਗਿਆ। ਹਾਦਸੇ ਦੀ ਖਬਰ ਮਿਲਦੇ ਹੀ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਧੰਨਪ੍ਰੀਤ ਕੌਰ, ਡੀ ਐਸ ਪੀ (ਡੀ ) ਗੁਰਪ੍ਰੀਤ ਸਿੰਘ ਰੰਧਾਵਾ, ਡੀ ਐਸ ਪੀ ਹਰਵਿੰਦਰ ਸਿੰਘ ਡੱਲੀ, ਐਸ ਐਚ ਓ ਬੁੱਲ੍ਹੋਵਾਲ ਵਿਕਰਮਜੀਤ ਸਿੰਘ, ਐਸ ਐਚ ਓ ਮਾਡਲ ਟਾਊਨ ਅਮਰਨਾਥ, ਐਸ ਐਚ ਓ ਹਰਿਆਣਾ ਹਰਲੀਨ ਸਿੰਘ, ਮੌਕੇ ਤੇ ਘਟਨਾ ਸਥਾਨ ਤੇ ਜਾਇਜਾ ਲੈਣ ਲਈ ਪਹੁੰਚੇ।

ਸਿਵਲ ਹਸਪਤਾਲ ਹੁਸ਼ਿਆਰਪੁਰ ‘ਚ ਪਰਮਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਤੱਲਣ੍ਹ ( ਜ¦ਧਰ ), ਰਛਪਾਲ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਡੱਲੇਵਾਲ, ਨਵਨੀਤ ਕੌਰ ਪੁੱਤਰੀ ਜੋਗਿੰਦਰ ਸਿੰਘ ਵਾਸੀ ਡਵਿੱਢਾ ਹਰਿਆਣਾ ( ਹੁਸਿਆਰਪੁਰ ), ਬਲਵਿੰਦਰ ਸਿੰਘ ਪੁੱਤਰ ਸ਼ੰਭੂ ( ਕਾਂਗੜਾ ), ਸਤ ਪ੍ਰਕਾਸ਼  ਪੁੱਤਰ ਸ਼ੰਭ ਵਾਸੀ ਵਡਾਲਾ ਚੌਂਕ ( ਜਲੰਧਰ ), ਸਰਵਣ ਦਾਸ ਪੁੱਤਰ ਦਲੀਪ ਚੰਦ ਵਾਸੀ ਦਕੋਹਾ ( ਜ¦ਧਰ ), ਹਿਰਦੇ ਰਾਮ ਪੁੱਤਰ ਭਗਵੰਤੀ ਪ੍ਰਸਾਦ ( ਜਲੰਧਰ ), ਰਾਮ ਲਾਲ ਪੁੱਤਰ ਉਧਮ ਸਿੰਘ ( ਊਨਾ ), ਮਨਜਿੰਦਰ ਸਿੰਘ ਪੁੱਤਰ ਜਸਵਿੰਦਰ, ਹਰਪ੍ਰੀਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਜੰਡੂ ਸਿੰਘਾ ( ਜ¦ਧਰ ) ਇਲਾਜ ਲਈ ਦਾਖਲ ਹਨ। ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਜ਼ਖਮੀਆਂ ਦਾ ਹਾਲਚਾਲ ਪੁੱਛਣ ਲਈ ਪਹੁੰਚਣ ਵਾਲਿਆਂ ’ਚ ਤੀਕਸ਼ਨ ਸੂਦ ਸਲਾਹਕਾਰ ਮੁੱਖ ਮੱਤਰੀ ਪੰਜਾਬ, ਸ੍ਰੀਮਤੀ ਅਨਿੰਦਿਤਾ ਮਿਤਰਾ ਡੀ ਸੀ ਹੁਸ਼ਿਆਰਪੁਰ, ਅਵਤਾਰ ਸਿੰਘ ਜੌਹਲ ਚੇਅਰਮੈਨ ਮਾਰਕਿੱਟ ਕਮੇਟੀ, ਸ਼ਿਵ ਸੂਦ ਮੇਅਰ ਹੁਸ਼ਿਆਰਪੁਰ, ਸ਼ਾਮ ਸੁੰਦਰ ਅਰੋੜਾ ਐਮ ਐਲ ਏ ਕਾਂਗਰਸ ਹੁਸ਼ਿਆਰਪੁਰ ਡਾ ਅਜੈ ਬੱਗਾ, ਡਾ. ਸਤਪਾਲ ਗੋਜਰਾ ਐਸ ਐਮ ਓ, ਸਿਵਲ ਸਰਜਣ ਸੰਜੀਵ ਬਬੂਟਾ ਹਾਜ਼ਰ ਸਨ।

WRITTEN BY