ਜਲੰਧਰ/ਚੰਡੀਗੜ੍ਹ, 13 ਸਤੰਬਰ- ਪਨਬੱਸ ਵਲੋਂ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਮਕਸਦ ਨਾਲ ਆਪਣੇ ਅਧੀਨ ਆਉ‘ਦੀਆਂ ਬੱਸਾਂ ਅਤੇ ਬੱਸ ਸਟੈਡਾਂ ਸਬੰਧੀ ਸਰਵੇਖਣ ਕਰਵਾਇਆ ਜਾ ਰਿਹਾ ਹੈ। ਇਹ ਸਰਵੇਖਣ ਰਾਜ ਭਰ ਵਿੱਚ ਪਨਬਸ ਦੇ ਮੁੱਖ ਬੱਸ ਸਟੈਡਾਂ ਦਾ ਕਰਵਾਇਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਸਰਵੇਖਣ ਰੀਜਨਲ ਐਮ.ਬੀ.ਏ ਇਸਟੀਚਿਊਟੀ ਦੇ ਵਿਦਿਆਰਥੀ ਕਰਨਗੇ। ਇਸ ਸੰਸਥਾ ਦੇ ਵਿਦਿਆਰਥੀ ਇਨਾਂ ਬੱਸ ਸਟੈਡਾਂ ਤੇ ਜਾ ਕੇ 40,000 ਯਾਤਰੀਆਂ ਨਾਲ ਗੱਲਬਾਤ ਕਰਨਗੇ ਅਤੇ ਸੁਝਾਅ ਲੈਣਗੇ। ਇਸ ਨਾਲ ਪਨਬਸ ਦੀ ਮਜਬੂਤੀ ਅਤੇ ਕੰਮਜੋਰੀਆਂ ਦਾ ਪਤਾ ਲਗਾਇਆ ਜਾ ਸਕੇਗਾ ਤਾਂ ਜੋ ਇਸ ਸੰਸਥਾ ਵਿੱਚ ਵੱਡੇ ਪੱਧਰ ਤੇ ਸੁਧਾਰ ਕਰਕੇ
ਯਾਤਰੀਆਂ ਨੂੰ ਉਨਾਂ ਦੀਆਂ ਆਸਾਂ ਮੁਤਾਬਿਕ ਸਹੂਲਤਾਂ ਦਿੱਤੀਆਂ ਜਾ ਸਕਣ। ਇਹ ਸਰਵੇ ਪਨਬੱਸ ਵਿੱਚ ਸੁਰੱਖਿਆ, ਸਫਾਈ, ਬੱਸਾਂ ਦੀ ਹਾਲਤ ਅਤੇ ਬੱਸ ਸਟੈਡਾਂ ਤੇ ਪ੍ਰਦਾਨ ਕਰਵਾਈਆਂ ਜਾ ਰਹੀਆਂ ਸੇਵਾਵਾਂ ਵਿੱਚ ਬੱਸਾਂ ਦੀ ਉਪਲਭਦਤਾ, ਬੱਸ ਸਟੈਡਾਂ ਦੀ ਹਾਲਤ, ਡਰਾਈਵਰ ਅਤੇ ਕੰਡਟਰ ਦਾ ਸਵਾਰੀਆਂ ਪ੍ਰਤੀ ਵਰਤਾਓ ਅਤੇ ਯਾਤਰੀਆਂ ਨੂੰ ਨਿਤ ਪ੍ਰਤੀ ਦਿਨ ਆਉਦੀਆਂ ਮੁਸ਼ਕਲਾਂ ਅਤੇ ਸੁਧਾਰ ਲਈ ਸੁਝਾਅ ਮੰਗੇ ਜਾਣਗੇ। ਸਰਵੇਖਣ ਤੋ‘ ਕੰਮਜੋਰੀਆਂ ਦਾ ਪਤਾ ਲੱਗਣ ਤੋ‘ ਬਾਅਦ ਉਨਾਂ ਤੇ ਉਚੇਚਾ ਧਿਆਨ ਦੇ ਕੇ ਮਜ਼ਬੂਤ ਕੀਤਾ ਜਾਵੇਗਾ। ਪਨਬੱਸ ਦਾ ਮੁੱਖ ਮਕਸਦ ਯਾਤਰੀਆਂ ਨਾਲ ਮਿਤਰਤਾ ਪੂਰਵ ਵਿਵਹਾਰ ਅਤੇ ਰਾਜ ਦੇ ਇਸ ਟਰਾਂਸਪੋਰਟ ਅਦਾਰੇ ਨੂੰ ਫਾਇਦੇ ਵੱਲ ਲਿਜਾਉਣਾ ਹੈ। ਪਨਬੱਸ ਵਲੋ‘ ਦਸੰਬਰ, 15 ਤੱਕ 305 ਆਮ ਬੱਸਾਂ ਤੇ 24 ਸੁਪਰ ਇਨਟੈਗਰਲ ਬੱਸਾਂ ਹੋਰ ਪਾਈਆਂ ਜਾਣਗੀਆਂ।



