ਭੋਪਾਲ, 13 ਸਤੰਬਰ (ਪੀ. ਟੀ. ਲਾਇਵ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਾਰਤ ਦੀਆਂ ਸਰਹ¤ਦਾਂ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ‘ਛੇੜਾਂਗੇ ਨਹੀਂ ਪਰ ਛਡਾਂਗੇ ਵੀ ਨਹੀਂ ‘ ਦੀ ਆਪਣੀ ਨੀਤੀ ‘ਤੇ ਕਾਇਮ ਹਾਂ ਤੇ ਉਹ ਪਾਕਿਸਤਾਨ ਦੇ ਨਾਲ ਪਾਕਿ ਕਬਜ਼ੇ ਵਾਲੇ ਕਸ਼ਮੀਰ ‘ਤੇ ਤਾਂ ਗ¤ਲ ਕਰਨ ਨੂੰ ਤਿਆਰ ਹਨ ਪਰ ਕਸ਼ਮੀਰ ‘ਤੇ ਕੋਈ ਗ¤ਲ ਨਹੀਂ ਹੋਵੇਗੀ। ਰਾਜਨਾਥ ਨੇ ਭਾਰਤ ਦੀ 23 ਹਜ਼ਾਰ ਕਿਲੋਮੀਟਰ ਸਰਹ¤ਦ ਦੀ ਸੁਰ¤ਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜਮੀਨ ਤੇ ਸਮੁੰਦਰ ਦੀ ਇਸ ਸਰਹ¤ਦ ਦੀ ਸੁਰ¤ਖਿਆ ਤੇ ਚੌਕਸੀ ਇਕ ਚੁਣੌਤੀ ਹੈ ਪਰ ਦੇਸ਼ਵਾਸੀ ਭਰੋਸਾ ਰ¤ਖਣ। ਉਹ ਉਨ੍ਹਾਂ ਦੀ ਚੰਗੀ ਤਰ੍ਹਾਂ ਸੁਰ¤ਖਿਆ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਤੇ ਚੀਨ ਦੇ ਨਾਲ ਭਾਰਤ ਭਵਿ¤ਖ ਦੀ ਵ¤ਡੀ ਅਰਥ ਵਿਵਸਥਾ ਹੋਵੇਗਾ। ਉਹ ਇਕ ਤੇਜੀ ਨਾਲ ਵ¤ਧ ਰਹੀ ਅਰਥ ਵਿਵਸਥਾ ਦੇ ਤੌਰ ‘ਤੇ ਉਭਰ ਰਹੇ ਹਨ।ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਭਾਰਤ ਆਪਣੀ ਸਮਰਥਾਵਾਂ ਦੇ ਨਾਲ ਨਾਲ 10-15 ਸਾਲਾਂ ‘ਚ ਦੁਨੀਆ ਦੀ ਸਭ ਤੋਂ ਵ¤ਡੀ ਅਰਥ ਵਿਵਸਥਾ ਬਣ ਜਾਏਗਾ ਪਰ ਉਨ੍ਹਾਂ ਨੇ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਅਜਿਹਾ ਹੋਣਾ ਨਹੀਂ ਦੇਖਣਾ ਚਾਹੁੰਦੀਆਂ ਹਨਇਸੇ ਦੌਰਾਨ ਪਤਾ ਲੱਗਾ ਹੈ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਗਲੇ ਹਫਤੇ ਪਾਕਿਸਤਾਨ ਤੇ ਚੀਨ ਦੇ ਨਾਲ ਲ¤ਗਣ ਵਾਲੀਆਂ ਸਰਹ¤ਦਾਂ ‘ਤੇ ਸਥਿਤ ਖੇਤਰਾਂ ਦਾ ਦੌਰਾ ਕਰਨਗੇ। ਇਨ੍ਹਾਂ ਖੇਤਰਾਂ ‘ਚ ਪੂਰਬੀ ਲ¤ਦਾਖ ਦਾ ਚੁਮਾਰ ਖੇਤਰ ਵੀ ਸ਼ਾਮਲ ਹੋਵੇਗਾ, ਜਿਸ ‘ਚ ਇਕ ਸਾਲ ਪਹਿਲੇ ਭਾਰਤੀ ਤੇ ਚੀਨੀ ਸੈਨਿਕਾਂ ਦੇ ਵਿਚਕਾਰ ਲਗਭਗ 15 ਦਿਨ ਤ¤ਕ ਗਤੀਰੋਧ ਦੀ ਸਥਿਤੀ ਕਾਇਮ ਰਹੀ ਸੀ। ਰਾਜਨਾਥ ਸਿੰਘ ਦਾ ਜੰਮੂ-ਕਸ਼ਮੀਰ ਦੇ ਅ¤ਗੇ ਵਾਲੇ ਖੇਤਰਾਂ ਦਾ ਤਿੰਨ ਦਿਨਾਂ ਦੌਰਾ ਮੰਗਲਵਾਰ ਨੂੰ ਸ਼ੁਰੂ ਹੋਵੇਗਾ।



