Skip to content
Independent perspectives. Global stories.
BREAKING

ਮਿੰਨੀ ਬੱਸ ਆਪ੍ਰੇਟਰਾਂ ਖਿਲਾਫ਼ ਧਰਨਾ ਲਾ ਕੇ ਕੀਤੀ ਜ਼ਬਰਦਸਤ ਨਾਅਰੇਬਾਜੀ

Share this story

ਬਰਨਾਲਾ, 8 ਅਗਸਤ (ਜਤਿੰਦਰ ਦਿਓਗਣ)-ਅੱਜ ਨੇੜਲੇ ਪਿੰਡ ਢਿੱਲਵਾਂ ਵਿਖੇ ਵਿਦਿਆਰਥੀਆਂ ਅਤੇ ਪਿੰਡਵਾਸੀਆਂ ਨੇ ਮਿੰਨੀ ਬਸ ਆਪ੍ਰੇਟਰਾਂ ਵਿਰੁੱਧ ਜਾਮ ਲਾਕੇ ਮਿੰਨੀ ਬਸ ਆਪ੍ਰੇਟਰਾਂ ਖਿਲਾਫ਼ ਨਾਅਰੇਬਾਜੀ ਕੀਤੀ।
busoperator

ਮੌਕੇ ‘ਤੇ ਜਾਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਧਰਨੇ ਵਿੱਚ ਸ਼ਾਮਲ ਵਿਦਿਆਰਥੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀ ਬਸ ਵਿੱਚ ਸਫ਼ਰ ਕਰ ਰਿਹਾ ਸੀ ਤਾਂ ਬਸ ਕੰਡਕਟਰ ਨੇ ਉਨ੍ਹਾਂ ਨਾਲ ਜ਼ਬਰਦਸਤੀ ਕੀਤੀ ਅਤੇ ਉਨ੍ਹਾਂ ਦੀਆਂ ਸ਼ਰਟਾ ਫਾੜਕੇ ਸਾਨੂੰ ਧੱਕੇ ਨਾਲ ਬਸ ਚੋਂ ਉਤਾਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਰੇਆਮ ਸਵਾਰੀਆਂ ਦੇ ਸਾਹਮਣੇ ਜਲੀਲ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤਪਾ-ਪੱਖੋਕੇ ਰੂਟ ‘ਤੇ ਚਲਦੀਆਂ ਮਿੰਨੀ ਬੱਸਾਂ ਦੇ ਕਈ ਪਰਮਿਟ ਹਨ ਪ੍ਰੰਤੂ ਆਪਣੇ ਨਿੱਜੀ ਲਾਭ ਲਈ ਉਹ ਇਹ ਰੂਟ ਬੰਦ ਕਰ ਦਿੰਦੇ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਅਲਬੇਲ ਸਿੰਘ ਢਿੱਲਵਾਂ ਨੇ ਦੱਸਿਆ ਕਿ ਮਿੰਨੀ ਬਸ ਆਪ੍ਰੇਟਰਾਂ ਦੁਆਰਾ ਬੱਸਾ ਵਿੱਚ ਭਾੜੇ ਤੇ ਵਿਅਕਤੀ ਰੱਖੇ ਹੋਏ ਹਨ, ਜੋ ਵਿਦਿਆਰਥੀਆਂ ਨੂੰ ਬਿਨ੍ਹਾ ਵਜ੍ਹਾ ਪਰੇਸ਼ਾਨ ਕਰਦੇ ਹਨ। ਉੱਨ੍ਹਾਂ ਕਿਹਾ ਕਿ ਹੁਣ ਵਿਦਿਆਰਥੀਆਂ ਨਾਲ ਹੁੰਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੇ ਹੱਕ ਦੀ ਲੜਾਈ ਵਿੱਚ ਕਿਸਾਨ ਯੂਨੀਅਨ ਹਰ ਸੰਭਵ ਮਦਦ ਕਰੇਗੀ।ਓਧਰ ਇਸ ਰੋਸ ਧਰਨੇ ਨੂੰ ਵੇਖਦੇ ਹੋਏ ਨਾਇਬ ਤਹਿਸੀਲਦਾਰ ਤਪਾ ਹਰੀ ਸਿੰਘ ਅਤੇ ਐਸ.ਐਚ.ਓ. ਤਪਾ ਮਲਕੀਤ ਸਿੰਘ ਚੀਮਾ ਮੌਕੇ ‘ਤੇ ਪੁੱਜੇ ਜਿੰਨ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਦੋਵਾਂ ਧਿਰਾਂ ਨੂੰ ਬੈਠਾਕੇ ਇਸ ਮਾਮਲੇ ਦੇ ਨਬੇੜੇ ਅਤੇ ਮਾਰਕੁੱਟ ਕਰਨ ਵਾਲੇ ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਖ਼ਬਰ ਲਿਖ਼ੇ ਜਾਣ ਤੱਕ ਧਰਨਾ ਜਾਰੀ ਸੀ।

WRITTEN BY