ਮੋਗਾ, 8 ਅਗਸਤ (ਨਰੇਸ਼ ਬੌਬੀ)-ਅੱਜ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਮਹਿਮਕਾ ਸਿਹਤ ਵਿਭਾਗ ਸਿਵਲ ਹਸਪਤਾਲ ਦੀ ਇੱਕ ਵਿਸ਼ੇਸ਼ ਮੀਟਿੰਗ ਸਿਵਲ ਹਸਪਤਾਲ ਮੋਗਾ ਵਿਖੇ ਪ੍ਰਧਾਨ ਚਮਨ ਲਾਲ ਸੰਗੇਲੀਆ ਦੀ ਪ੍ਰਧਾਨਗੀ ਹੇਠ ਹੋਈ। ਕਰਮਚਾਰੀਆਂ ਦੀਆਂ ਮੰਗਾ ਸੰਬੰਧੀ ਸਿਵਲ ਹਸਪਤਾਲ ਦੇ ਇੰਚਾਰਜ ਡਾ. ਰਾਜੇਸ਼ ਪੁਰੀ ਨਾਲ ਗੱਲਬਾਤ ਹੋਈ। ਇਸ ਮੌਂਕੇ ਪ੍ਰਧਾਨ ਸੰਗੇਲੀਆ ਨੇ ਐਸ.ਐਮ.ਓ. ਸਾਹਿਬ ਨੂੰ ਲਿਖਤੀ ਰੂਪ ਵਿੱਚ ਪਹਿਲਾ ਦਿੱਤੇ ਗਏ ਮੰਗ ਬਾਰੇ ਵਿਸਤਾਰ ਸਹਿਤ ਜਾਨੂ ਕਰਵਾਇਆ। ਇਸ ਮੌਂਕੇ ਯੂਨੀਅਨ ਆਗੂਆਂ ਨੂੰ ਐਸ.ਐਮ.ਓ. ਨੇ ਵਿਸ਼ਵਾਸ ਦੁਆਇਆ ਕਿ ਜੋ ਵੀ ਕਰਮਚਾਰੀਆਂ ਦੀਆਂ ਮੰਗਾ ਐਸ.ਐਮ.ਓ ਸਾਹਿਬ ਨਾਲ ਸੰਬੰਧਿਤ ਹਨ, ਉਨ੍ਹਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇਗਾ। ਇਸ ਮੌਂਕੇ ਜਿਲਾ ਜਰਨਲ ਸੈਕਟਰੀ ਪ੍ਰਕਾਸ਼ ਚੰਦ ਦੌਲਤਪੁਰਾ, ਚੇਅਰਮੈਨ ਪ੍ਰੇਮ ਕਟਾਰੀਆ, ਜਨਰਲ ਸਕੱਤਰ ਸੰਗੀਤ ਕੁਮਾਰ, ਸਲਾਹ ਕਾਰ ਮਲਕੀਤ ਸਿੰਘ ਗਿੱਲ, ਜਿਲ ਪ੍ਰੈਸ ਸੈਕਟਰੀ ਅਸ਼ੋਕ ਗਿੱਲ ਮੋਗਾ, ਸਲਾਹਕਾਰ ਰਾਜਪਾਲ ਸਿੰਘ, ਰਾਜੂ ਸਾਰਵਾਨ, ਨਵਦੀਪ ਸੂਦ ਆਦਿ ਮੈਂਬਰ ਹਾਜ਼ਰ ਸਨ।



