Skip to content
Independent perspectives. Global stories.
BREAKING

ਪੰਜ ਬੇਟੀਆਂ ਦੇ ਹਤਿਆਰੇ ਪਿਤਾ ਦੀ ਫਾਂਸੀ ਦੀ ਸਜ਼ਾ ਟਲੀ

Share this story

ਜਬਲਪੁਰ, 8 ਅਗਸਤ (ਪੀ. ਟੀ.)-ਆਪਣੀਆਂ ਪੰਜ ਬੇਟੀਆਂ ਦੀ ਹੱਤਿਆ ਕਰਨ ਵਾਲੇ ਨਿਰਦੇਈ ਪਿਤਾ ਮਗਨ ਲਾਲ ਬਰੇਲਾ ਨੂੰ ਹੋਣ ਵਾਲੀ ਫਾਂਸੀ ਨੂੰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਪੀ. ਸਦਾਸ਼ਿਵਮ ਨੇ ਆਪਣੇ ਵਿਸ਼ੇਸ਼ ਅਧਿਕਾਰ ਦਾ ਉਪਯੋਗ ਕਰਕੇ ਟਾਲ ਦਿੱਤਾ ਹੈ। ਮਗਨ ਨੂੰ ਅੱਜ ਫਾਂਸੀ ਦਿੱਤੀ ਜਾਣੀ ਸੀ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 22 ਜੁਲਾਈ ਨੂੰ ਮਗਨ ਬਰੇਲਾ ਦੀ ਰਹਿਮ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਦੋਸ਼ੀ ਮਗਨ ਲਾਲ ਬਰੇਲਾ ਨੂੰ ਫਾਂਸੀ ਦਿੱਤੇ ਜਾਣ ਦੀ ਤਿਆਰੀ ਪੂਰੀ ਹੋ ਗਈ ਸੀ। ਰਾਤ ਕਰੀਬ 12.45 ਵਜੇ ਫਾਂਸੀ ਦੀ ਸਜ਼ਾ ਟਾਲ ਦਿੱਤੀ ਗਈ। ਇਸ ਮਾਮਲੇ ਵਿਚ ਅਦਾਲਤ ਅੱਜ ਆਪਣਾ ਫ਼ੈਸਲਾ ਸੁਣਾਏਗੀ। ਇਸ ਦੇ ਚਲਦਿਆਂ ਉਸ ਨੂੰ ਉੱਚ ਅਦਾਲਤ ਜਬਲਪੁਰ ਅਤੇ ਸੁਪਰੀਮ ਕੋਰਟ ਦੁਆਰਾ ਸੁਣਵਾਈ ਗਈ ਸਜ਼ਾ ਬਰਕਰਾਰ ਰਹੀ।

WRITTEN BY