ਨਵੀਂ ਦਿ¤ਲੀ, 6 ਸਤੰਬਰ (ਪੀ. ਟੀ.)- ਸਮਾਜਵਾਦੀ ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਨੇ ਆਪਣੇ ਪ੍ਰਮੁ¤ਖ ਆਗੂ ਮੁਲਾਇਮ ਸਿੰਘ ਯਾਦਵ ਨੂੰ ਕਿਹਾ ਹੈ ਕਿ ਉਹ ਸਾਲ 2017 ‘ਚ ਹੋਣ ਵਾਲੀਆਂ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਜਿ¤ਤ ਹਾਸਲ ਕਰਕੇ ਸ¤ਤਾ ਬਰਕਰਾਰ ਰ¤ਖਣ ‘ਤੇ ਧਿਆਨ ਕੇਂਦਰਤ ਕਰਨ। ਇਨ੍ਹਾਂ ਨੇਤਾਵਾਂ ਨੇ ਮੁਲਾਇਮ ਨੂੰ ਕਿਹਾ ਕਿ ਉਹ ਜਨਤਾ ਪਰਿਵਾਰ ਦੇ ਰਾਹੀਂ ਕੌਮੀਂ ਪ¤ਧਰ ਦੀ ਭੂਮਿਕਾ ਨਿਭਾਉਣ ਦੀ ਯੋਜਨਾ ਨੂੰ ਕੁਝ ਸਮੇਂ ਲਈ ਠੰਡੇ ਬਸਤੇ ‘ਚ ਪਾ ਦੇਣ। ਪਾਰਟੀ ਦੇ ਦੋ ਸੀਨੀਅਰ ਨੇਤਾਵਾਂ ਨੇ ਬਿਹਾਰ ਚੋਣਾਂ ‘ਚ ਮਹਾਂਗਠਜੋੜ ਤੋਂ ਵ¤ਖ ਹੋਣ ਦੇ ਸਪਾ ਫੈਸਲੇ ਤੋਂ ਪਹਿਲਾ ਮੁਲਾਇਮ ਨੂੰ ਇਹ ਸੰਦੇਸ਼ ਭੇਜਿਆ ਸੀੇ।



