ਚੰਡੀਗੜ੍ਹ, 6 ਸਤੰਬਰ (ਪੀ. ਟੀ.)- ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਵਿਚ ਅੱਜ ਵੀ ਨਰਮੇ ਦੀ ਬੰਪਰ ਫਸਲ ਖੜੀ ਹੈ। ਉਨ੍ਹਾਂ ਦੇ ਖੇਤਾਂ ਵਿਚ ਪੂਰੇ ਜੋਬਨ ਤੇ ਖੜੀ ਫਸਲ ਉਨ੍ਹਾਂ ਦੀ ਗੱਲ ਦੀ ਖੁਦ ਗਵਾਹੀ ਦਿੰਦੀ ਹੈ। ਜ਼ਿਲ੍ਹੇ ਵਿਚ ਅਜਿਹੇ ਕਿਸਾਨਾਂ ਦੀ ਵੀ ਕੋਈ ਘਾਟ ਨਹੀਂ ਹੈ ਜੋ ਕਿ ਲਗਾਤਾਰ ਖੇਤਬਾੜੀ ਵਿਭਾਗ ਦੇ ਰਾਬਤੇ ਵਿਚ ਰਹਿ ਕੇ ਉਨ੍ਹਾਂ ਦੀ ਸਲਾਹ ਨਾਲ ਵਿਗਿਆਨਕ ਲੀਹਾਂ ਤੇ ਖੇਤੀ ਕਰਕੇ ਚੰਗੀ ਆਮਦਨ ਪ੍ਰਾਪਤ ਕਰਦੇ ਹਨ। ਇਸ ਗ¤ਲ ਦੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਨੇ ਦਸਿਆ ਕਿ ਪਿੰਡ ਚਿੱਬੜਾਂਵਾਲੀ ਦੇ ਕਿਸਾਨ ਜਗਜੀਤ ਸਿੰਘ ਜੌਹਰ ਜਿਸ ਦੇ 5 ਏਕੜ ਖੇਤਾਂ ਵਿਚ ਨਰਮੇ ਦੀ ਭਰਪੂਰ ਫਸਲ ਖੜੀ ਹੈ ਕਿਂਉਕਿ ਉਨ੍ਹਾਂ ਨੇ ਕਦੇ ਵੀ ਵਿਭਾਗ ਦੀਆਂ ਸਿਫਾਰਸਾਂ ਤੋਂ ਬਾਹਰ ਜਾ ਕੇ ਕੋਈ ਦਵਾਈਆਂ ਦੇ ਮਿਸ਼ਰਣ ਬਣਾ ਕੇ ਨਹੀਂ ਛਿੜਕੀਆਂ। ਉਸ ਅਨੁਸਾਰ ਜਿੰਨ੍ਹਾਂ ਕਿਸਾਨਾਂ ਨੇ ਯੂਰੀਆ ਖਾਦ
ਵੱਧ ਪਾਈ ਹੈ ਉਨ੍ਹਾਂ ਦੀ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਦਾ ਹਮਲਾ ਵੱਧ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ: ਮੰਗਲ ਸਿੰਘ ਨੇ ਅ¤ਗੇ ਦਸਿਆ ਕਿ ਵਿਭਾਗ ਦੀਆਂ ਸਿਫਾਰਸ਼ਾਂ ¦ਬੇ ਤਜਰਬੇ ਦੇ ਅਧਾਰ ਤੇ ਕੀਤੀਆਂ ਜਾਂਦੀਆਂ ਹਨ ਅਤੇ ਇੰਨ੍ਹਾਂ ਅਨੁਸਾਰ ਖੇਤੀ ਕਰਨ ਦਾ ਕਿਸਾਨਾਂ ਨੂੰ ਯਕੀਨਨ ਲਾਭ ਹੁੰਦਾ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਅਨੁਸਾਰ ਵਿਭਾਗ ਨੇ ਕਲਸਟਰ ਪ੍ਰਦਰਸ਼ਨੀਆਂ ਤਹਿਤ ਮਿਆਰੀ ਦਵਾਈ ਉਪਲਬੱਧ ਕਰਵਾਈ ਹੈ ਅਤੇ ਜਿੰਨ੍ਹਾਂ ਕਿਸਾਨਾਂ ਨੇ ਇਸਦੀ ਸਹੀ ਸਮੇਂ ਸਿਰ ਵਰਤੋਂ ਕੀਤੀ ਹੈ ਉਨ੍ਹਾਂ ਨੂੰ ਇਸਦੇ ਸਾਰਥਕ ਨਤੀਜੇ ਮਿਲੇ ਹਨ। ਇਸ ਮੌਕੇ ਉਨ੍ਹਾਂ ਨਾਲ ਡਾ: ਗਗਨਦੀਪ ਸਿੰਘ ਮਾਨ, ਸਬ ਇੰਸਪੈਕਟਰ ਸਤਿੰਦਰ ਕੁਮਾਰ, ਸ੍ਰੀ ਗਗਨਦੀਪ ਸਿੰਘ ਸਹਾਇਕ ਟੈਕਨੋਲਜ਼ੀ ਮੈਨੇਜਰ ਵੀ ਹਾਜ਼ਰ ਸਨ।



