Skip to content
Independent perspectives. Global stories.
BREAKING

ਸੁਖਬੀਰ ਬਾਦਲ ਵੱਲੋਂ ਨਵੇਂ ਨਿਵੇਸ਼ਕਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਦੇਸ਼ ’ਚ ਸਭ ਤੋਂ ਸਸਤੀ ਬਿਜਲੀ ਦੀ ਪੇਸ਼ਕਸ਼

Share this story

ਪੁਣੇ/ਚੰਡੀਗੜ੍ਹ/ਜਲੰਧਰ, 4 ਸਤੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਐਲਾਨ ਕੀਤਾ ਕਿ ਪੰਜਾਬ ਵਲੋਂ ਸਾਰੇ ਨਵੇਂ ਨਿਵੇਸ਼ਕਾਂ ਨੂੰ ਦੇਸ਼ ਅੰਦਰ ਸਭ ਤੋਂ ਸਸਤੀ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਵਾਈ ਜਾਵੇਗੀ।ਸੀ.ਆਈ.ਆਈ. ਦੀ ਚੌਥੀ ਪੱਛਮ ਖੇਤਰੀ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਦੀ ਇਹ ਕੀਮਤ ਦੇਸ਼ ਵਿੱਚ ਸਭ ਤੋਂ ਸਸਤੀ ਹੀ ਨਹੀਂ ਹੋਵੇਗੀ ਬਲਕਿ ਲਗਾਤਾਰ ਇਸੇ ਕੀਮਤ ’ਤੇ ਨਿਰਵਿਘਨ ਮਿਲੇਗੀ। ਉਨ੍ਹਾਂ ਕਿਹਾ, ‘‘ਅਸੀਂ ਛੇਤੀ ਹੀ ਇਹ ਮੁੱਦਾ ਕੈਬਨਿਟ ’ਚ ਲਿਆ ਕੇ ਇਸ ਸਬੰਧੀ ਨੀਤੀ ਲੈ ਕੇ ਆਵਾਂਗੇ’’। ਸ. ਬਾਦਲ ਨੇ ਇਸ ਮੌਕੇ ਵੱਡੀ ਗਿਣਤੀ ’ਚ ਇਕੱਤਰ ਨਿਵੇਸ਼ਕਾਂ ਨੂੰ ਇਹ ਵੀ ਦੱਸਿਆ ਕਿ ਪੰਜਾਬ ਦੇ 180 ਕਸਬਿਆਂ ਅੰਦਰ ਨਾਗਰਿਕ ਸੇਵਾਵਾਂ ਮੁਹੱਈਆ ਕਰਨ ਵਾਸਤੇ ਨਿਵੇਸ਼ਕਾਂ ਲਈ ਵਿਸ਼ਾਲ ਮੌਕੇ ਹਨ। ‘‘ਅਸੀਂ ਸੜਕਾਂ, ਪਾਣੀ, ਸਟਰੀਟ ਲਾਈਟਾਂ ਅਤੇ ਸੀਵਰੇਜ ਵਰਗੀਆਂ ਸਾਰੀਆਂ ਨਾਗਰਿਕ ਸੇਵਾਵਾਂ ਟੈਂਡਰਾਂ ਰਾਹੀਂ ਨਿੱਜੀ ਕੰਪਨੀਆਂ ਨੂੰ 5 ਤੋਂ 10 ਸਾਲ ਤੱਕ ਬਨਾਉਣ, ਚਲਾਉਣ ਅਤੇ ਰੱਖ-ਰਖਾਅ ਦੇ ਆਧਾਰ ’ਤੇ ਸੌਂਪਣ ਦਾਫੈਸਲਾ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਸੂਬੇ ਨੇ ਇਸ ਦਿਸ਼ਾ ’ਚ ਕੁਝ ਪ੍ਰਗਤੀ ਵੀ ਕੀਤੀ ਹੈ ਅਤੇ ਤਿਰਵੇਣੀ ਕੰਪਨੀ ਨੂੰ ਅੰਮ੍ਰਿਤਸਰ ’ਚ ਅਜਿਹੀਆਂ ਸਾਰੀਆਂ ਸੇਵਾਵਾਂ ਦਾ ਜਿੰਮਾ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸ਼ਪੂਰਜੀ ਪੋਲਨਜੀ ਨੂੰ ਅੰਮ੍ਰਿਤਸਰ ਦੇ ਹੀ ਇੱਕ ਹਿੱਸੇ ’ਚ ਸੇਵਾਵਾਂ ਦੇ ਪ੍ਰਬੰਧ ਦਾ ਕੰਮ ਸੌਂਪਿਆ ਗਿਆ ਹੈ। ਇਸ ਉਪਰਾਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ . ਬਾਦਲ ਨੇ ਕਿਹਾ ਕਿ ਇਨਵੈਸਟ ਪੰਜਾਬ ਇਸ ਲਈ ਕਾਮਯਾਬ ਹੈ ਕਿਉਂਕਿ ਇਸ ਤਹਿਤ ਇੱਕ ਦਫਤਰ, ਇੱਕ ਵਿਅਕਤੀ, ਇੱਕ ਈਮੇਲ ਅਤੇ ਇੱਕ ਫੋਨ ਦਾ ਮਾਡਲ ਅਪਣਾਇਆ ਗਿਆ ਹੈ। ‘‘ਇਸ ਠੋਸ ਉਪਰਾਲੇ ਸਦਕਾ ਹੀ ਅਸੀਂ 200 ਤੋਂ ਵੱਧ ਕੰਪਨੀਆਂ ਨੂੰ 3 ਬਿਲੀਅਨ ਡਾਲਰ ਦੇ ਨਿਵੇਸ਼ ਲਈ ਖਿੱਚਣ ’ਚ ਕਾਮਯਾਬ ਹੋ ਸਕੇ ਹਾਂ।’’ ਉਪ ਮੁੱਖ ਮੰਤਰੀ ਨੇ ਸੀ.ਆਈ.ਆਈ. ਦੀ ਉਪ ਪ੍ਰਧਾਨ ਸ਼ੋਬਨਾ ਕਾਮੀਨੇਨੀ ਦੇ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੀਆਂ ਸਨਅਤਾਂ ਲਈ ਜਿੰਨ੍ਹੀਆਂ ਵਿੱਤੀ ਰਿਆਇਤਾਂ ਦੀ ਪੇਸ਼ਕਸ ਕੀਤੀ ਗਈ ਹੈ ਉਹ ਸਿਰਫ ਵੱਡੇ ਨਿਵੇਸ਼ਕਾਂ ਲਈ ਹੀ ਨਹੀਂ ਬਲਕਿ ਇੱਕ ਕਰੋੜ ਜਾਂ ਇਸ ਤੋਂ ਵੱਧ ਨਿਵੇਸ਼ ਕਰਨ ਵਾਲੇ ਹਰੇਕ ਨਿਵੇਸ਼ਕ ਲਈ ਹਨ। ਪੰਜਾਬ ’ਚ ਨਿਵੇਸ਼ ਕਰਨ ਦੇ ਹੋਰ ਫਾਇਦੇ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਅਗਲੇ ਸਾਲ ਮਾਰਚ ਮਹੀਨੇ ਤੱਕ ਸਾਰੇ ਪੰਜਾਬ ਨੂੰ 4ਜੀ ਨੈ¤ਟਵਰਕ ਨਾਲ ਜੋੜ ਦਿੱਤਾ ਜਾਵੇਗਾ। ਇਸ ਮੌਕੇ ਸੀ.ਆਈ.ਆਈ. ਦੇ ਪੱਛਮੀ ਖੇਤਰ ਦੇ ਮੁਖੀ ਸ੍ਰੀ ਸੰਜੇ ਕ੍ਰਿਲੌਸਕਰ ਨੇ ਵੀ ਆਪਣੇ ਵਿਚਾਰ ਰੱਖੇ। ਇਸ ਦੌਰਾਨ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਪ੍ਰਮੁੱਖ ਸਕੱਤਰ ਨਿਵੇਸ਼ ਪ੍ਰੋਉਤਸਾਹਨ ਕਰਨ ਅਵਤਾਰ ਸਿੰਘ ਅਤੇ ਸਕੱਤਰ ਊਰਜਾ ਏ. ਵੇਨੂੰ ਪ੍ਰਸਾਦ ਵੀ ਹਾਜਰ ਸਨ। ਇਸ ਸਮਾਗਮ ਤੋਂ ਪਹਿਲਾਂ ਸ. ਬਾਦਲ ਨੇ ਪਰਾਜ ਇੰਡਸਟਰੀਜ਼ ਅਤੇ ਜੌਹਨ ਡੀਅਰ ਕੰਪਨੀ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਪਰਾਜ ਕੰਪਨੀ ਦੇ ਪ੍ਰਮੋਦ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਖੇਤੀਬਾੜੀ ਦੀ ਰਹਿੰਦ ਖੂੰਦ ਤੋਂ ਈਥੋਨੋਲ ਬਨਾਉਣ ਦੀ ਤਕਨੀਕ ਰੱਖਦੀ ਹੈ। ਸ. ਬਾਦਲ ਨੇ ਕਿਹਾ ਕਿ ਇਸ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਨੀਤੀ ਬਨਾਉਣ ’ਤੇ ਸਰਕਾਰ ਵਿਚਾਰ ਕਰੇਗੀ। ਜੌਹਨ ਡੀਅਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਐਮ.ਡੀ. ਸਤੀਸ਼ ਨਾਦੇਗਰ ਨੇ ਵੀ ਸ. ਬਾਦਲ ਨਾਲ ਗੱਲਬਾਤ ਦੌਰਾਨ ਪੰਜਾਬ ’ਚ ਮੌਜੂਦ ਸੰਭਾਵਨਾਵਾਂ ਬਾਰੇ ਚਰਚਾ ਕੀਤੀ।

WRITTEN BY