Skip to content
Independent perspectives. Global stories.
BREAKING

ਕੇਂਦਰ ਵੱਲੋਂ ਵਨ ਰੈਂਕ-ਵਨ ਪੈਨਸ਼ਨ ਬਾਰੇ ਐਲਾਨ ਛੇਤੀ

Share this story

ਦੁਵੱਲੀ ਗੱਲਬਾਤ ਰਾਹੀਂ ਸਮਝੌਤੇ ਦਾ ਨਵਾਂ ਮਸੌਦਾ ਤਿਆਰ ਨਵੀਂ ਦਿ¤ਲੀ, 4 ਸਤੰਬਰ (ਪੀ. ਟੀ. ਲਾਇਵ)- ਸੂਤਰਾਂ ਮੁਤਾਬਿਕ ਵਨ ਰੈਂਕ-ਵਨ ਪੈਨਸ਼ਨ ਮਾਮਲੇ ’ਚ ਸਰਕਾਰ ਨੇ ਫੈਸਲਾ ਕਰ ਲਿਆ ਹੈ।ਸਰਕਾਰ ਅਗਲੇ ਦੋ ਦਿਨਾਂ ਵਿੱਚ ਵਨ ਰੈਂਕ-ਵਨ ਪੈਨਸ਼ਨ ਦਾ ਐਲਾਨ ਕਰ ਸਕਦੀ ਹੈ। ਇਸ ਦੇ ਤਹਿਤ ਸਾਬਕਾ ਫ਼ੌਜੀਆਂ ਨੂੰ 1 ਜੁਲਾਈ 2014 ਤੋਂ ਵਨ ਰੈਂਕ ਵਨ ਪੈਨਸ਼ਨ ਦਿ¤ਤੀ ਜਾਵੇਗੀ।ਇਸ ’ਚ 2013 ਨੂੰ ਆਧਾਰ ਸਾਲ ਮੰਨਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਸਾਬਕਾ ਫ਼ੌਜੀਆਂ ਦੀ 2013 ਦੀ ਤਨਖ਼ਾਹ ਦੇ ਆਧਾਰ ’ਤੇ ਪੈਨਸ਼ਨ ਤੈਅ ਕੀਤੀ ਜਾਵੇਗੀ।ਉਥੇ ਸਾਬਕਾ ਫ਼ੌਜੀਆਂ ਨੂੰ ਇਕ ਸਾਲ ਦਾ ਏਰੀਅਰ ਦੇਣ ਦੀ ਗ¤ਲ ਕਹੀ ਜਾ ਰਹੀ ਹੈ। ਸੂਤਰਾਂ ਅਨੁਸਾਰ ਇਸ ਨਾਲ ਸਰਕਾਰ ’ਤੇ ਕਰੀਬ 10 ਕਰੋੜ ਰੁਪਏ ਦਾ ਵਾਧੂ ਭਾਰ ਪਵੇਗਾ।ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਫ਼ੈਸਲੇ ’ਤੇ ਸਾਬਕਾ ਸੈਨਿਕ ਆਪਣੀ ਸਹਿਮਤੀ ਪ੍ਰਗਟਾਅ ਚੁ¤ਕੇ ਹਨ।ਦੂਜੇ ਪਾਸੇ ਸਰਕਾਰ ਅਤੇ ਸਾਬਕਾ ਫੌਜੀਆਂ ਦੇ ਵਿਚਾਲੇ ਕੁਛ ਮੁੱਦਿਆਂ ਉ¤ਪਰ ਸਹਿਮਤੀ ਬਣਨ ਦੀ ਖਬਰ ਦੇ ਵਿਚਾਲੇ ਵੀਰਵਾਰ ਨੂੰ ਜੰਤਰ-ਮੰਤਰ ਵਿਖੇ ਅੰਦੋਲਨ ਕਰ ਰਹੇ ਸਾਬਕਾ ਫੌਜੀਆਂ ਨੇ ਪੈ¤ਸ ਕਾਨਫਰੰਸ ਕਰਕੇ ਸਾਫ ਕਿਹਾ ਕਿ ਹਾਲੇ ਤੱਕ ਉਨ੍ਹਾਂ ਨੇ ਸਰਕਾਰ ਦੀ ਕੋਈ ਤਜਵੀਜ਼ ਨਹੀਂ ਮੰਨੀ ਹੈ ਅਤੇ ਸਰਕਾਰ ਵੱਲੋਂ ਖਰਚ ਦਾ ਦਿੱਤਾ ਗਿਆ ਆਂਕੜਾ ਸਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੈਨਸ਼ਨ ਦੇ ਲਈ ਜੋ 8 ਹਜ਼ਾਰ ਕਰੋੜ ਦੇ ਖਰਚ ਦੀ ਗੱਲ ਕਰ ਰਹੀ ਹੈ, ਉਹ ਸਹੀ ਨਹੀਂ ਹੈ। ਅਸੀਂ ਹਰ ਸਾਲ ਤਿੰਨ ਫੀਸਦੀ ਵਾਧੇ ਦੀ ਮੰਗ ਨਹੀਂ ਕੀਤੀ ਹੈ। ਅਸੀਂ ਤਿੰਨ ਫੀਸਦੀ ਵਾਧੇ ਦੀ ਮੰਗ ਨਹੀਂ ਕਰ ਰਹੇ, ਸਿਰਫ ਸਮੇਂ-ਸਮੇਂ ’ਤੇ ਜਾਇਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵਨ ਰੈਂਕ-ਵਨ ਪੈਨਸ਼ਨ ਸਾਡੀ ਮੰਗ ਨਹੀਂ ਬਲਕਿ ਸਾਡਾ ਹੱਕ ਹੈ।

WRITTEN BY