Skip to content
Independent perspectives. Global stories.
BREAKING

ਛੋਟੀਆਂ ਜੰਗਾਂ ਲਈ ਤਿਆਰ ਰਹੇ ਫ਼ੌਜ : ਜਨਰਲ ਸੁਹਾਗ

Share this story

ਨਵੀਂ ਦਿ¤ਲੀ, 1 ਸਤੰਬਰ (ਪੀ. ਟੀ.)- ਥਲ ਸੈਨਾ ਪ੍ਰਮੁ¤ਖ ਜਨਰਲ ਦਲਬੀਰ ਸਿੰਘ ਸੁਹਾਗ ਨੇ ਸਰਹੱਦ ’ਤੇ ਲਗਾਤਾਰ ਹੋ ਰਹੀ ਜੰਗਬੰਦੀ ਦੀ ਉਲੰਘਣਾ ਤੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਘੁਸਪੈਠ ਦੀਆਂ ਕੋਸ਼ਿਸ਼ਾਂ ਦੇ ਮ¤ਦੇਨਜ਼ਰ ਸੈਨਾ ਨੂੰ ਸੰਖੇਪ ਜੰਗਾਂ ਲਈ ਤਿਆਰ ਰਹਿਣ ਨੂੰ ਕਿਹਾ ਹੈ। ਗੌਰਤਲਬ ਹੈ ਕਿ ਸੈਨਾ ਪ੍ਰਮੁੱਖ 1965 ਜੰਗ ’ਤੇ ਹੋ ਰਹੇ ਸੈਮੀਨਾਰ ਦੇ ਮੌਕੇ ’ਤੇ ਤਿੰਨਾਂ ਸੈਨਾਵਾਂ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਭਵਿ¤ਖ ’ਚ ਹੋਣ ਵਾਲੀ ਛੋਟੀ ਜੰਗ ਦੀ ਚੇਤਾਵਨੀ ਲਈ ਘ¤ਟ ਸਮਾਂ ਹੋਵੇਗਾ।ਅਜਿਹੇ ’ਚ ਆਪ੍ਰੇਸ਼ਨਲ ਤਿਆਰੀਆਂ ਨੂੰ ਹਰ ਵਕਤ ਉ¤ਚ ਪ¤ਧਰੀ ਰ¤ਖਣਾ ਜ਼ਰੂਰੀ ਹੈ, ਜੋ ਰਣਨੀਤੀ ਲਈ ਅਹਿਮ ਹੋ ਗਿਆ ਹੈ।

ਸੈਨਾ ਪ੍ਰਮੁੱਖ ਨੇ ਪਾਕਿਸਤਾਨ ਉ¤ਪਰ ਦੋਸ਼ ਲਗਾਇਆ ਕਿ ਉਹ ਜੰਮੂ-ਕਸ਼ਮੀਰ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਨਵੇਂ-ਨਵੇਂ ਤਰੀਕੇ ਇਸਤੇਮਾਲ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਦੀਆਂ ਅੱਤਵਾਦੀ ਹਿੰਸਾ ਦੀਆਂ ਘਟਨਾਵਾਂ ਤੋਂ ਸਾਫ ਸੰਕੇਤ ਮਿਲਦਾ ਹੈ ਕਿ ਪਾਕਿਸਤਾਨ ਹਿੰਸਾ ਦਾ ਦਾਇਰਾ ਹੋਰ ਖੇਤਰਾਂ ਵਿੱਚ ਵਧਾਉਣ ਦਾ ਯਤਨ ਕਰ ਰਿਹਾ ਹੈ।
ਜਨਰਲ ਸੁਹਾਗ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਸਰਹੱਦ ਉ¤ਤੇ ਜੰਗਬੰਦੀ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਵਾਧੇ ਕਾਰਨ ਭਾਰਤੀ ਫੌਜ ਪਹਿਲਾਂ ਤੋਂ ਵੀ ਵਧੇਰੇ ਚੌਕਸ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਲਈ ਖਤਰੇ ਅਤੇ ਚੁਣੌਤੀਆਂ ਹੋਰ ਜ਼ਿਆਦਾ ਗੁੰਝਲਦਾਰ ਹੋ ਗਈਆਂ ਹਨ। ਪਿਛਲੇ ਸਾਲਾਂ ਵਿੱਚ ਭਾਰਤੀ ਫੌਜ ਨੇ ਆਪਣੀ ਮੁਹਾਰਤ ਵਿੱਚ ਹੋਰ ਵਾਧਾ ਕੀਤਾ ਹੈ। ਜਨਰਲ ਸੁਹਾਗ ਨੇ 1965 ਦੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਬਹਾਦਰਾਂ ਦੇ ਬਲਿਦਾਨ ਕਾਰਨ ਸੈਨਾ ਨੇ ਪਾਕਿਸਤਾਨ ਦੇ ਦੰਦ ਖੱਟੇ ਕਰ ਦਿੱਤੇ ਸਨ।
ਇਸ ਮੌਕੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਕਿਹਾ ਕਿ ਸੁਰੱਖਿਆ ਹਾਲਾਤ ਪਹਿਲਾਂ ਦੇ ਮੁਕਾਬਲੇ ਵਧ ਪੇਚੀਦਾ ਹਨ ਅਤੇ ਅਜਿਹੀ ਸਥਿਤੀ ਵਿੱਚ 24 ਘੰਟੇ ਚੌਕਸੀ ਦੀ ਜ਼ਰੂਰਤ ਹੈ। ਪਾਰੀਕਰ ਨੇ ਕਿਹਾ ਕਿ ਸਕੂਲੀ ਕਿਤਾਬਾਂ ਵਿੱਚ ਜੰਗ ਦੀ ਜਿੱਤ ਦੀਆਂ ਕਹਾਣੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਅੱਜ ਦੀ ਪੀੜ੍ਹੀ ਸੈਨਿਕਾਂ ਦੀ ਸ਼ਹਾਦਤ ਤੋਂ ਜਾਣੂ ਹੋ ਸਕੇ।

WRITTEN BY