Skip to content
Independent perspectives. Global stories.
BREAKING

ਪੰਜਾਬ ਟਾਇਮਜ਼ ਦੇ ਪੱਤਰਕਾਰਾਂ ਦੀ ਭਰਵੀਂ ਮੀਟਿੰਗ

Share this story

ਜਲੰਧਰ, 30 ਅਗਸਤ (ਪੀ. ਟੀ.)- ਰੋਜ਼ਾਨਾ ਪੰਜਾਬ ਟਾਇਮਜ਼ ਦੇ ਸਮੂਹ ਪੱਤਰਕਾਰਾਂ, ਫੋਟੋਗ੍ਰਾਫਰਾਂ, ਜ਼ਿਲ੍ਹਾ ਇੰਚਾਰਜਾਂ, ਵਿਸ਼ੇਸ਼ ਪ੍ਰਤੀਨਿਧਾਂ ਅਤੇ ਵਪਾਰਕ ਪ੍ਰਤੀਨਿਧਾਂ ਦੀ ਅੱਜ ਇੱਥੇ ਮੁੱਖ ਦਫਤਰ ਪੀਟੀ ਭਵਨ ਵਿਖੇ ਭਰਵੀਂ ਮੀਟਿੰਗ ਹੋਈ ਜਿਸ ਵਿਚ ਅਖਬਾਰ ਨੂੰ ਹੋਰ ਮਜ਼ਬੂਤ ਕਰਨ ਦਾ ਨਿਰਣਾ ਲਿਆ ਗਿਆ। ਅਖਬਾਰ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ

ਹੋਈ ਇਹ ਮੀਟਿੰਗ ਅਖਬਾਰ ਦੇ ਤਿੰਨ ਸਾਲ ਪੂਰੇ ਹੋਣ ਮੌਕੇ ਬੁਲਾਈ ਗਈ ਸੀ। ਪੰਜਾਬ ਟਾਇਮਜ਼ ਤੀਸਰੀ ਵਰ੍ਹੇਗੰਢ 14 ਸਤੰਬਰ ਨੂੰ ਨਿਵੇਕਲੇ ਤਰੀਕੇ ਨਾਲ ਮਨਾ ਰਿਹਾ ਹੈ। ਪੱਤਰਕਾਰਾਂ ਨਾਲ ਮੀਟਿੰਗ ਦੌਰਾਨ ਅਖਬਾਰ ਦੀ ਸੀਈਓ ਬੀਬਾ ਰੁਪਿੰਦਰ ਕੌਰ ਵੀ ਹਾਜ਼ਰ ਸਨ। ਇਸ ਮੌਕੇ ’ਤੇ ਵਿਚਾਰ ਚਰਚਾ ਦੌਰਾਨ ਇਹ ਦੱਸਿਆ ਗਿਆ ਕਿ ਪੰਜਾਬ ਟਾਇਮਜ਼ ਜਲਦ ਹੀ ਰੋਜ਼ਾਨਾ 12 ਪੇਜ ਦਾ ਛਪੇਗਾ। ਤੀਜੀ ਵਰ੍ਹੇਗੰਢ ਮੌਕੇ ਪੰਜਾਬ ਟਾਇਮਜ਼ ਵੱਲੋਂ ਵਿਸ਼ੇਸ਼ ਅੰਕ ਛਾਪੇ ਜਾ ਰਹੇ ਹਨ, ਜਿਨ੍ਹਾਂ ਵਿੱਚ ਮੋਹਤਬਰ ਸੱਜਣਾਂ ਦੇ ਲੇਖ, ਸੰਦੇਸ਼ ਅਤੇ ਵਿਸ਼ੇਸ਼ ਇਸ਼ਤਿਹਾਰ ਛਾਪੇ ਜਾਣਗੇ। ਇਸ ਮੌਕੇ ’ਤੇ ਪੱਤਰਕਾਰਾਂ ਵੱਲੋਂ ਇਸ ਗੱਲ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ ਗਈ ਕਿ ਪੰਜਾਬ ਟਾਇਮਜ਼ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ ਅਤੇ ਪਾਠਕਾਂ ਵਿੱਚ ਵੱਡੀ ਥਾਂ ਬਣਾ ਰਿਹਾ ਹੈ। ਮੀਟਿੰਗ ਵਿੱਚ ਅਖਬਾਰ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਸੁਝਾਅ ਵੀ ਆਏ ਜਿਨ੍ਹਾਂ ਉ¤ਤੇ ਪ੍ਰਬੰਧਕਾਂ ਵੱਲੋਂ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਨੂੰ ਪੱਤਰਕਾਰਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ। ਮੀਟਿੰਗ ਵਿੱਚ ਪੰਜਾਬ ਤੋਂ ਇਲਾਵਾ ਦੂਸਰੇ ਰਾਜਾਂ ਦੇ ਪ੍ਰਤੀਨਿਧ ਵੀ ਹਾਜ਼ਰ ਸਨ।

WRITTEN BY