Skip to content
Independent perspectives. Global stories.
BREAKING

ਪ੍ਰਨੀਤ ਕੌਰ ਨੇ ਅਪ੍ਰੈਂਟਿਸ ਐਸੋਸੀਏੇਸ਼ਨ ਦੇ ਧਰਨੇ ਨੂੰ ਦਿੱਤਾ ਸਮਰਥਨ

Share this story

ਪਟਿਆਲਾ, 30 ਅਗਸਤ (ਕਰਮਜੀਤ ਸੋਮਲ)- ਰੇਲਵੇ ਐਕਟ ਅਪ੍ਰੈਂਟਿਸ ਐਸੋਸੀਏਸ਼ਨ ਡੀਜਲ ਆਧੁਨਿਕੀਕਰਨ ਕਾਰਖਾਨਾ ਐਕਸ਼ਨ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਅਤੇ ਉੁਪ ਪ੍ਰਧਾਨ ਕੇਸ਼ਵ ਕੁਮਾਰ ਦੀ ਅਗਵਾਈ ਹੇਠ ਪਿਛਲੇ 14 ਦਿਨਾਂ ਤੋਂ ਡੀ. ਐਮ. ਡਬਲਿਊ. ਦੇ ਗੇਟ ’ਤੇ ਦਿੱਤੇ ਜਾ ਰਹੇ ਧਰਨੇ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਪਟਿਆਲਾ ਦੀ ਵਿਧਾਇਕ ਮਹਾਰਾਣੀ ਪ੍ਰਨੀਤ ਕੌਰ ਨੇ ਪਹੁੰਚ ਕੇ ਇਸ ਧਰਨੇ ਨੂੰ ਆਪਣਾ ਸਮਰਥਨ ਦਿੰਦੇ ਹੋਏ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਇਸ ਮੌਕੇ ਉੁਨ੍ਹਾਂ ਨਾਲ ਬਲਾਕ ਪ੍ਰਧਾਨ ਅਤੇ ਕੌਂਸਲਰ ਕੇ. ਕੇ. ਮਲਹੋਤਰਾ ਵੀ ਵਿਸ਼ੇ²ਸ ਤੌਰ ’ਤੇ ਪਹੁੰਚੇ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਪ੍ਰਨੀਤ ਕੌਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਲਵੇ ਪ੍ਰਸ਼ਾਸ਼ਨ ਉੁਨ੍ਹਾਂ ਨੂੰ ਅਪ੍ਰੈਂਟਿਸ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਨੌਕਰੀ ਦੇਣ ਨੂੰ ਲਾਅਰੇਬਾਜ਼ੀ ਕਰ ਰਿਹਾ ਹੈ ਅਤੇ ਉੁਨ੍ਹਾਂ ਦੀਆਂ ਮੰਗਾਂ ਨੂੰ ਨਾ ਸੁਣ ਕੇ ਦੋਗਲੀ ਨੀਤੀ ਦਾ ਪ੍ਰਗਟਾਵਾ ਵੀ ਕਰ ਰਿਹਾ ਹੈ। ਉਨ੍ਹਾਂ ਕਿਹਾ

ਕਿ ਰੇਲਵੇ ਪ੍ਰਸ਼ਾਸ਼ਨ ਨੂੰ ਆਪਣੀਆਂ ਅੱਖਾਂ ਖੋਲ੍ਹਦੇ ਗਏ ਠੇਕੇਦਾਰੀ ਨੂੰ ਛੱਡ ਕੇ ਕੁਸ਼ਲ ਕਾਰੀਗਰਾਂ ਨੂੰ ਨੌਕਰੀ ਦੇਣ ਦੇ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਇਹ ਟ੍ਰੇਨੀ ਨੇ ਡੀ. ਐ¤ਮ. ਡਬਲਿਊੂ. ਤੋਂ ਟ੍ਰ੍ਰੇਨਿੰਗ ਕਰਕੇ ਆਪਣੇ ਹੁਨਰ ਨੂੰ ਨਿਖਾਰਿਆ ਹੈ। ਇਸ ਮੌਕੇ ਪ੍ਰਨੀਤ ਕੌਰ ਨੇ ਇਨ੍ਹਾਂ ਦੀਆਂ ਮੰਗਾਂ ਨੂੰ ਸੁਣਨ ਤੋਂ ਬਾਅਦ ਭਰੋਸਾ ਦਵਾਇਆ ਕਿ ਉਹ ਇਨ੍ਹਾਂ ਦੀਆਂ ਮੰਗਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ, ਰੇਲਵੇ ਮਨਿਸਟਰ ਅਤੇ ਚੇਅਰਮੈਨ ਰੇਲਵੇ ਬੋਰਡ ਤੱਕ ਪਹੁੰਚਾਉੁਣਗੇ ਤਾਂ ਜੋ ਇਨ੍ਹਾਂ ਅਪ੍ਰੈਂਟਿਸ ਕੁਸ਼ਲ ਕਾਰੀਗਰਾਂ ਨੂੰ ਇਨਸਾਫ ਮਿਲਦੇ ਹੋਏ ਵਧੀਆ ਨੌਕਰੀ ਮਿਲ ਸਕੇ ਅਤੇ ਇਹ ਆਪਣਾ ਜੀਵਨ ਅਤੇ ਸੱਚੇ ਅਤੇ ਸੁਚੱਜੇ ਢੰਗਨਾਲ ਮਿਹਨਤ ਕਰਕੇ ਗੁਜ਼ਾਰ ਸਕਣ। ਇਸ ਮੌਕੇ ਕੇ. ਕੇ. ਮਲਹੋਤਰਾ, ਇੰਦਰਜੀਤ ਸਿੰਘ ਬੋਪਾਰਾਏ, ਡੀ. ਸੀ. ਸ਼ਰਮਾ, ਬਲਵਿੰਦਰਪਾਲ ਸ਼ਰਮਾ, ਭੂਟੋ ਬਾਜਵਾ, ਅਮਰਨਾਥ ਪੋਨੀ ਝਿੱਲ, ਮੋਹਨ ਸ਼ਰਮਾ, ਅਮਰਜੀਤ ਕੌਰ ਭੱਠਲ, ਐਸੋਸੀਏਸ਼ਨ ਮੈਂਬਰਾਂ ਵਿਚੋਂ ਸ਼ਰਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਰਾਮਪਾਲ, ਧੀਰਜ, ਰਜਤ, ਅਮਨਦੀਪ, ਸ਼ਾਮ ਲਾਲ ਮਿੱਤਲ, ਤਾਰਾ ਦੱਤ, ਸੁਮਨ ਜੈਨ ਅਤੇ ਜਸਵਿੰਦਰ ਜੁਲਕਾ ਮੀਡੀਆ ਇੰਚਾਰਜ ਆਦਿ ਮੌਕੇ ’ਤੇ ਮੌਜੂਦ ਸਨ।

WRITTEN BY