ਨਵੀਂ ਦਿੱਲੀ, 30 ਅਗਸਤ (ਮਨਪ੍ਰੀਤ ਸਿੰਘ ਖਾਲਸਾ)- ਬੀਤੇ ਦਿਨ ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਫੋਰਸ ਦੀ ਸੱਖਤ ਸੁਰਖਿਆ ਹੇਠ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 120 ਬੀ, 121 ਅਤੇ 307 ਅਧੀਨ ਸਮੇ- ਨਾਲੋ ਇਕ ਘੰਟੇ ਦੀ ਦੇਰੀ ਨਾਲ ਅਜ ਫਿਰ ਬੇੜੀਆਂ ਵਿਚ ਜਕੜ ਕੇ ਜੱਜ ਰੀਤਿਸ਼ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੇਸ਼ੀ ੳਪਰੰਤ ਭਾਈ ਹਵਾਰਾ ਨੇ ਪ੍ਰੈਸ ਨੂੰ ਜਾਰੀ ਕੀਤੇ ਅਪਣੇ ਬਿਆਨ ਰਾਹੀ ਕਿਹਾ ਕਿ 31 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਏ ਜਾ ਰਹੇ ਅਨੋਖੇ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੇ ਸ਼ਹੀਦੀ ਸਮਾਗਮ ਤੇ ਸਮੂਹ ਖਾਲਸਾ ਪੰਥ ਨੂੰ ਅਤੇ ਪੰਥਕ ਲੀਡਰਾਂ, ਰਾਜਸੀ ਅਤੇ ਧਾਰਮਿਕ ਜੱਥੇਬੰਦੀਆਂ, ਫੈਡਰੇਸ਼ਨਾਂ, ਨਿੰਹਗ ਜੱਥੇਬੰ
ਦੀਆ ਨੂੰ ਅਪਣੇ ਵਰਕਰਾਂ ਸਮੇਤ ਭਰਵੀਂ ਹਾਜਿਰੀ ਲਾਉਣੀ ਚਾਹੀਦੀ ਹੈ । ੳਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹੋ ਰਹੇ ਇੱਕਠ ਦੇ ਜਰੀਏ ਅਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਤੁਸੀ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨੂੰ ਕੌਮੀ ਸ਼ਹੀਦ ਏਲਾਨਿਆ ਹੈ ਤਾਂ ਇਸ ਲਈ ਇਹ ਵੀ ਬਹੁਤ ਜਰੂਰੀ ਹੈ ਕਿ ਕੋਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ ਤਸਵੀਰ ਕੇਂਦਰੀ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਾਈ ਜਾਏ ।ਭਾਈ ਹਵਾਰਾ ਨੂੰ ਮਿਲਣ ਲਈ ਬੀਬੀ ਮਨਪ੍ਰੀਤ ਕੋਰ, ਬੀਬੀ ਸਨਮੀਤ ਕੋਰ, ਭਾਈ ਗੁਰਚਰਨ ਸਿੰਘ, ਭਾਈ ਪਰਮਜੀਤ ਸਿੰਘ ਕਰਨਾਲ, ਭਾਈ ਭੁਪਿੰਦਰ ਸਿੰਘ ਕਰਨਾਲ, ਭਾਈ ਚਰਨਪ੍ਰੀਤ ਸਿੰਘ, ਭਾਈ ਸੰਸਾਰ ਸਿੰਘ (ਸਾਡਾ ਅੰਮ੍ਰਿਤਸਰ, ਦਿੱਲੀ ਸਟੇਟ) ਅਤੇ ਹੋਰ ਬਹੁਤ ਸਾਰੇ ਗੁਰਮੁੱਖ ਸੱਜਣ ਪਹੁੰਚੇ ਹੋਏ ਸਨ । ਭਾਈ ਹਵਾਰਾ ਦੇ ਮਾਮਲੇ ਦੀ ਅਗਲੀ ਸੁਣਵਾਈ 26 ਸੰਤਬਰ ਨੂੰ ਹੋਵੇਗੀ।



