Skip to content
Independent perspectives. Global stories.
BREAKING

ਪੰਜਾਬ ਨੂੰ ਕੇਂਦਰ ਤੋਂ ਰਾਹਤ ਪੈਕੇਜ ਜਲਦੀ ਮਿਲੇਗਾ : ਮਲੂਕਾ

Share this story

ਤਲਵੰਡੀ ਸਾਬੋ, 30 ਅਗਸਤ (ਜਗਦੀਪ ਕੋਮਲ)- ਪੰਜਾਬ ਦੇ ਦੋ ਲੋਕ ਸਭਾ ਮੈਂਬਰਾਂ ਨੂੰ ਆਮ ਪਾਰਟੀ ਵਿੱਚੋਂ ਕੱਢਣ ਕਾਰਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਖਤਮ ਹੋ ਗਈ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 309 ਸਾਲਾ ਸੰਪੂਰਨਤਾ ਦਿਵਸ ਮੌਕੇ ਕੀਤੇ ਗਏ ਸਮਾਗਮ ਸਮਾਰੋਹ ਵਿੱਚ ਸ਼ਿਰਕਤ ਕਰਨ ਆਏ ਪੰਜਾਬ ਦੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੇਸ਼ ਕੀਤੇ। ਉਨਾਂ ਕਿਹਾ ਕਿ ਸ੍ਰੋਮਣੀ ਆਕਾਲੀ ਦਲ ਪਾਰਟੀ ਮੁੜ ਤੋਂ ਸੱਤਾ ਵਿੱਚ ਆਵੇਗੀ। ਇਸ ਸਮੇਂ ਉਨ੍ਹਾਂ ਨਾਲ ਬਠਿੰਡਾ ਹਲਕਾ ਦੇ ਐਮ.ਪੀ. ਬੀਬੀ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ ’ਤੇ ਪੁੱਜੇ ਸਨ।ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਦੀ ਆਕਾਲੀ ਭਾਜਪਾ ਸਰਕਾਰ ਲੋਕਾਂ ਦੀਆਂਦੁੱਖ ਤਕਲੀਫਾਂ ਵਿੱਚ ਸਾਥ ਨਿਭਾਅ ਰਹੀ ਹੈ ਅਤੇ ਕੇਂਦਰ ਸਰਕਾਰ ਤੋਂ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਲਈ ਸਹਿਯੋਗ ਅਤੇ ਰਾਹਤ ਪੈਕੇਜ਼ ਦੀ ਮੰਗ ਕਰ ਰਹੀ ਹੈ ਜੋ ਜਲਦੀ ਹੀ ਪੂਰੀ ਹੋਣ ਦੀ ਆਸ ਹੈ। ਨਰਮੇ ਦੀ ਤਬਾਹ ਹੋਈ ਕਿਸਾਨੀ ਲਈ ਉਨ੍ਹਾਂ ਕਿਹਾ ਕਿ ਅਸੀਂ ਮਾਲ ਮਹਿਕਮੇ ਤੋਂ ਸਰਵੇਖਣ ਕਰਵਾਵਾਂਗੇ।ਇਸ ਸਮੇਂ ਉਨ੍ਹਾਂ ਨਾਲ ਪੰਜਾਬ ਮਿਲਕਫੈ¤ਡ ਦੇ ਚੇਅਰਮੈਨ ਅਮਰਜੀਤ ਸਿੰਘ ਖਾਨਾ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਜੀਤ ਮਹਿੰਦਰ ਸਿੰਘ ਸਿੱਧੂ, ਬੁੱਢਾ ਦਲ ਦੇ ਬਾਬਾ ਬਲਬੀਰ ਸਿੰਘ, ਤਖਤ ਦੇ ਮੈਨੇਜਰ ਦਲਬਾਰਾ ਸਿੰਘ ਅਤੇ ਹੋਰ, ਅਕਾਲੀ ਵਰਕਰ ਪੰਡਾਲ ਵਿੱਚ ਹਾਜ਼ਰ ਸਨ।

WRITTEN BY