Skip to content
Independent perspectives. Global stories.
BREAKING

ਗੁਜਰਾਤ ਹਿੰਸਾ ਜਾਰੀ: ਹਾਈ ਕੋਰਟ ਵੱਲੋਂ ਪੁਲਿਸ ਕਾਰਵਾਈ ਦੀ ਜਾਂਚ ਦਾ ਆਦੇਸ਼

Share this story

ਅਹਿਮਦਾਬਾਦ, 27 ਅਗਸਤ (ਪੀ. ਟੀ.)- ਗੁਜਰਾਤ ਵਿੱਚ ਪਟੇਲ ਅੰਦੋਲਨ ਕਾਰਨ ਹਾਲਤ ਹਾਲੇ ਵੀ ਤਣਾਅਪੂਰਨ ਅਤੇ ਸੰਵੇਦਨਸ਼ੀਲ ਹਨ। ਬੇਸ਼ੱਕ ਵੀਰਵਾਰ ਨੂੰ ਹਿੰਸਾ ਦੀ ਕੋਈ ਵੱਡੀ ਵਾਰਦਾਤ ਨਹੀਂ ਹੋਈ ਫਿਰ ਵੀ ਫੌਜ ਅਤੇ ਪੁਲਿਸ ਵੱਲੋਂ ਅਤੀ ਚੌਕਸੀ ਵਰਤੀ ਜਾ ਰਹੀ ਹੈ। ਦੂਜੇ ਪਾਸੇ ਅਹਿਮਦਾਬਾਦ ਵਿੱਚ ਹੋਈ ਹਿੰਸਾ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਗੁਜਰਾਤ ਹਾਈਕੋਰਟ ਨੇ ਅਹਿਮਦਾਬਾਦ ਪੁਲਿਸ ਪ੍ਰਮੁ¤ਖ ਨੂੰ ਨੋਟਿਸ ਜਾਰੀ ਕਰਕੇ ਮੰਗਲਵਾਰ ਨੂੰ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪਟੇਲ ਸਮੂਹ ਦੇ ਲੋਕਾਂ ‘ਤੇ ਪੁਲਿਸ ਦੀ ਕਥਿਤ ਕਾਰਵਾਈਆਂ ਦੀ ਜਾਂਚ ਕਰਨ ਨੂੰ ਕਿਹਾ ਹੈ। ਕੋਰਟ ਨੇ ਉਨ੍ਹਾਂ ਨੂੰ ਜਾਂਚ ਪੂਰੀ ਕਰਨ ਲਈ ਦੋ ਹਫਤੇ ਦਾ ਵਕਤ ਦਿ¤ਤਾ ਹੈ। ਗੌਰਤਲਬ ਹੈ ਕਿ ਗੁਜਰਾਤ ‘ਚ ਮੰਗਲਵਾਰ ਦੀ ਰਾਤ ਪਟੇਲ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਾਰਦਿਕ ਪਟੇਲ ਨੂੰ ਥੋੜੀ ਦੇਰ ਲਈ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਹਿੰਸਾ ‘ਚ ਇਕ ਪੁਲਿਸ ਕਰਮਚਾਰੀ ਸਮੇਤ 8 ਲੋਕਾਂ ਦੀ ਮੌਤ ਹੋ ਗਈ।

WRITTEN BY