ਵੈਂਕਈਆ ਵੱਲੋਂ ਚੰਡੀਗੜ੍ਹ ਸਮੇਤ 98 ਸ਼ਹਿਰਾਂ ਦੀ ਸੂਚੀ ਜਾਰੀ ਨਵੀਂ ਦਿੱਲੀ, 27 ਅਗਸਤ (ਪੀ. ਟੀ. ਲਾਇਵ)- ਕੇਂਦਰ ਸਰਕਾਰ ਨੇ ਉਨ੍ਹਾਂ 98 ਸ਼ਹਿਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਿਨ੍ਹਾਂ ਨੂੰ ਦੇਸ਼ ਵਿੱਚ ਸਮਾਰਟ ਸਿਟੀ ਦੇ ਤੌਰ ’ਤੇ ਵਿਕਸਿਤ ਕੀਤਾ ਜਾਵੇਗਾ। ਇਸ ਸੂਚੀ ਵਿੱਚ ਪੰਜਾਬ ਵਾਸੀਆਂ ਲਈ ਖੁਸ਼ਖਬਰੀ ਇਹ ਹੈ ਕਿ ਇਸ ਵਿੱਚ ਪੰਜਾਬ ਦੇ ਤਿੰਨ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਨੂੰ ਸ਼ਾਮਿਲ ਕੀਤਾ ਗਿਆ ਹੈ। ਯੂਪੀ ਨੇ 13 ਸ਼ਹਿਰਾਂ ਦੀ ਸੂਚੀ ਭੇਜੀ ਸੀ ਜਿਨ੍ਹਾਂ ’ਚੋਂ 12 ਨੂੰ ਹੀ ਚੁਣਿਆ ਗਿਆ ਹੈ। ਸਭ ਤੋਂ ਜ਼ਿਆਦਾ ਸ਼ਹਿਰ ਇਸੇ ਰਾਜ ਨਾਲ ਸਬੰਧਿਤ ਹਨ। ਜੰਮੂ-ਕਸ਼ਮੀਰ ਸਰਕਾਰ ਨੇ ਆਪਣੇ ਸ਼ਹਿਰਾਂ ਦੇ ਨਾਂਅ ਤੈਅ ਕਰਨ ਲਈ ਕੁਝ ਹੋਰ ਸਮੇਂ ਦੀ ਮੰਗ ਕੀਤੀ ਹੈ ਇਸ ਲਈ ਰਾਜ ਦੇ ਦੋ ਸ਼ਹਿਰਾਂ ਦੇ ਨਾਂਅ ਵੀਰਵਾਰ ਨੂੰ ਐਲਾਨੇ ਨਹੀਂ ਜਾ ਸਕੇ। ਨਵੀਂ ਦਿੱਲੀ ਵਿਖੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਇਹ ਵੀ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਲਈ 96 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ’ਚੋਂ ਕੇਂਦਰ ਵੱਲੋਂ 48 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ,ਜਦਕਿ ਬਾਕੀ ਦੀ ਰਾਸ਼ੀ ਰਾਜ ਸਰਕਾਰਾਂ ਵੱਲੋਂ ਖਰਚ ਕੀਤੀ ਜਾਵੇਗੀ। ਸੂਚੀ ਵਿੱਚ ਪਟਨਾ, ਬੰਗਲੌਰ, ਕੋਲਕਾਤਾ, ਸ਼ਿਮਲਾ ਅਤੇ ਤਿਰੁਵਨੰਤਪੁਰਮ ਵਰਗੀਆਂ ਰਾਜਧਾਨੀਆਂ ਨੂੰ ਜਗ੍ਹਾ ਨਹੀਂ ਮਿਲੀ, ਜਦਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸ੍ਰੀ ਨਾਇਡੂ ਨੇ ਪ¤ਤਰਕਾਰ ਸੰਮੇਲਨ ’ਚ ਦੱਸਿਆ ਕਿ ਹੋਰ ਸ਼ਹਿਰਾਂ ਵਿੱਚ ਨਵੀਂ ਦਿ¤ਲੀ ਨਗਰਪਾਲਿਕਾ ਪ੍ਰੀਸ਼ਦ, ਗਾਂਧੀ ਨਗਰ, ਅਹਿਮਦਾਬਾਦ, ਨਵੀਂ ਮੁੰਬਈ, ਭੋਪਾਲ, ਮੁਜ਼¤ਫਰਨਗਰ, ਰਾਏਪੁਰ, ਗੁਹਾਟੀ, ਇੰਫਾਲ, ਸ਼ਿਲਾਂਗ, ਚੇਨਈ, ਮਦੁਰੈ, ਗ੍ਰੇਟਰ ਹੈਦਰਾਬਾਦ, ਵਿਸ਼ਾਖਾਪਟਨਮ, ਦੇਹਰਾਦੂਨ, ਜੈਪੁਰ, ਲਖਨਊ, ਵਾਰਾਨਸੀ, ਗਾਜ਼ੀਆਬਾਦ, ਝਾਂਸੀ, ਨਿਊ ਟਾਊਨ ਕੋਲਕਾਤਾ, ਅਗਰਤਲਾ, ਭੁਵਨੇਸ਼ਵਰ, ਕੋਹਿਮਾ ਆਦਿ ਪ੍ਰਮੁ¤ਖ ਹਨ। ਨਾਮਜ਼ਦ 98 ਸ਼ਹਿਰਾਂ ਦੀਆਂ ਰਾਜਧਾਨੀਆਂ, 24 ਵਪਾਰਕ ਅਤੇ ਇੰਡਸਟਰੀ ਕੇਂਦਰ, 18 ਸੱਭਿਆਚਾਰਕ ਸੈਲਾਨੀ ਮਹ¤ਤਵ ਦੇ ਸਥਾਨ, 5 ਬੰਦਰਗਾਹ ਸ਼ਹਿਰ ਅਤੇ 3 ਸਿ¤ਖਿਆ ਅਤੇ ਸਿਹਤ ਦੇਖਭਾਲ ਕੇਂਦਰ ਦੇ ਰੂਪ ’ਚ ਮਸ਼ਹੂਰ ਹਨ।



