Skip to content
Independent perspectives. Global stories.
BREAKING

ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਦੇ ਚੱਲਦੇ ਫਿਰੋਜ਼ਪੁਰ ਵਿੱਚ ਆਜ਼ਾਦੀ ਦਿਹਾੜਾ ਚੱੜ੍ਹਿਆ ਹੰਗਾਮੇ ਦੀ ਭੇਂਟ

Share this story

ਫਿਰੋਜ਼ਪੁਰ 16 ਅਗਸਤ (ਵਿਜੇ ਕੱਕੜ)- ਸਥਾਨਕ ਸ਼ਹੀਦ ਭਗਤ ਸਿੰਘ ਸਟੇਡਿਅਮ ਵਿੱਚ ਆਯੋਜਿਤ ਕੀਤਾ ਗਿਆ 69ਵਾਂ ਜਿਲ੍ਹਾ ਪੱਧਰੀ ਅਜਾਦੀ ਦਿਹਾੜਾ ਜਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਦੇ ਚੱਲਦੇ ਨਾ ਕੇਵਲ ਛੁਟ-ਪੁਟ ਹੰਗਾਮੇ ਦੀ ਭੇਟ ਚੱੜਦਾ ਪ੍ਰਤੀਤ ਹੋਇਆ ਸਗੋ ਨਾਲ ਹੀ ਪੁਲਸ ਪ੍ਰਸ਼ਾਸਨ ਦੇ ਸੁੱਰਖਿਆ ਪ੍ਰਬੰਧਾਂ ਦੇ ਨਾ ਤੇ ਕੀਤੇ ਗਏ ਅੱੜੀਇਲ ਰਵੱਈਐ ਦੇ ਚੱਲਦੇ ਮੀਡੀਆ ਕਰਮੀਆਂ ਨੂੰ ਕਵਰੇਜ ਕਰਨ ਦੇ ਲਈ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੱਤਰਕਾਰਾਂ ਦੀ ਟੀਮ ਵੱਲੋ ਇਸ ਜਿਲ੍ਹਾ ਪੱਧਰੀ ਸਮਾਰੋਹ ਦੀਆ ਕੁਝ ਵਿਸ਼ੇਸ ਝੱਲਕੀਆਂ ਦਾ ਬਿਉਰਾ ਕੁਝ ਇਸ ਤਰ੍ਹਾ ਹੈ।ਪ੍ਰੇਡ ਦੇ ਵਿਸ਼ਰਾਮ ਕਰਨ ਤੋ ਪਹਿਲਾ ਮੰਤਰੀ ਨੇ ਸੁਰੂ ਕੀਤਾ ਭਾਸ਼ਣ ਜ਼ਿਲ੍ਹਾ ਪੱਧਰੀ ਅਜਾਦੀ ਸਮਾਰੋਹ ਦੇ ਸੁਰੂ ਹੋਣ ਦੇ ਨਾਲ ਹੀ ਪੁਲਸ ਪ੍ਰਸ਼ਾਸਨ ਵੱਲੋ ਕੀਤੀ ਗਈ ਰਿਹਰਸਲ ਦੀ ਖਾਮਿਆ ਦੇ ਚੱਲਦੇ ਜਦੋ ਮੁੱਖ ਮਹਿਮਾਨ ਪਰੇਡ ਦਾ ਨਿਰੀਖਣ ਕਰਨ ਤੋ ਬਆਦ ਮੰਚ ਤੇ ਪੰਹੁਚੇ ਤਾਂ ਉਹਨਾਂ ਨੇ ਤੱਤਕਾਲ ਭਾਸ਼ਣ ਦੇਣਾ ਸੁਰੂ ਕਰ ਦਿੱਤਾ।ਲੇਕਿਨ ਪ੍ਰੇਡ ਕੰਮਾਡਰ ਨੇ ਜਦੋ ਪ੍ਰੇਡ ਟੁੱਕੜੀ ਦੇ ਕੋਲ ਪੁਜ ਕੇ ਮਾਇਕ ਤੇ ਜਵਾਨਾਂ ਨੂੰ ਵਿਸ਼ਰਾਮ ਹੋਣ ਲਈ ਕਿਹਾ ਤਾਂ ਮੁੱਖ ਮਹਿਮਾਨ ਨੂੰ ਕੁਝ ਦੇਰ ਵਾਸਤੇ ਆਪਣਾ ਭਾਸ਼ਣ ਰੋਕਣ ਲਈ ਮਜਬੂਰ ਹੋਣਾ ਪਿਆ ਅਤੇ ਜਵਾਨਾ ਨੂੰ ਵਿਸ਼ਰਾਮ ਦੀ ਮੁਦਰਾ ‘ਚ ਹੋਣ ਤੋ ਬਾਦ ਦੁਬਾਰਾ ਭਾਸ਼ਨ ਸ਼ੁਰੂ ਕੀਤਾ।ਅਕਾਲੀ ਦਲ ਦੇ ਸਹਿਰੀ ਜਿਲ੍ਹਾ ਪ੍ਰਧਾਨ ਨੇ ਸੱਦਾ ਪੱਤਰ ਅਤੇ ਸੀਟ ਨਾ ਮਿਲਣ ਤੇ ਕੀਤਾ ਰੋਸ਼ ਪ੍ਰਦਰਸ਼ਨ ਅਕਾਲੀ ਦਲ ਦੇ ਸਹਿਰੀ ਜਿਲ੍ਹਾ ਪ੍ਰਧਾਨ ਨੇ ਸੱਦਾ ਪੱਤਰ ਅਤੇ ਮੰਚ ਤੇ ਸੀਟ ਨਾ ਮਿਲਣ ਦੇ ਚੱਲਦੇ ਆਪਣੇ ਸਮੱਰਥਕਾ ਨਾਲ ਜਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਸਟੇਡਿਆਮ ਵਿੱਚ ਰੋਸ਼ ਪ੍ਰਦਰਸ਼ਨ ਕੀਤਾ।ਨਵਨੀਤ ਕੁਮਾਰ ਗੋਰਾ ਨੇ ਆਰੋਪ ਲਗਾਇਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋ ਭਾਜਪਾ ਦੇ ਅਹੁਦੇਦਾਰਾਂ ਅਤੇ ਐਮ.ਸੀ ਤੱਕ ਨੂੰ ਸੱਦਾ ਪੱਤਰ ਭੇਜੇ ਗਏ ਅਤੇ ਨਾਲ ਹੀ ਉਹਨਾਂ ਲਈ ਵੀ.ਆਈ. ਪੀ ਗੈਲਰੀ ਵਿੱਚ ਐਂਟਰੀ ਦਾ ਪ੍ਰਬੰਧ ਵੀ ਕੀਤਾ ਗਿਆ ਜਦ ਕਿ ਦੂਜੇ ਪਾਸੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਹੋਣ ਦੇ ਬਾਵਜੂਦ ਉਹਨਾਂ ਨੂੰ ਸ਼ਟੇਡਿਅਮ ਵਿੱਚ ਦਾਖਲ ਹੋਣ ਦੇ ਲਈ ਗੈਲਰੀ ਦੀ ਐਂਟਰੀ ਤੇ ਪੁਲਸ ਨਾਲ ਜਦੋਜਹਿਦ ਕਰਨੀ ਪਈ ਅਤੇ ਇਸ ਦੇ ਬਾਵਜੂਦ ਉਹਨਾਂ ਨੂੰ ਸਾਰਾ ਸਮਾਰੋਹ ਆਮ ਜਨਤਾ ਦੇ ਨਾਲ ਖੜ ਕੇ ਦੇਖਣਾ ਪਿਆ।ਉਧਰ ਵਾਇਸ ਪ੍ਰਧਾਨ ਮਾਰਕਿੱਟ ਕੇਮਟੀ ਗੁਰਨੇਬ ਸਿੰਘ ਗਿੱਲ ਅਤੇ ਅਕਾਲੀ ਲੀਡਰ ਪਰਮਜੀਤ ਸਿੰਘ ਕਲਸੀ ਨੇ ਕਿਹਾ ਕਿ ਸਟੇਡਿਅਮ ਵਿੱਚ ਪਾਣੀ ਆਦਿ ਦਾ ਪ੍ਰਬੰਧ ਨਾ ਹੋਣ ਦੇ ਕਾਰਨ ਉਹ ਅਤੇ ਉਹਨਾਂ ਦੇ ਸਮੱਰਥਕਾਂ ਨੂੰ ਸਟੇਡਿਅਮ ਦੀਆ ਟੂਟੀਆ ਤੋ ਪਾਣੀ ਪੀਣ ਲਈ ਮਜਬੂਰ ਹੋਣਾ ਪਿਆ।ਉਧਰ ਆਪਣੇ ਆਪ ਨੂੰ ਅਕਾਲੀ ਵਰਕਰ ਦੱਸਣ ਵਾਲੇ ਇੱਕ ਆਦਮੀ ਨੇ ਸਟੇਡਿਅਮ ਵਿੱਚ ਸਰੇਆਮ ਆਪਣੀ ਪੱਗ ਪੈਰਾ ਹੇਠਾ ਰੋਲ਼ ਕੇ ਰੋਸ਼ ਪ੍ਰਦਰਸਨ ਕੀਤਾ। ਕੀ ਆਖਦੇ ਹਨ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋ ਜਦ ਇਸ ਸੰਬਧ ਵਿੱਚ ਮੰਚ ਤੇ ਵਿਰਾਜਮਾਨ ਮੁੱਖ ਮਹਿਮਾਨ ਸ.ਸੇਖੋ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਭ ਤੋ ਪਹਿਲਾਂ ਤਾਂ ਇਸ ਗੱਲ ਦੀ ਜਾਣਕਾਰੀ ਹੋਣ ਤੋ ਹੀ ਇੰਕਾਰ ਕੀਤਾ ਲੇਕਿਨ ਜਦੋ ਮੀਡੀਆ ਵੱਲੋ ਸਹਿਰੀ ਪ੍ਰਧਾਨ ਨਾਲ ਪੁਲਸ ਪ੍ਰਸ਼ਾਸਨ ਵੱਲੋ ਕੀਤੇ ਗਏ ਦੁਰਵਿਹਾਰ ਦੀ ਗੱਲ ਆਖੀ ਤਾਂ ਉਹਨਾਂ ਨੇ ਪੱਲਾ ਝਾੜਦੇ ਹੋਏ ਕਿਹਾ ਕਿ ਅੱਜ ਦੇ ਦਿੱਨ ਤਾਂ ਬੱਖਸ਼ ਦਿਆ ਕਰੋ ਲੇਕਿਨ ਜਦੋ ਪੱਤਰਕਾਰਾ ਨੇ ਦੁਬਾਰਾ ਕਿਹਾ ਤਾ ਸੇਖੋਂ ਸਹਿਬ ਆਪੇ ਤੋ ਬਾਹਰ ਹੁੰਦੇ ਦਿਖਾਈ ਦਿੱਤੇ। ਮੋਬਾਇਲ ਤੇ ਰੁਝੀਆਂ ਦਿੱਸੀਆਂ ਪੁਲਸ ਕਰਮਚਾਰਨਾਂ- ਇੱਕ ਪਾਸੇ ਜਿੱਥੇ ਅੱਤਵਾਦੀ ਧੱਮਕੀ ਦੇ ਚੱਲਦੇ ਪੁਲਸ ਵੱਲੋ ਸ਼ੱਖਤ ਸੁਰੱਖਿਆ ਪ੍ਰਬੰਧਾ ਦੇ ਦਾਵੇ ਕੀਤੇ ਜਾ ਰਹੇ ਸਨ ਉਥੇ ਦੂਜੇ ਪਾਸੇ ਸਟੇਡਿਆਮ ਦੀ ਸੁੱਰਖਿਆ ਦੇ ਲਈ ਅਹਿਮ ਸੁੱਰਖਿਆ ਸਥਾਨਾਂ ਤੇ ਤੈਨਾਤ ਕੀਤੀਆਂ ਮਹਿਲਾ ਪੁਲਸ ਕਰਮਚਾਰਨਾਂ ਆਪਣੇ ਮੋਬਇਲਾ ਤੇ ਰੁਝੀਆਂ ਦਿੱਸੀਆ।

WRITTEN BY