Skip to content
Independent perspectives. Global stories.
BREAKING

ਪੰਜਾਬ ਨਸ਼ੇ ਦਾ ਗੜ੍ਹ ਨਹੀਂ : ਸੁਖਬੀਰ ਬਾਦਲ

Share this story

ਬਠਿੰਡਾ, 16 ਅਗਸਤ (ਬਸੰਤ ਸਿੰਘ ਅਗਰੋਈਆ, ਜਸਵੰਤ ਸਿੰਘ ਮਾਨ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਅਹਿਦ ਨੂੰ ਦੁਹਰਾਇਆ ਕਿ ਪੰਜਾਬ ਨੂੰ ਵਿਕਾਸ ਅਤੇ ਖੁਸ਼ਹਾਲੀ ਦੀਆਂ ਬੁ¦ਦਿਆਂ ਤੱਕ ਲੈਕ ਕੇ ਜਾਣਗੇ। ਉਨ੍ਹਾਂ ਪੰਜਾਬ ਕਾਂਗਰਸ ਨੂੰ ਪੰਜਾਬੀਆਂ ਨੂੰ ਨਸ਼ਿਆਂ ਦੇ ਆਦੀ ਵੱਜੋਂ ਪੇਸ਼ ਕਰਨ ਲਈ ਕਰੜੇ ਹੱਥੀ ਵੀ ਲਿਆ। 69ਵੇਂ ਅਜਾਦੀ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਹਾਲ ਹੀ ਵਿਚ ਬਠਿੰਡਾ ਵਿਖੇ ਹੋਈ ਫੌਜ ਦੀ ਭਰਤੀ ਰੈਲੀ ਵਿਚ ਕਾਂਗਰਸ ਦੇ ਨਾਪਾਕ ਮੰਨਸੂਬੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਰਤੀ ਵਿਚ ਹਿੱਸਾ ਲੈਣ ਵਾਲੇ 5500 ਨੌਜਵਾਨਾਂ ਵਿਚੋਂ ਕਿਸੇ ਇਕ ਨੂੰ ਵੀ ਡੋਪ ਜਾਂਚ ਵਿਚ ਨਸ਼ੇ ਦਾ ਦੌਸ਼ੀ ਨਹੀਂ ਪਾਇਆ ਗਿਆ। ਸ. ਬਾਦਲ ਨੇ ਕਿਹਾ ਕਿ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਮਨੋਹਰ ਪਾਰੀਕਰ ਨੇ ਪੰਜਾਬ ਦੀ ਇਸ ਗੱਲੋਂ ਤਾਰੀਫ ਕੀਤੀ ਹੈ ਕਿ ਇਸ ਸੂਬੇ ਵਲੋਂ ਫੌਜ ਨੂੰ ਬਹਾਦਰ ਅਤੇ ਸ਼ਰੀਰਕ ਤੌਰ ਤੇ ਤੰਦਰੁਸਤ ਨੌਜਵਾਨ ਦਿੱਤੇ ਜਾ ਰਹੇ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਬੁਰੀ ਮਾਨਸਿਕਤਾ ਸਾਹਮਣੇ ਆ ਚੁੱਕੀ ਹੈ ਅਤੇ

ਕਾਂਗਰਸ ਪਾਰਟੀ ਨੂੰ ਪੰਜਾਬੀਆਂ ਪਾਸੋਂ ਮੁਆਫੀ ਮੰਗਣੀ ਚਾਹੀਦੀ ਹੈ। ਸਰਹੱਦਾਂ ਦੀ ਸੁਰੱਖਿਆ ਮਜਬੂਤ ਕਰਨ ਬਾਰੇ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜ ਨਾਥ ਸਿੰਘ ਨੂੰ ਲਿਖਿਆ ਹੈ ਕਿ ਬੀ.ਐਸ.ਐਫ ਨੂੰ ਜੰਮੂ-ਕਸ਼ਮੀਰ ਦੀ ਤਰਜ਼ ’ਤੇ ਪੰਜਾਬ ਵਿਚ ਤੈਨਾਤ ਕੀਤਾ ਜਾਵੇ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੀ ਸੰਸਦ ਵਿਚੋਂ ਗੈਰਮੌਜੂਦਗੀ ਬਾਰੇ ਪੁੱਛੇ ਜਾਣ ’ਤੇ ਅਤੇ ਕਾਂਗਰਸ ਪਾਰਟੀ ਦੀ ਅੰਦਰੁਨੀ ਧੜੇਬੰਦੀ ਬਾਰੇ ਸ. ਬਾਦਲ ਨੇ ਕਿਹਾ ਕਿ ਕੈਪਟਨ ਵਲੋਂ ਅਗਲੀਆਂ ਅਸੈਂਬਲੀ ਚੋਣਾਂ ਆਪਣੇ ਦਮ ’ਤੇ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀਮਤੀ ਨਵਜੋਤ ਕੌਰ ਸਿੱਧੂ ਦੁਆਰਾ ਸ਼ੁਰੂ ਕੀਤੇ ਗਏ ਰੋਸ਼ ਮੁਜਾਹਰੇ ਬਾਰੇ ਅਤੇ ਮੁੱਖ ਪਾਰਨੀਮਾਨੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਅੰਮ੍ਰਿਤਸਰ ਵਿਚ ਭਗਤਾਂਵਾਲਾ ਕੂੜਾ ਡੰਪ ਦੇ ਮੁੱਦੇ ਚੁੱਕੇ ਜਾਣ ਬਾਰੇ ਸ. ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਹਮੇਸ਼ਾ ਕਾਇਮ ਰਹੇਗਾ ਅਤੇ ਇਹ ਕਦੇ ਨਾ ਟੁੱਟਣ ਵਾਲਾ ਬੰਧਨ ਹੈ। ਉਨ੍ਹਾਂ ਕਿਹਾ ਕਿ ਸ. ਬੁਲਾਰੀਆ ਆਪਣੇ ਅਸੈਂਬਲੀ ਹਲਕੇ ਬਾਰੇ ਇਕ ਮੁੱਦਾ ਚੁੱਕ ਰਹੇ ਸਨ ਜੋ ਕਿ ਹਰੇਕ ਨਾਗਰਿਕ ਅਤੇ ਚੁੱਣੇ ਹੋਏ ਪ੍ਰਤੀਨਿਧੀ ਦਾ ਹੱਕ ਹੈ। ਸ. ਬਾਦਲ ਨੇ ਇਹ ਵੀ ਦੱਸਿਆ ਕਿ ਕਾਂਗਰਸ ਪਾਰਟੀ ਦੇ ਕੁੱਝ ਮੌਜੂਦਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦੇ ਇੱਛਕ ਹਨ ਅਤੇ ਉਹ ਨਿਜੀ ਤੌਰ ’ਤੇ ਉਨ੍ਹਾਂ ਨੂੰ ਪਾਰਟੀ ਵਿਚ ਲੈ ਕੇ ਆਉਣਗੇ।

WRITTEN BY