ਨਵੀਂ ਦਿੱਲੀ, 16 ਅਗਸਤ (ਪੀ. ਟੀ.)- ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 69ਵੇਂ ਆਜ਼ਾਦੀ ਦਿਵਸ ਦੇ ਮੌਕੇ ’ਤੇ ਲਾਲ ਕਿਲੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਪ੍ਰਤੀ ਵਚਨਬੱਧਤਾ ਮੁੜ ਦੋਹਰਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਦੇ 15 ਮਹੀਨੇ ’ਚ ਇੱਕ ਪੈਸੇ ਦੇ ਵੀ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲੱਗਾ। ਉਨ੍ਹਾਂ ਇਸ ਮੌਕੇ ’ਤੇ ਰੁਜ਼ਗਾਰ ਲਈ ਇੱਕ ਨਵੇਂ ਸੰਕਲਪ ਦੀ ਸ਼ੁਰੂਆਤ ਵੀ ਕੀਤੀ। ਕੇਂਦਰੀ ਖੇਤਰੀ ਮੰਤਰਾਲੇ ਦਾ ਨਾਮ ਵੀ ਬਦਲ ਦਿੱਤਾ ਗਿਆ ਹੈ। ਟੀਮ ਇੰਡੀਆ ਦਾ ਨਾਅਰਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਦੇ ਸਵਾ ਕਰੋੜ ਲੋਕ ਮਿਲ ਕੇ ਭਾਰਤ ਨੂੰ ਅੱਗੇ ਲਿਜਾਣਗ॥ ਇਸ ਮੌਕੇ ’ਤੇ ਪ੍ਰਧਾਨਮੰਤਰੀ ਦੇ ਸੰਬੋਧਨ ਦੌਰਾਨ ਕਿਹਾ ਭਾਰਤ ਦੇ ਸਵਾ ਸੌ ਕਰੋੜ ਮੇਰੇ ਪਿਆਰੇ ਦੇਸ਼ ਵਾਸੀਓ, ਆਜ਼ਾਦੀ ਦੇ ਇਸ ਪਵਿੱਤਰ ਮੌਕੇ ’ਤੇ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ। ਅਜਿਹੇ ਆਜ਼ਾਦੀ ਦੇ ਸੁਤੰਤਰਤਾ ਸੰਗਰਾਮੀਆਂ ਨੂੰ ਮੈਂ ਅੱਜ ਕੋਟਿ-ਕੋਟਿ
ਪ੍ਰਣਾਮ ਕਰਦਾ ਹਾਂ। ਭਾਈਓ-ਭੈਣੋਂ ਇਹ ਦੇਸ਼ ਟੀਮ ਇੰਡੀਆ ਕਾਰਨ ਅੱਗੇ ਵੱਧ ਰਿਹਾ ਹੈ ਅਤੇ ਇਹ ਟੀਮ ਇੰਡੀਆ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਮਹਾਨ ਟੀਮ ਹੈ। ਕੀ ਕਦੇ ਦੁਨੀਆਂ ਨੇ ਸੋਚਿਆ ਹੈ ਕਿ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਇਹ ਟੀਮ ਜਦੋਂ ਟੀਮ ਬਣਕੇ ਲੱਗ ਜਾਂਦੀ ਹੈ ਤਾਂ ਉਹ ਰਾਸ਼ਟਰ ਨੂੰ ਨਵੀਆਂ ਉੱਚਾਈਆਂ ’ਤੇ ਪਹੁੰਚਾਉਂਦੀ ਹੈ, ਉਹ ਰਾਸ਼ਟਰ ਨੂੰ ਬਣਾਉਂਦੇ ਹਨ, ਉਹ ਰਾਸ਼ਟਰ ਨੂੰ ਵਧਾਉਂਦੇ ਹਨ, ਉਹ ਰਾਸ਼ਟਰ ਨੂੰ ਬਚਾਉਂਦੇ ਵੀ ਹਨ। ਇਸ ਲਈ ਅਸੀਂ ਜੋ ਕੁਝ ਵੀ ਕਰ ਰਹੇ ਹਾਂ, ਅਸੀਂ ਜਿਥੇ ਪੁੱਜਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਇਸ ਸਵਾ ਸੌ ਕਰੋੜ ਦੀ ਟੀਮ ਇੰਡੀਆ ਕਾਰਨ ਹੈ ਅਤੇ ਟੀਮ ਇੰਡੀਆ ਦੇ ਸ਼ੁਕਰਗੁਜ਼ਾਰ ਹਾਂ। ਲੋਕਤੰਤਰ ਵਿੱਚ ਜਨਤਾ ਦੀ ਸ਼ਮੂਲੀਅਤ, ਸਭ ਤੋਂ ਵੱਡੀ ਪੂੰਜੀ ਹੁੰਦੀ ਹੈ, ਜੇ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਸ਼ਮੂਲੀਅਤ ਨਾਲ ਅਸੀਂ ਦੇਸ਼ ਚਲਾਵਾਂਗੇ ਤਾਂ ਦੇਸ਼ ਹਰ ਪਲ ਸਵਾ ਸੌ ਕਰੋੜ ਕਦਮ ਅੱਗੇ ਵੱਧਦਾ ਜਾਵੇਗਾ। ਇਸ ਲਈ ਟੀਮ ਇੰਡੀਆ ਦੇ ਇਸ ਰੂਪ ਵਿੱਚ ਲੋਕਾਂ ਦੀ ਸ਼ਮੂਲੀਅਤ ’ਤੇ ਜ਼ੋਰ ਦਿੱਤਾ ਗਿਆ ਹੈ, ਪਹਿਲੀ ਦਿੱਤੀ ਗਈ ਹੈ। ਬਹੁਤ ਵੱਡੀ ਸੰਖਿਆ ਵਿੱਚ ਹਰ ਕੰਮ ਵਿੱਚ ਦੂਰ-ਦਰਾਜ ਪਿੰਡਾਂ ਵਿੱਚ ਬੈਠੇ ਲੋਕਾਂ ਤੋਂ ਸਾਨੂੰ ਸੁਝਾਅ ਮਿਲਦੇ ਰਹਿੰਦੇ ਹਨ ਅਤੇ ਇਹੀ ਟੀਮ ਇੰਡੀਆ ਦੀ ਤਾਕਤ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਇਹ ਗੱਲ ਨਿਸ਼ਚਿਤ ਹੈ ਕਿ ਇਸ ਟੀਮ ਇੰਡੀਆ ਦਾ ਇਕ ਹੀ ਫ਼ਤਵਾ ਹੈ ਅਤੇ ਉਹ ਫ਼ਤਵਾ ਹੈ ਸਾਡੇ ਸਾਰੇ ਪ੍ਰਬੰਧ, ਸਾਡੀਆਂ ਸਾਰੀਆਂ ਯੋਜਨਾਵਾਂ ਇਸ ਦੇਸ਼ ਦੇ ਗਰੀਬ ਦੇ ਕੰਮ ਆਉਣੀਆਂ ਚਾਹੀਦੀਆਂ ਹਨ। ਜੇਕਰ ਅਸੀਂ ਗਰੀਬ ਨੂੰ ਗਰੀਬੀ ਤੋਂ ਮੁਕਤੀ ਦੀ ਲੜਾਈ ਵਿੱਚ ਸ਼ਕਤੀ ਮੁਹੱਈਆ ਕਰਵਾਉਂਦੇ ਹਾਂ, ਉਸ ਨੂੰ ਤਾਕਤ ਦਿੰਦੇ ਹਾਂ, ਤਾਂ ਦੇਸ਼ ਦਾ ਕੋਈ ਗਰੀਬ, ਗਰੀਬੀ ਵਿੱਚ ਗੁਜ਼ਾਰਾ ਕਰਨਾ ਨਹੀਂ ਚਾਹੁੰਦਾ, ਉਹ ਵੀ ਗਰੀਬੀ ਨਾਲ ਜੰਗ ਲੜਨੀ ਚਾਹੁੰਦਾ ਹੈ। ਇਸ ਲਈ ਸ਼ਾਸਨ ਵਿਵਸਥਾ ਦਾ ਮਹੱਤਵ ਇਸ ਗੱਲ ਤੋਂ ਹੈ ਕਿ ਸਾਡੇ ਪ੍ਰਬੰਧ, ਸਾਡੇ ਵਸੀਲੇ, ਸਾਡੀਆਂ ਯੋਜਨਾਵਾਂ, ਸਾਡੇ ਪ੍ਰੋਗਰਾਮ ਗਰੀਬਾਂ ਦੇ ਭਲੇ ਲਈ ਕਿਸ ਤਰ੍ਹਾਂ ਨਾਲ ਵਰਤੋਂ ਵਿੱਚ ਆਉਂਦੇ ਹਨ। ਭਾਈਓ-ਭੈਣੋਂ ਅਸੀਂ ਦੇਸ਼ ਦੀਆਂ ਕਈ ਯੋਜਨਾਵਾਂ ਜੋ 40 ਸਾਲ ਪੁਰਾਣੀਆਂ ਹਨ, 50 ਸਾਲ ਪੁਰਾਣੀਆਂ ਹਨ, 5 ਕਰੋੜ, 7 ਕਰੋੜ ਲੋਕਾਂ ਤੋਂ ਅੱਗੇ ਨਹੀਂ ਪਹੁੰਚਦੀਆਂ। ਇਸ ਯੋਜਨਾ ਦਾ ਤਾਂ ਅਜੇ 100 ਦਿਨ ਪੂਰੇ ਹੋਏ ਹਨ, 100 ਦਿਨ। 100 ਦਿਨ ਵਿੱਚ 10 ਕਰੋੜ ਨਾਗਰਿਕਾਂ ਨੇ ਇਸਦਾ ਲਾਭ ਲਿਆ ਹੈ, 10 ਕਰੋੜ ਨਾਗਰਿਕਾਂ ਨੇ। ਸਾਡੇ ਦੇਸ਼ ਵਿੱਚ ਇਹ 10 ਕਰੋੜ ਨਾਗਰਿਕ ਮਤਲਬ 10 ਕਰੋੜ ਪਰਿਵਾਰ। ਇਸਦਾ ਮਤਲਬ ਇਹ ਹੋਇਆ ਕਿ ਦੇਸ਼ ਵਿੱਚ ਜੋ 30-35 ਕਰੋੜ ਪਰਿਵਾਰ ਹਨ, ਉਨ੍ਹਾਂ ਵਿਚੋਂ 100 ਦਿਨਾਂ ਦੇ ਅੰਦਰ-ਅੰਦਰ 10 ਕਰੋੜ ਪਰਿਵਾਰ ਇਸ ਯੋਜਨਾ ਵਿੱਚ ਸ਼ਾਮਲ ਹੋ ਗਏ। ਭਾਈਓ-ਭੈਣੋਂ ਸਾਡੀ ਸਰਕਾਰ ਦੀ ਟੀਮ ਇੰਡੀਆ ਦੀ ਪਿਛਲੇ ਇਕ ਸਾਲ ਦੀ ਜੋ ਵਿਸ਼ੇਸ਼ਤਾ ਹੈ, ਟੀਮ ਇੰਡੀਆ ਦੀ ਜੋ ਸ਼ਕਤੀ ਹੈ, ਟੀਮ ਇੰਡੀਆ ਸਵਾ ਸੌ ਕਰੋੜ ਦੇਸ਼ਵਾਸੀ ਟੀਮ ਇੰਡੀਆ ਹੈ। ਉਨ੍ਹਾਂ ਜੋ ਸਭ ਤੋਂ ਵੱਡਾ ਕੰਮ ਕੀਤਾ ਹੈ, ਸਮਾਂ ਸੀਮਾਂ ਵਿੱਚ ਨਿਰਧਾਰਤ ਕੰਮਾਂ ਨੂੰ ਪੂਰਾ ਕਰਨਾ। 2019, ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਅਸੀ ਮਨਾਉਣ ਵਾਲੇ ਹਾਂ ਅਤੇ ਮਹਾਤਮਾ ਗਾਂਧੀ ਦੀ 150 ਵੀਂ ਜੈਅੰਤੀ ਨੂੰ ਸਵੱਛ ਭਾਰਤ ਅਸੀਂ ਉਨ੍ਹਾਂ ਨੂੰ ਸਮਰਪਿਤ ਕਰਨਾ ਹੈ।



