Skip to content
Independent perspectives. Global stories.
BREAKING

ਸਿੰਗਲਾ ਨੇ ਓਵਰ ਬ੍ਰਿਜ ਦੇ ਕੰਮ ਦਾ ਲਾਹਾ ਲੈਣ ਲਈ ਕੀਤੀ ਘਟੀਆ ਰਾਜਨੀਤੀ : ਮੁੱਖ ਸੰਸਦੀ ਸਕੱਤਰ

Share this story

ਸੰਗਰੂਰ, 11 ਅਗਸਤ (ਗਰੋਵਰ)- ਸੰਗਰੂਰ ਸ਼ਹਿਰ ਵਿਖੇ ਮਹਾਂਵੀਰ ਚੌਂਕ ਬਰਨਾਲਾ ਕੈਂਚੀਆਂ ਨੇੜੇ ਪੰਜਾਬ ਸਰਕਾਰ ਦੇ ਉੱਦਮ ਸਦਕਾ ਬਣ ਰਹੇ ਓਵਰ ਬ੍ਰਿਜ ਦਾ ਕੰਮ 98 ਫ਼ੀਸਦੀ ਮੁਕੰਮਲ ਹੋ ਗਿਆ ਹੈ। ਜਿਸਦਾ ਜਲਦੀ ਹੀ ਉਦਘਾਟਨ ਕੀਤਾ ਜਾਵੇਗਾ। ਪਰੰਤੂ ਓਵਰ ਬ੍ਰਿਜ ਦੇ ਮੁਕੰਮਲ ਹੋਣ ਵਾਲੇ ਕੰਮ ਦਾ ਲਾਹਾ ਲੈਣ ਅਤੇ ਘਟੀਆਂ ਰਾਜਨੀਤੀ ਦਾ ਸਬੂਤ ਦਿੰਦਿਆਂ ਅੱਜ ਸਾਬਕਾ ਐਮ.ਪੀ ਵਿਜੈਇੰਦਰ ਸਿੰਗਲਾ ਨੇ ਆਪਣੇ ਕੁੱਝ ਸਾਥੀਆਂ ਨਾਲ ਸਵੇਰੇ ਓਵਰ ਬ੍ਰਿਜ ਤੇ ਪਹੁੰਚ ਕੇ ਉਦਘਾਟਨ ਕਰਨ ਦਾ ਡਰਾਮਾ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਸ੍ਰੀ ਪਰਕਾਸ਼ ਚੰਦ ਗਰਗ ਨੇ ਅੱਜ ਆਪਣੇ ਸਥਾਨਕ ਦਫ਼ਤਰ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਇਸ ਗੱਲ ਦਾ ਖੁਦ ਧਿਆਨ ਹੋਣਾ ਚਾਹੀਦਾ ਹੈ ਕਿ ਅਜਿਹਾ ਕਰਨਾ ਦਾ ਉਨ੍ਹਾਂ ਕੋਲ ਕੀ ਅਧਿਕਾਰ ਹੈ, ਕਿਉਂਕਿ ਕੋਈ ਵੀ ਪ੍ਰੋਜੈਕਟ ਕੇਂਦਰੀ ਸਹਾਇਤਾ ਜਾਂ ਸੂਬਾ ਸਰਕਾਰ ਵੱਲੋਂ ਹੁੰਦਾ ਹੈ ਉਸ ਨੂੰ ਮੁਕੰਮਲ ਕਰਵਾਉਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ। ਮੁੱਖ ਸੰਸਦੀ ਸਕੱਤਰ ਸ੍ਰੀ ਗਰਗ ਨੇ ਕਿਹਾ ਕਿ ਸਾਬਕਾ ਕਾਂਗਰਸੀ ਐਮ.ਪੀ. ਵਿਜੈਇੰਦਰ ਸਿੰਗਲਾ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਅਕਾਲੀ ਭਾਜਪਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜ਼ਾ ਤੋਂ ਬੌਖਲਾ ਗਏ ਹਨ। ਉਨ੍ਹਾਂ ਕਿਹਾ ਅਜਿਹੀਆਂ ਲੂਬੜ ਚਾਲਾਂ ਚਲਣ ਨਾਲ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ ਪੱਖੀ ਨੀਤੀਆਂ ਨੂੰ ਕੋਈ ਫਰਕ ਨਹੀ ਪੈਣ ਵਾਲਾ ਬਲਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸੀ ਆਗੂਆਂ ਨੇ ਹਮੇਸ਼ਾ ਹੀ ਰਾਜ ਦੇ ਲੋਕਾਂ ਨਾਲ ਗੰਦੀ ਰਾਜਨੀਤੀ ਕੀਤੀ ਹੈ। ਸ੍ਰੀ ਗਰਗ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਦੇਸ਼ ਅਤੇ ਸੂਬੇ ਦੇ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਿਆਂ ਅਤੇ ਜ਼ਮਾਨਤਾ ਤੱਕ ਜ਼ਬਤ ਕਰਵਾਈਆ ਹਨ, ਬਾਵਜੂਦ ਇਸਦੇ ਕਾਂਗਰਸੀ ਲੀਡਰ ਆਪਣੀ ਨਾਟਕਬਾਜ਼ੀ ਤੋਂ ਬਾਜ਼ ਨਹੀ ਆਉਂਦੇ। ਉਨ੍ਹਾਂ ਕਿਹਾ ਕਾਂਗਰਸ ਆਗੂ ਅਤੇ ਵਰਕਰ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਦੇਸ਼ ਅਤੇ ਸੂਬੇ ਅੰਦਰ ਕਾਂਗਰਸ ਪਾਰਟੀ ਦਾ ਦੁਬਾਰਾ ਜਨਮ ਨਹੀ ਹੋਵੇਗਾ। ਸ੍ਰੀ ਗਰਗ ਨੇ ਸਪੱਸ਼ਟ ਕੀਤਾ ਕਿ ਓਵਰ ਬ੍ਰਿਜ ਦੇ ਪੁਲਿਸ ਲਾਈਨ ਵਾਲੇ ਪਾਸੇ ਪੀ.ਸੀ. ਪਾਉਣ ਦਾ ਕੰਮ ਚਲ ਰਿਹਾ ਹੈ ਅਤੇ ਕੁੱਝ ਦਿਨਾਂ ਅੰਦਰ ਮੁਕੰਮਲ ਹੋਣ ਤੋਂ ਬਾਅਦ ਇਸ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ।

WRITTEN BY