Skip to content
Independent perspectives. Global stories.
BREAKING

ਰੂਪਨਗਰ ’ਚ ਬਾਈਪਾਸ ਇਸ ਮਹੀਨੇ ਆਵਾਜਾਈ ਲਈ ਖੁੱਲ੍ਹੇਗਾ

Share this story

ਰੂਪਨਗਰ, 11 ਅਗਸਤ (ਅਰਵਿੰਦਰ ਭਾਰਦਵਾਜ)- ਸ਼ਹਿਰ ਅੰਦਰੋਂ ਟਰੈਫਿਕ ਦੀ ਸਮੱਸਿਆ ਦੇ ਹੱਲ ਲਈ ਬਾਈਪਾਸ, ਅਪਰੋਚ ਸੜਕਾਂ ਅਤੇ ਪੁਲਾਂ ਦੀ ਉਸਾਰੀ ਦਾ ਕੰਮ ਲਗਭੱਗ ਮਕੰਮਲ ਹੋ ਚੁਕਾ ਹੈ ਅਤੇ ਇਸ ਮਹੀਨੇ ਦੌਰਾਨ ਇਸ ਬਾਈਪਾਸ ਨੂੰ ਲੋਕਾਂ ਲਈ ਖੋਲ੍ਹ ਦਿਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਾ. ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਨੇ ਦਸਿਆ ਕਿ ਇਸ ਮੁਕੰਮਲ ਰੋਪੜ ਬਾਈਪਾਸ ਫੇਜ਼-1 ਅਤੇ 3 ਦੀ ਲਗਭੱਗ 200 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਦਾ ਕੰਮ 2012 ਦੇ ਸ਼ੁਰੂ ਵਿਚ ਸ਼ੁਰੂ ਕੀਤਾ ਗਿਆ। ਉਨ੍ਹਾਂ ਦਸਿਆ ਕਿ ਇਹ ਬਾਈਪਾਸ ਪੁਲਿਸ ਲਾਈਨ ਰੋਪੜ ਤੋਂ ਸ਼ੁਰੂ ਹੋ ਕੇ ਬਲਾਚੋਰ ਸੜਕ ’ਤੇ ਖਤਮ ਹੁੰਦਾ ਹੈ। ਇਸ ਬਾਈਪਾਸ ਦੀ ਹਾਈਲੈਵਲ ਬ੍ਰਿਜ ਸਮੇਤ ਲੰਬਾਈ ਲਗਭੱਗ 7ਕਿਲੋਮੀਟਰ ਹੈ। ਇਸ ਤਹਿਤ ਸਭ ਤੋਂ ਪਹਿਲਾਂ ਰੂਪਨਗਰ ਹੈਡਵਰਕਸ ਵਾਟਰਲਿਲੀ ਤੋਂ ਆਈ.ਆਈ.ਟੀ. ਬਿਰਲਾ ਫਾਰਮ ਤੱਕ ਸੜਕ ਬਣਾਈ ਗਈ, ਉਪਰੰਤ ਲਗਭੱਗ 11 ਕਰੋੜ ਰੁਪਏ ਨਾਲ ਪੁਲਿਸ ਲਾਈਨ ਤੋਂ 2 ਕਿਲੋਮੀਟਰ ਦੂਰ ਸਰਹੰਦ ਨਹਿਰ ਤੇ ਹਾਈਲੈਵਲ ਪੁਲ ਦੀ ਉਸਾਰੀ ਕੀਤੀ ਗਈ। ਇਸ ਦੇ ਨਾਲ ਨਾਲ ਪੁਲਿਸ ਲਾਈਨ ਰੋਪੜ ਆਰ.ਡੀ. 0.00 ਤੋਂ 5.62 ਕਿਲੋਮੀਟਰ ਬਿਰਲਾਫਾਰਮ ਤੱਕ ਲਗਭੱਗ 21 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਚਹੁੰਮਾਰਗੀ ਸੜਕ ਦੀ ਉਸਾਰੀ ਦਾ ਕੰਮ ਜਨਵਰੀ 2014 ਵਿਚ ਸ਼ੁਰੂ ਕੀਤਾ ਗਿਆ ਸੀ ।ਇਸ ਬਾਈਪਾਸ ਦਾ ਕੰਮ ਲਗਭੱਗ 95 ਫੀਸਦੀ ਮੁਕੰਮਲ ਹੋ ਗਿਆ ਹੈ। ਇਸ ਨੂੰ ਪਹੁੰਚ ਕਰਨ ਵਾਲੀਆਂ ਸੜਕਾਂ ਦੀ ਉਸਾਰੀ ਦਾ ਕੰਮ ਵੀ ਮੁਕੰਮਲ ਹੈ। ਬਾਈਪਾਸ ਦੇ ਦਰਮਿਆਨ ਲਾਈਟਾਂ ਦੇ ਪੋਲ ਲਗ ਚੁੱਕੇ ਹਨ। ਕੇਵਲ ਇੰਨਾਂ ਤੇ ਲਾਈਟਾਂ ਦੇ ਬਲਬ ਲਗਣੇ ਬਾਕੀ ਹਨ ਅਤੇ ਟਰੈਫਿਕ ਲਾਈਟਾਂ ਲਗਾਈਆਂ ਜਾਣੀਆਂ ਹਨ। ਰੋਪੜ ਬਾਈਪਾਸ ਫੇਜ਼-2 ਅਧੀਨ ਬਿਰਲਾ ਫਾਰਮ ਤੋਂ ਰੋਪੜ ਬਲਾਚੋਰ ਸੜਕ ਤੱਕ ਆਰ.ਡੀ. 5.60 ਕਿਲੋਮੀਟਰ ਲੰਬਾਈ ਤੋਂ 7.00 ਕਿਲੋਮੀਟਰ ਸਮੇਤ ਹਾਈਲੇਵਲ ਬ੍ਰਿਜ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ਉਤੇ ਲਗਭੱਗ 64 ਕਰੋੜ ਰੁਪੲੈ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਹਾਈ ਲੈਵਲ ਪੁਲ ਚਹੁੰਮਾਰਗੀ (2ਣ2)ਬਣਾਇਆ ਗਿਆ ਹੈ ਅਤੇ ਇਸ ਦੀ ਲੰਬਾਈ 982 ਮੀਟਰ ਹੈ ਅਤੇ ਇਸ ਦੇ 57 ਸਪੈਨ ਹਨ। ਇਸ ਬਾਈਪਾਸ ਨੂੰ ਸ਼ਹਿਰ ਨਾਲ ਜੋੜਨ ਲਈ 2 ਸੜਕਾਂ (ਗਊਸ਼ਾਲਾ ਰੋਡ ਅਤੇ ਡੀ.ਏ.ਵੀ.ਪਬਲਿਕ ਸਕੂਲ ਸੜਕ) ਦੀ ਉਸਾਰੀ ਲਗਭੱਗ 5 ਕਰੋੜ ਰੁਪਏ ਨਾਲ ਕੀਤੀ ਗਈ ਹੈ। ਇਸ ਬਾਈਪਾਸ ਦੇ ਸ਼ੁਰੂ ਹੋ ਜਾਣ ਨਾਲ ਚੰਡੀਗੜ੍ਹ ਤੋਂ ਜਲੰਧਰ/ਹੁਜਿਾਣ ਵਾਲਾ ਸਾਰਾ ਟਰੈਫਿਕ ਹੁਣ ਇਸ ਬਾਈਪਾਸ ਰਾਹੀਂ ਬਲਾਚੋਰ ਸੜਕ ਤੇ ਪਹੁੰਚੇਗਾ ਅਤੇ ਜਿਥੇ ਇਸ ਨਾਲ ਸ਼ਹਿਰ ਅੰਦਰਲੇ ਟਰੈਫਿਕ ਜਾਮ ਹੋਣ ਦੀ ਸਮਸਿਆ ਵੀ ਹੱਲ ਹੋ ਜਾਵੇਗੀ ਉਥੇ ਲੋਕਾਂ ਨੂੰ ਲਗਭੱਗ 5 ਕਿਲੋਮੀਟਰ ਸਫਰ ਘਟ ਕਰਨਾ ਪਵੇਗਾ।

WRITTEN BY