Skip to content
Independent perspectives. Global stories.
BREAKING

ਪਿੰਡ ਸੂਚਾਂ ਵਾਸੀਆਂ ’ਤੇ ਕਾਲੇ ਪੀਲੀਏ ਦਾ ਪ੍ਰਕੋਪ, ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ

Share this story

ਰਾਮਪੁਰਾ ਫੂਲ, 11 ਅਗਸਤ (ਜਸਵੰਤ ਦਰਦਪ੍ਰੀਤ, ਜੋਸਫ ਬੰਸਲ)- ਕੇਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਦੇ ਹਲਕੇ ਅੰਦਰ ਲੋਕ ਕੇਂੰਸਰ ਤੋ ਬਾਦ ਹੁਣ ਕਾਲੇ ਪੀਲੀਏ ਦੀ ਜਕੜ ਵਿੱਚ ਹਨ ।ਪਿਛਲੇ ਕਈ ਸਾਲਾ ਤੋ ਮੰਤਰੀਆਂ ਦੇ ਦਾਅਬੇ ਫੋਕੇ ਸਾਬਤ ਹੋ ਰਹੇ ਹਨ ਪਰ ਇਥੋ ਦੇ ਲੋਕ ਇੱਕ ਇੱਕ ਕਰਕੇ ਜਿੰਦਗੀ ਤੋ ਅਲਵਿਦਾ ਕਹਿ ਰਹੇ ਹਨ । ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਸੂਬੇ ਅੰਦਰ ਵਧੀਆਂ ਸਿਹਤ ਸਹੂਲਤਾ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀ ਥੱਕਦੀ ਉਥੇ ਹੀ ਬਠਿੰਡਾ ਜਿਲੇ ਦਾ ਪਿੰਡ ਸੂਚ ਪਿਛਲੇ ਕਈ ਸਾਲਾ ਤੋ ਕਾਲੇ ਪੀਲੀਏ ਦੀ ਜਕੜ ਚ, ਜਕੜਿਆ ਹੋਇਆ ਹੈ । ਪਿੰਡ ਸੂਚ ਵਿੱਚ ਵੱਧ ਰਹੀ ਕਾਲੇ ਪੀਲੀਏ ਦੇ ਮਰੀਜ਼ਾ ਦੀ ਗਿਣਤੀ ਨੇ ਇੱਕ ਵਾਰ ਫਿਰ ਸਿਹਤ ਵਿਭਾਗ ਦੇ ਇਹਨਾਂ ਦਾਅਵਿਆ ਤੇ ਸਵਾਲੀਆਂ ਨਿਸ਼ਾਨ ਲਗਾ ਦਿੱਤਾ ਹੈ । ਪਿੰਡ ਸੂਚ ਦੇ ਵਾਸੀ ਸੁਖਜੀਤ ਸਿੰਘ ਮੰਗੂ ਨੇ ਦੱਸਿਆ ਕਿ ਪਿੰਡ ਵਿੱਚ ਅੱਜ ਕਰੀਬ ਅੱਸੀ ਵਿਆਕਤੀ ਜਿਹਨਾਂ ਵਿੱਚ ਮਰਦ ਤੇ ਔਰਤਾ ਚ, ਸਾਮਲ ਹਨ ਇਸ ਬਿਮਾਰੀ ਤੋ ਪੀੜਤ ਹਨ । ਉਹਨਾਂ ਦੱਸਿਆ ਕਿ ਉਸਦੇ ਪਿਤਾ ਬਲਵੀਰ ਸਿੰਘ

, ਚਾਚਾ ਹਰਕਰਨ ਸਿੰਘ, ਚਾਚੀ ਚਰਨਜੀਤ ਕੋਰ ਤੇ ਚਾਚੇ ਦਾ ਮੁੰਡਾ ਗੁਰਜੰਟ ਸਿੰਘ ਵੀ ਇਸ ਬਿਮਾਰੀ ਤੋ ਪੀੜਤ ਹਨ । ਉਹਨਾਂ ਕਿਹਾ ਕਿ ਪਿੰਡ ਵਿੱਚ ਇਹ ਬਿਮਾਰੀ ਪਿਛਲੇ ਕਈ ਸਾਲਾਂ ਤੋ ਲਗਾਤਾਰ ਫੈਲਦੀ ਆ ਰਹੀ ਹੈ ਪਰ ਸਿਹਤ ਵਿਭਾਗ ਨੇ ਕਦੇ ਵੀ ਇਸਨੂੰ ਗੰਭੀਰਤਾ ਨਾਲ ਨਹੀ ਲਿਆ। ਸਿਹਤ ਵਿਭਾਗ ਨੇ ਕਰੀਬ ਚਾਰ ਸਾਲ ਪਹਿਲਾ ਇੱਕ ਸਰਵੈ ਕਰਵਾਕੇ ਥੋੜੀ ਬਹੁਤ ਦਵਾਈ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋ ਪੀੜਤ ਪਿੰਡ ਵਾਸੀਆਂ ਨੂੰ ਪ੍ਰਾਈਵੇਟ ਡਾਕਟਰਾਂ ਤੇ ਵੈਦਾਂ ਕੋਲ ਮਜਬੂਰੀ ਵੱਸ ਜਾਣਾ ਪੈ ਰਿਹਾ ਹੈ । ਸੁਖਜੀਤ ਨੇ ਦੱਸਿਆ ਕਿ ਉਹ ਆਪਣੇ ਪਿਤਾ ਬਲਵੀਰ ਸਿੰਘ ਲਈ ਹਰ ਹਫਤੇ ਇੱਕ ਹਜ਼ਾਰ ਰੁਪਏ ਦੀ ਦਵਾਈ ਇੱਕ ਵੈਦ ਤੋ ਲੈ ਰਹੇ ਹਨ ।ਉਹਨਾਂ ਮੁਤਾਬਿਕ ਇਸ ਬਿਮਾਰੀ ਦੀ ਦਵਾਈ ਚਾਰ ਤੋ ਪੰਜ ਹਜਾ ਰੁਪਏ ਮਹੀਨਾ ਮਿਲਦੀ ਹੈ । ਜਿਸ ਨਾਲ ਪਿੰਡ ਵਾਸੀਆਂ ਦਾ ਆਰਥਿਕ ਸੋਸ਼ਣ ਹੋ ਰਿਹਾ ਹੈ । ਪਿੰਡ ਦੇ ਇੱਕ ਹੋਰ ਨੋਜਵਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਦੇ ਨੇੜੈ ਮੁਰਾਦ ਨਗਰ ਤੋ ਕਾਲੇ ਪੀਲੀਏ ਦੀ ਦਵਾਈ ਲੈ ਰਿਹਾ ਹੈ ਜੋ ਕਿ 4500 ਰੁਪਏ ਮਹੀਨਾ ਮਿਲਦੀ ਹੈ।
ਜਦ ਇਸ ਸਬੰਧੀ ਪਿੰਡ ਦੇ ਸਰਪੰਚ ਨਾਜ਼ਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਿੰਡ ਵਿੱਚ ਪਿਛਲੇ ਪੰਦਰਾ ਸਾਲਾ ਤੋ ਇਹ ਬਿਮਾਰੀ ਫੈਲੀ ਹੋਈ ਹੈ । ਪੰਦਰਾ ਸਾਲ ਪਹਿਲਾ ਡੀ ਸੀ ਬਠਿੰਡਾ ਨੇ ਟੀਮ ਭੇਜ ਕੇ ਦੋ ਵਾਰ ਕਾਲੇ ਪੀਲੀਏ ਦੇ ਸ਼ਿਕਾਰ ਮਰੀਜਾ ਨੂੰ ਟੀਕੇ ਲਗਾਏ ਸਨ ਪਰ ਉਸਤੋ ਬਾਦ ਕੋਈ ਵੀ ਠੋਸ ਕਦਮ ਨਹੀ ਚੁੱਕੇ । ਪਿਛਲੇ ਸਾਲ ਕਾਲੇ ਪੀਲੀਏ ਨਾਲ ਪਿੰਡ ਵਿੱਚ ਪੰਜ ਵਿਆਕਤੀ ਦੀ ਮੋਤ ਹੋ ਗਈ ਸੀ । ਉਹਨਾਂ ਦੱਸਿਆ ਕਿ ਆਦੇਸ਼ ਹਸਪਤਾਲ ਭੁੱਚੋ ਮੰਡੀ ਦੀ ਟੀਮ ਨੇ ਪਿੰਡ ਦਾ ਦੋਰਾ ਕਰਕੇ 65 ਵਿਆਕਤੀਆਂ ਦੇ ਸੈਪਲ ਲਏ ਸਨ ਜਿਸ ਵਿੱਚੋ 37 ਵਿਆਕਤੀ ਕਾਲੇ ਪੀਲੀਏ ਦੇ ਸ਼ਿਕਾਰ ਪਾਏ ਗਏ । ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋ ਇਸ ਬਿਮਾਰੀ ਨਾਲ ਨਜਿਂਠਣ ਲਈ ਕੋਈ ਠੋਸ ਕਦਮ ਨਹੀ ਚੁੱਕ ਰਹੀ ਤੇ ਨਾ ਹੀ ਸਾਨੂੰ ਇਹ ਦੱਸ ਰਹੇ ਹਨ ਕਿ ਕਿਸ ਕਾਰਨ ਪਿੰਡ ਵਿੱਚ ਹਰ ਸਾਲ ਕਾਲਾ ਪੀਲੀਆਂ ਫੈਲ ਰਿਹਾ ਹੈ । ਉਹਨਾਂ ਕਿਹਾ ਕਿ ਕਾਲੇ ਪੀਲੀਏ ਦਾ ਇਲਾਜ਼ ਬਹੁੱਤ ਮਹਿੰਗਾ ਹੈ ਲੱਖਾਂ ਰੁਪਏ ਦੀ ਦਵਾਈ ਲੈਣਾ ਹਰ ਵਿਆਕਤੀ ਦੇ ਬੱਸ ਦੀ ਗਲ ਨਹੀ ।
ਪਿੰਡ ਵਾਸੀ ਸੁਖਜੀਤ ਸਿੰਘ ਮੰਗੂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਤੋ ਮੰਗ ਕਰਦਿਆਂ ਕਿਹਾ ਕਿ ਉਹ ਗੰਭੀਰਤਾ ਨਾਲ ਇਸ ਵੱਲ ਠੋਸ ਕਦਮ ਚੁੱਕਣ ਤੇ ਪਿੰਡ ਸੂਚ ਦੇ ਲੋਕਾ ਦਾ ਇਲਾਜ ਕਰਵਾਉਣ ਤੇ ਪਿੰਡ ਵਿੱਚ ਫੈਲਣ ਵਾਲੀ ਬਿਮਾਰੀ ਦੇ ਕਾਰਨਾਂ ਦਾ ਪਤਾ ਕਰਨ ।
ਜੱਦ ਇਸ ਸਬੰਧੀ ਬਾਲਿਆਂ ਵਾਲੀ ਐਸ ਐਮ ਓ ਡਾ; ਨਰਿੰਦਰ ਗਰਗ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਮੀਟਿੰਗ ਚ, ਬੈਠਾ ਹਾਂ ਕਹਿਕੇ ਫੋਨ ਕੱਟ ਦਿੱਤਾ।

WRITTEN BY