Skip to content
Independent perspectives. Global stories.
BREAKING

ਬਾਬਾ ਫਰੀਦ ਆਗਮਨ ਪੁਰਬ ’ਤੇ ਨਵੇਂ ਬੱਸ ਸਟੈਂਡ ਦਾ ਹੋਵੇਗਾ ਉਦਘਾਟਨ : ਚੇਅਰਮੈਨ ਅਵਤਾਰ ਬਰਾੜ

Share this story

ਫਰੀਦਕੋਟ, 8 ਅਗਸਤ (ਗੁਰਜੀਤ ਰੋਮਾਣਾ, ਸਰਬਜੀਤ ਸਿੰਘ)-  ਪੀ.ਆਰ.ਟੀ.ਸੀ. ਦੇ ਦਫਤਰ ਵਿਖੇ 18 ਨਵ ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਨਿਯੁਕਤੀ ਪੱਤਰ ਸੌਂਪੇ ਜਾਣ ਦੀ ਰਸਮ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰ ਅਵਤਾਰ ਸਿੰਘ ਬਰਾੜ ਨੇ ਨਿਭਾਈ। ਇਸ ਸਮੇਂ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸ੍ਰ ਬਰਾੜ ਨੇ ਦੱਸਿਆ ਪੰਜਾਬ ਭਰ ਦੇ ਪੀ.ਆਰ.ਟੀ.ਸੀ. ਦੀਆਂ ਵਰਕਸ਼ਾਪਾਂ ਨੂੰ ਮਜ਼ਬੂਤ ਕਰਨ ਲਈ ਨਵੇਂ ਅਮਲੇ ਦੀ ਭਰਤੀ ਅਤੇ ਅਤੀ ਅਧੁਨਿਕ ਮਸ਼ੀਨਰੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਫਰੀਦਕੋਟ ਡੀਪੂ ਦੀ ਵਰਕਸ਼ਾਪ ਦਾ ਵੀ ਆਧੁਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਆਧੁਨੀਕਰਨ ਮੁਹਿੰਮ ਤਹਿਤ 18 ਵਰਕਸ਼ਾਪ

ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ। ਜਿਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਸੌਂਪੇ ਗਏ ਹਨ। ਇਨ੍ਹਾਂ ਵਿੱਚ ਇਕ ਸੁਪਰਵਾਈਜ਼ਰ, ਚਾਰ ਮਕੈਨਿਕ, ਛੇ ਹੈਲਪਰ, ਦੋ ਵੈਲਡਰ, ਦੋ ਕਾਰਪੇਂਟਰ, ਦੋ ਇਲੈਕਟ੍ਰੀਸ਼ੀਅਨ ਅਤੇ ਇੱਕ ਟਾਇਰਮੈਨ ਸ਼ਾਮਿਲ ਹਨ।  ਉਨ੍ਹਾ ਕਿਹਾ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਸ਼ੇਸ਼ ਉਧਮਾਂ ਸਦਕਾ ਸੂਬੇ ਭਰ ਵਿੱਚ ਪੀ.ਆਰ.ਟੀ.ਸੀ. ਦੇ ਆਧੁਨੀਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਵਿੱਚ 117 ਨਵੀਆਂ ਬੱਸਾਂ ਹੋਰ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ। ਨਵਾਂ ਅਮਲਾ ਭਰਤੀ ਕਰਨ ਦੀ ਪ੍ਰਤੀਕਿਰਿਆ ਵੀ ਜੋਰਾਂ ਤੇ ਹੈ। ਇਸ ਤਹਿਤ 223 ਕੰਨੈਕਟਰ, 153 ਡਰਾਈਵਰ ਭਰਤੀ ਕੀਤੇ ਗਏ ਹਨ ਅਤੇ 728 ਵਰਕਸ਼ਾਪਾਂ ‘ਚ ਨਵੀਂ ਤਕਨੀਕ ਯੁਕਤ ਮਸ਼ੀਨਰੀ ਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਦੇ ਬਸ ਸਟੈਂਡ ਦੀ ਉਸਾਰੀ ਦਾ ਕੰਮ ਜੋਰਾਂ ਸ਼ੋਰਾਂ ‘ਤੇ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਤੰਬਰ ਮਹੀਨੇ ਵਿੱਚ ਬਾਬਾ ਫਰੀਦ ਮੇਲੇ ‘ਤੇ ਫ਼ਰੀਦਕੋਟ ਦੇ ਨਵੇਂ ਮਾਡਰਨ ਬਸ ਸਟੈਂਡ ਦਾ ਉਦਘਾਟਨ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੇ-ਕਮਿਸ਼ਨ ਦੀ ਰਿਪੋਰਟ ਮੁਤਾਬਿਕ ਰੋਡਵੇਜ ਮੁਲਾਜ਼ਮਾਂ ਨੂੰ 15% ਬਕਾਇਆ ਦੇ ਦਿੱਤਾ ਗਿਆ ਹੈ। ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਬਹੁਤ ਜਲਦ ਕੱਚੇ ਭਰਤੀ ਕੀਤੇ ਮੁਲਾਜ਼ਮਾਂ ਨੂੰ ਵੀ ਪੱਕੇ ਕੀਤਾ ਜਾਵੇਗਾ। ਆਖੀਰ ‘ਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਰੋਡਵੇਜ ਦੇ ਆਧੁਨੀਕਰਨ ਲਈ ਪੂਰਨ ਵਚਨਬੱਧ ਹੈ। ਇਸ ਸਮੇਂ ਹਰਬੰਸ ਸਿੰਘ ਖਹਿਰਾ, ਜਨਰਲ ਮੈਨੇਜਰ ਡੀਪੂ ਫਰੀਦਕੋਟ, ਜਰਨੈਲ ਸਿੰਘ, ਜਸਪਾਲ ਸਿੰਘ, ਸ਼ਕੁੰਤਲਾ ਦੇਵੀ, ਗੁਰਮੀਤ ਸਿੰਘ, ਪਿਆਰਾ ਸਿੰਘ, ਨੈਬ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ ਬਰਾੜ, ਰਣਜੀਤ ਸਿੰਘ, ਗੁਰਤੇਜ ਸਿੰਘ ਦਵਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ, ਗੁਰਦੇਵ ਸਿੰਘ।

WRITTEN BY