Skip to content
Independent perspectives. Global stories.
BREAKING

ਮੰਡੀ ’ਚ ਬੱਦਲ ਫਟਣ ਨਾਲ 5 ਮੌਤਾਂ, ਕਈ ਲਾਪਤਾ

Share this story

ਮੰਡੀ (ਹਿਮਾਚਲ ਪ੍ਰਦੇਸ਼), 8 ਅਗਸਤ (ਪੀ. ਟੀ. ਲਾਇਵ)- ਮੰਡੀ ਜ਼ਿਲ੍ਹੇ ’ਚ ਸ਼ਨੀਵਾਰ ਸਵੇਰੇ ਬੱਦਲ ਫਟਣ ਨਾਲ ਭਾਰੀ ਤਬਾਹੀ ਮੱਚ ਗਈ।ਅਚਾਨਕ ਆਏ ਪਾਣੀ ਦੇ ਸੈਲਾਬ ’ਚ 5 ਬੱਸਾਂ ਸਮੇਤ ਕਈ ਹੋਰ ਗੱਡੀਆਂ ਰੁੜ੍ਹ ਗਈਆਂ। ਲੋਕਾਂ ਨੂੰ ਪਾਣੀ ਦੇ ਵਹਾਅ ਤੋਂ ਬਚਣ ਲਈ ਛੱਤਾਂ ’ਤੇ ਜਾਣਾ ਪਿਆ।ਹੁਣ ਤੱਕ ਉੱਥੇ 5 ਵਿਅਕਤੀਆਂ ਦੀ ਮੌਤ ਹੋਣ ਦੀ ਸੂਚਨਾ ਹੈ, ਮ੍ਰਿਤਕਾਂ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਜੀਅ ਸ਼ਾਮਿਲ ਹਨ। ਬੱਦਲ ਫਟਣ ਦੀ ਇਹ ਘਟਨਾ ਸ਼ਨੀਵਾਰ ਸਵੇਰੇ ਲਗਭਗ 7 ਵਜੇ ਹੋਈ।ਮੰਡੀ ਦੇ ਸੰਸਦ ਰਾਮ ਸਵਰੂਪ ਸ਼ਰਮਾ ਨੇ ਫ਼ੋਨ ’ਤੇ ਗੱਲਬਾਤ ‘ਚ ਦੱਸਿਆ ਕਿ ਮੰਡੀ ’ਚ ਬੱਦਲ ਫਟਣ ਨਾਲ ਜਾਨ-ਮਾਲ ਦਾ ਕਾਫ਼ੀ ਨੁਕਸਾਨ ਹੋਇਆ ਹੈ।ਧਰਮਪੁਰ ਬਾਜ਼ਾਰ ’ਚ ਕਾਫ਼ੀ ਪਾਣੀ ਭਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਦਲ ਫਟਣ ਨਾਲ ਕਈ ਕਿੱਲੋਮੀਟਰ ਤੱਕ ਸੜਕਾਂ ਪਾਣੀ ‘ਚ ਡੁੱਬ ਗਈਆਂ ਹਨ।

WRITTEN BY