ਜਲੰਧਰ/ਦੀਨਾਨਗਰ (ਗੁਰਦਾਸਪੁਰ), 5 ਅਗਸਤ- ਪੰਜਾਬ ਸਰਕਾਰ ਪੁਲਿਸ ਵਿਭਾਗ ਨੂੰ ਅਤਿ ਆਧੁਨਿਕ ਬਣਾਉਣ ਤੇ ਵਿਦੇਸ਼ੀ ਤਕਨੀਕਾਂ ਰਾਹੀਂ ਅਪਗ੍ਰੇਡ ਕਰਕੇ ਦੇਸ਼ ਦੀ ਸਭ ਤੋਂ ਬਿਹਤਰੀਨ ਪੁਲਿਸ ਬਣਾਏਗੀ। ਅੱਤਵਾਦੀ ਹਮਲੇ ਦੌਰਾਨ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਦਿਖਾਈ ਗਈ ਬਹਾਦਰੀ ਲਈ ਉਨਾਂ ਨੂੰ ਇਕ ਰੈਂਕ ਦੀ ਤਰੱਕੀ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਸ੍ਰੀ ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਨੇ ਪੁਲਿਸ ਥਾਣੇ ਦੀਨਾਨਗਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ. ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 27 ਜੁਲਾਈ ਨੂੰ ਦੀਨਾਨਗਰ ਵਿਖੇ ਹੋਏ ਅੱਤਵਾਦੀ ਮੁਕਾਬਲੇ ਦੌਰਾਨ ਪੰਜਾਬ ਪੁਲਿਸ ਵਲੋਂ ਦਿਖਾਈ ਗਈ ਦਲੇਰੀ ਦੀ ਜਿੰਨੀ ਪ੍ਰਸੰਸਾ ਕੀਤਾ ਜਾਵੇ ਓਨੀ ਥੋੜੀ ਹੈ। ਉਨਾਂ ਡੀ.ਜੀ.ਪੀ
ਪੰਜਾਬ ਪੁਲਿਸ ਸ੍ਰੀ ਸੁਮੇਧ ਸੈਣੀ ਦੀ ਇਸ ਪੂਰੇ ਘਟਨਾਕ੍ਰਮ ਦੌਰਾਨ ਕੀਤੀ ਗਈ ਬੇਹੱਦ ਸਫਲ ਕਾਰੁਜ਼ਗਾਰੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਭਾਰਤ ਸਰਕਾਰ ਸ੍ਰੀ ਰਾਜਨਾਥ ਸਿੰਘ ਨੇ ਕੈਬਨਿਟ ਦੀ ਮੀਟਿੰਗ ਦੌਰਾਨ ਪੰਜਾਬ ਪੁਲਿਸ ਦੀ ਦਲੇਰੀ ਤੇ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਨ ਦੀ ਤਾਰੀਫ ਕੀਤੀ ਤੇ ਮੀਟਿੰਗ ਦੌਰਾਨ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰ ਭਾਰਤ ਸਰਕਾਰ ਨੂੰ ਪੰਜਾਬ ਪੁਲਿਸ ਵਲੋਂ ਇਸ ਵੱਡੇ ਹਾਦਸੇ ਨੂੰ ਰੋਕਣ ਵਿਚ ਕਾਮਯਾਬ ਰਹਿਣ ’ਤੇ ਪ੍ਰਸੰਸਾ ਕੀਤੀ।
ਸ. ਬਾਦਲ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦੇਦਿਆਂ ਕਿਹਾ ਕਿ ਅੱਤਵਾਦੀਆਂ ਨੂੰ ਪਾਕਿਸਤਾਨ ਵਲੋਂ ਪੂਰੀ ਸਿਖਲਾਈ ਤੇ ਮਾਰੂ ਹਥਿਆਰ ਦੇ ਕੇ ਕਿਸੇ ਵੱਡੇ ਹਾਦਸੇ ਲਈ ਪੰਜਾਬ ਵਿਚ ਭੇਜਿਆ ਗਿਆ ਸੀ ਪਰ ਪੰਜਾਬ ਪੁਲਿਸ ਵਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਕਾਰਨ ਉਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ। ਉਨਾਂ ਦੱਸਿਆ ਕਿ ਅੱਤਵਾਦੀਆਂ ਵਲੋਂ ਕੀਤਾ ਗਿਆ ਇਹ ਹਮਲਾ ਫਿਦਾਇਨ ਹਮਲਾ ਸੀ ਤੇ ਬੰਬਈ ਤੋਂ ਬਾਅਦ ਪੰਜਾਬ ਵਿਚ ਕੀਤਾ ਗਿਆ ਇਹ ਭਾਰਤ ਵਿਚ ਦੂਸਰਾ ਫਿਦਾਇਨ ਹਮਲਾ ਸੀ।
ਗ੍ਰਹਿ ਮੰਤਰੀ ਸ. ਬਾਦਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਨੂੰ ਹੋਰ ਪੁਖਤਾ ਕਰਨ ਦੇ ਮਨਰੋਥ ਨਾਲ ‘ਰੇਪਿਡ ਰੂਰਲ ਰਿਸਪੋਂਸ ਪੁਲਿਸ’ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ 400 ਮੋਟਰ ਸਾਈਕਲ ਸਵਾਰ ਸਿਖਲਾਈ ਪ੍ਰਾਪਤ ਪੁਲਿਸ ਦੇ ਜਵਾਨਾਂ ਲੋੜ ਪੈਣ ਤੇ ਫੋਨ ਸੁਣਨ ਉਪਰੰਤ ਘਟਨਾ ਵਾਲੇ ਸਥਾਨ ’ਤੇ ਤੁਰੰਤ ਰਿਪੋਰਟ ਕਰਨਗੇ। ਸ. ਬਾਦਲ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਗਠਿਤ ਸਵੈਟ ਟੀਮ ਦੀ ਤਰਜ਼ ’ਤੇ ਇਕ ਹੋਰ ਸਵੈਟ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ। ਇਕ ਸਵੈਟ ਟੀਮ ਹੈਡ ਕਵਾਟਰ ਤੇ ਦੂਸਰੀ ਟੀਮ ਸਰਹੱਦੀ ਖੇਤਰ ਵਿਚ ਸਥਾਈ ਤੌਰ ’ਤੇ ਲਗਾਈ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਪੁਲਿਸ ਦੀ ਸਵੈਟ ਟੀਮ ਦੁਨੀਆਂ ਦੀ ਬਿਹਤਰੀਨ ਟੀਮ ਹੋਵੇਗੀ।
ਸ. ਬਾਦਲ ਨੇ ਦੱਸਿਆ ਕਿ ਪੰਜਾਬ ਪੁਲਿਸ ਨੂੰ ਹੋਰ ਅਤਿ ਆਧੁਨਿਕ ਬਣਾਉਣ ਦੇ ਮਨੋਰਥ ਨਾਲ 50 ਕਰੋੜ ਰੁਪਏ ਦੀ ਲਾਗਤ ਨਾਲ ਡੇਰਾਬੱਸੀ ਦੇ ਨਜ਼ਦੀਕ ਇਕ ਉੱਚ ਪੱਧਰੀ ਇੰਸਟੀਚਿਊਟ ਉਸਾਰੀ ਜਾ ਰਹੀ ਹੈ, ਜਿਥੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵਿਦੇਸ਼ੀ ਮਾਹਿਰਾਂ ਵਲੋਂ ਸਿਖਲਾਈ ਪਦਾਨ ਕਰਵਾਈ ਜਾਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਰਾਜ ਦੇ ਸਾਰੇ ਕਾਰਪੋਰੇਸ਼ਨਾਂ ਨੂੰ ਸੈਫ ਸਿਟੀ ਬਣਾਇਆ ਜਾ ਰਿਹਾ ਹੈ ਅਤੇ ਅਗਲੇ ਮਹੀਨੇ ਸਤੰਬਰ ਵਿਚ ਸੀ.ਸੀ.ਟੀ.ਵੀ ਲਗਾਏ ਜਾਣਗੇ ਤੇ ਅਗਲੇ 7-8 ਮਹੀਨਿਆਂ ਅੰਦਰ ਸਾਰੇ ਨੈਸ਼ਨਲ ਹਾਈਵੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਨੋਰਥ ਨਾਲ ਇਨਾਂ ’ਤੇ ਵੀ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ।
ਸ. ਬਾਦਲ ਨੇ ਇਕ ਸਵਾਲ ਜਵਾਬ ਦੇਦਿੰਆਂ ਕਿਹਾ ਕਿ ਸਰਹੱਦ ’ਤੇ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਬੀ.ਐਸ.ਐਫ ਜਾਂ ਫੌਜ ਦੀ ਹੁੰਦੀ ਹੈ , ਇਸ ਲਈ ਉਨਾਂ ਨੂੰ ਹੋਰ ਅਤਿ ਆਧੁਨਿਕ ਕੀਤੇ ਜਾਣ ਦੀ ਲੋੜ ਹੈ। ਸਰਹੱਦ ’ਤੇ ਸੀ.ਸੀ.ਟੀ.ਵੀ ਤੇ ਨਵੀਆਂ ਤਕਨੀਕਾਂ ਰਾਹੀਂ ਇਸ ਵਿਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਸ੍ਰੀ ਸਮੁੇਧ ਸੈਣੀ ਡੀ.ਜੀ.ਪੀ ਨੇ ਦੱਸਿਆ ਕਿ ਦੀਨਾਨਗਰ ਵਿਖੇ ਹੋਏ ਅੱਤਵਾਦੀ ਹਮਲਾ ਦਾ ਆਪਰੇਸ਼ਨ ਤਾਂ ਖਤਮ ਕਰ ਲਿਆ ਗਿਆ ਹੈ ਪਰ ਇਸ ਹਮਲੇ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਤੇ ਸ੍ਰੀ ਸਮੇਧ ਸੈਣੀ ਡੀ.ਜੀ.ਪੀ ਵਲੋਂ ਦੀਨਾਨਗਰ ਥਾਣੇ ਦਾ ਦੌਰਾ ਕੀਤਾ ਗਿਆ ਤੇ ਘਟਨਾ ਵਿਚ ਦਲੇਰੀ ਦਿਖਾਉਣ ਵਾਲੇ ਪੁਲਿਸ ਜਵਾਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਹੋਰਰਨਾਂ ਤੋਂ ਇਲਾਵਾ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ, ਸ੍ਰੀ ਦੇਸਰਾਜ ਧੁੱਗਾ (ਦੋਵੇਂ ਮੁੱਖ ਸੰਸਦੀ ਸਕੱਤਰ), ਸ੍ਰੀ ਜੰਗਵੀਰ ਸਿੰਘ ਮੀਡੀਆ ਸਲਾਹਕਾਰ ਉੱਪ ਮੁੱਖ ਮੰਤਰੀ, ਸ੍ਰੀ ਸੁਖਬੀਰ ਸਿੰਘ ਵਾਹਲਾ ਚੇਅਰਮੈਨ ਸ਼ੂਗਰਫੈਡ, ਡਾ. ਅਭਿਨਵ ਤ੍ਰਿਖਾ ਡਿਪਟੀ ਕਮਿਸ਼ਨਰ, ਸ੍ਰੀ ਗੁਰਪ੍ਰੀਤ ਸਿੰਘ ਤੂਰ ਐਸ.ਐਸ.ਪੀ, ਸ੍ਰੀ ਜਗਰੂਪ ਸਿੰਘ ਸੇਖਵਾਂ, ਸ੍ਰੀ ਮਹਿੰਦਰਪਾਲ ਸਿੰਘ ਕੌਟਾਂ ਚੇਅਰਮੈਨ, ਸ੍ਰੀ ਪਰਮਵੀਰ ਸਿੰਘ ਲਾਡੀ ਪ੍ਰਧਾਨ ਸਮੇਤ ਵੱਡੀ ਗਿਣਤੀ ਵਿਚ ਵਰਕਰ ਆਦਿ ਹਾਜ਼ਰ ਸਨ।
ਉਧਮਪੁਰ ’ਚ ਬੀਐਸਐਫ ਦੀ ਕਾਨਵਾਈ ’ਤੇ ਹਮਲਾ: ਦੋ ਜਵਾਨ ਸ਼ਹੀਦ
ਜੰਮੂ, 5 ਅਗਸਤ (ਪੀ. ਟੀ.)- ਜੰਮੂ-ਕਸ਼ਮੀਰ ਦੇ ਉਧਮਪੁਰ ’ਚ ਅ¤ਜ ਸਵੇਰੇ ਅ¤ਤਵਾਦੀਆਂ ਨੇ ਸ੍ਰੀਨਗਰ ਜਾ ਰਹੇ ਬੀ.ਐਸ.ਐਫ. ਦੇ ਕਾਫਲੇ ‘ਤੇ ਹਮਲਾ ਕਰ ਦਿ¤ਤਾ ਹੈ। ਇਸ ਹਮਲੇ ‘ਚ ਦੋ ਜਵਾਨ ਸ਼ਹੀਦ ਹੋ ਗਏ ਹਨ। ਜਦਕਿ 10 ਜਵਾਨ ਜ਼ਖਮੀ ਹੋ ਗਏ ਹਨ। ਸੈਨਾ-ਪੁਲਿਸ ਤੇ ਅ¤ਤਵਾਦੀਆਂ ਵਿਚਕਾਰ ਕਰੀਬ ਪੰਜ ਘੰਟੇ ਚਲੀ ਮੁ¤ਠਭੇੜ ’ਚ ਦੋ ਅ¤ਤਵਾਦੀਆਂ ਨੂੰ ਢੇਰ ਕਰ ਦਿ¤ਤਾ ਗਿਆ। ਜਦਕਿ ਇਕ ਨੂੰ ਜਿੰਦਾ ਫੜ ਲਿਆ ਗਿਆ ਹੈ। ਜੋ ਕਿ ਭਾਰਤ ਲਈ ਵ¤ਡੀ ਕਾਮਯਾਬੀ ਮੰਨੀ ਜਾ ਰਹੀ ਹੈ। ਕਸਾਬ ਤੋਂ ਬਾਅਦ ਕਿਸੇ ਜਿਉਂਦੇ ਅ¤ਤਵਾਦੀ ਨੂੰ ਫੜਿਆ ਗਿਆ ਹੈ। ਇਸ ਅ¤ਤਵਾਦੀ ਦਾ ਨਾਮ ਉਸਮਾਨ ਉਰਫ ਕਾਸਿਮ ਖਾਨ ਹੈ। ਇਸ ਅ¤ਤਵਾਦੀ ਨੇ ਖੁਦ ਨੂੰ ਪਾਕਿਸਤਾਨ ਦਾ ਰਹਿਣ ਵਾਲਾ ਦ¤ਸਿਆ ਹੈ। 2008 ‘ਚ ਮੁੰਬਈ ਹਮਲਾ ਕਰਨਾ ਵਾਲਾ ਅਜਮਲ ਕਸਾਬ ਤੋਂ ਬਾਅਦ ਪਹਿਲੀ ਵਾਰ ਕੋਈ ਅ¤ਤਵਾਦੀ ਜਿਉਂਦਾ ਹ¤ਥ ਆਇਆ ਹੈ। ਜਿਸ ਅ¤ਤਵਾਦੀ ਕਾਸਿਮ ਖਾਨ ਨੂੰ ਜਿਉਂਦਾ ਫੜਿਆ ਗਿਆ ਹੈ ਉਹ ਬੀ.ਐਸ.ਐਫ. ਦੇ ਕਾਫਲੇ ‘ਤੇ ਹਮਲਾ ਕਰਨ ਤੋਂ ਬਾਅਦ ਭ¤ਜ ਨਿਕਲਿਆ ਤੇ ਉਧਮਪੁਰ ਦੇ ਇਕ ਪਿੰਡ ‘ਚ ਤਿੰਨ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਹੁਣ ਸੁਰ¤ਖਿਆ ਬਲਾਂ ਨੇ ਉਸ ਨੂੰ ਜਿਉਂਦਾ ਫੜ ਕੇ ਬੰਧਕਾਂ ਨੂੰ ਛੁਡਾ ਲਿਆ ਹੈ।



