Skip to content
Independent perspectives. Global stories.
BREAKING

ਮੱਧ ਪ੍ਰਦੇਸ਼ ’ਚ ਹਰਦਾ ਨੇੜੇ ਦੋ ਰੇਲ ਗੱਡੀਆਂ ਦੇ ਡੱਬੇ ਲੀਹੋਂ ਲੱਥੇ, 29 ਮੌਤਾਂ

Share this story

ਹਰਦਾ (ਮੱਧ ਪ੍ਰਦੇਸ਼), 5 ਅਗਸਤ (ਪੀ. ਟੀ. ਲਾਇਵ)- ਬੀਤੇ ਬੁੱਧਵਾਰ ਦੇਰ ਰਾਤ 11.45 ਵਜੇ ਕਾਲੇ ਮਾਚਕ ਨਦੀ ਦੇ ਉ¤ਪਰ ਬਣੀਆਂ ਰੇਲ ਪੁਲੀਆਂ ਉ¤ਤੋਂ ਲੰਘ ਰਹੀ ਟ੍ਰੇਨ ਸੰਖਿਆ 11071 ਕਾਮਿਆਨੀ ਐਕਸਪ੍ਰੈ¤ਸ ਜਿਹੜੀ ਮੁੰਬਈ ਤੋਂ ਵਾਰਾਨਸੀ ਜਾ ਰਹੀ ਸੀ, ਦੇ 11 ਡੱਬੇ ਪਟੜੀ ਤੋਂ ਉਤਰ ਗਏ। ਇਸ ਦੇ ਠੀਕ ਬਾਅਦ ਟ੍ਰੇਨ ਸੰਖਿਆ 13201 ਜਨਤਾ ਐਕਸਪ੍ਰੈ¤ਸ (ਰਜਿੰਦਰ ਨਗਰ-ਕੁਰਲਾ) ਠੀਕ ਉਸੇ ਸਥਾਨ ’ਤੇ ਹਾਦਸੇ ਦਾ ਸ਼ਿਕਾਰ ਹੋਈ। ਹਾਦਸੇ ਤੋਂ ਠੀਕ 8 ਮਿੰਟ ਪਹਿਲਾਂ ਦੋਨੋਂ ਰੇਲ ਪਟੜੀਆਂ ਤੋਂ ਦੋ ਰੇਲ ਗੱਡੀਆਂ ਸੁਰੱਖਿਅਤ ਲੰਘੀਆਂ ਸਨ। ਪ੍ਰਾਪਤ ਵੇਰਵੇ ਅਨੁਸਾਰ ਇਸ ਹਾਦਸੇ ਦੌਰਾਨ ਜਨਤਾ ਐਕਸਪ੍ਰੈ¤ਸ ਦੇ 17 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਵਿੱਚ ਹੁਣ ਤੱਕ 29 ਮੌਤਾਂ ਦੀ ਰਿਪੋਰਟ ਹੈ, ਜਦਕਿ 100

ਤੋਂ ਵਧ ਜ਼ਖਮੀ ਹੋਏ ਹਨ। ਬਚਾਅ ਟੀਮਾਂ ਨੇ 300 ਤੋਂ ਜ਼ਿਆਦਾ ਮੁਸਾਫਿਰਾਂ ਨੂੰ ਬਚਾਇਆ ਹੈ।
ਰੇਲਵੇ ਬੋਰਡ ਦੇ ਚੇਅਰਮੈਨ ਏ.ਕੇ. ਮਿੱਤਲ ਅਨੁਸਾਰ ਅਜਿਹਾ ਲਗਦਾ ਹੈ ਕਿ ਕੁਝ ਮਿੰਟ ਪਹਿਲਾਂ ਦੋ ਰੇਲ ਗੱਡੀਆਂ ਦੇ ਲੰਘਣ ਬਾਅਦ ਮੀਂਹ ਦੇ ਪਾਣੀ ਕਾਰਨ ਹੜ੍ਹ ਦਾ ਪਾਣੀ ਰੇਲ ਲਾਇਨਾਂ ਦੇ ਉ¤ਪਰੋਂ ਲੰਘ ਰਿਹਾ ਸੀ, ਜਿਸ ਕਾਰਨ ਹਾਦਸਾ ਵਾਪਰਿਆ। ਫਿਰ ਵੀ ਹਾਦਸੇ ਨੂੰ ਲੈ ਕੇ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਾਂਚ ਪੂਰੀ ਹੋਣ ਦੇ ਬਾਅਦ ਹੀ ਅਸਲ ਗੱਲ ਸਾਹਮਣੇ ਆਏਗੀ। ਦੱਸਿਆ ਜਾਂਦਾ ਹੈ ਕਿ ਕਮਿਆਨੀ ਐਕਸਪ੍ਰੈ¤ਸ ਦੇ ਐਸ-1 ਅਤੇ ਐਸ-11, ਜਦਕਿ ਜਨਤਾ ਐਕਸਪ੍ਰੈ¤ਸ ਦੇ ਐਸ-2 ਅਤੇ ਐਸ-6 ਡੱਬੇ ਪਟੜੀ ਤੋਂ ਉਤਰੇ। ਇਹ ਪੁਲ ਹਰਦਾ ਤੋਂ ਲੱਗਭਗ 32 ਕਿਲੋਮੀਟਰ ਦੂਰ ਮਾਚਕ ਨਦੀ ਦੇ ਉ¤ਪਰ ਬਣਿਆ ਹੈ। ਭਾਰੀ ਬਾਰਿਸ਼ ਦੇ ਕਾਰਨ ਬਚਾਅ ਟੀਮਾਂ ਨੂੰ ਰਾਹਤ ਕਾਰਜਾਂ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।

WRITTEN BY