ਮਜੀਠਾ, 5 ਅਗਸਤ (ਮਨਪ੍ਰੀਤ ਸਿੰਘ ਵਰਿਆਮ ਨੰਗਲ)- ਸਾਡੀ ਸਰਕਾਰ ਆਉਣ ’ਤੇ ਬੁਢਾਪਾ ਪੈਨਸ਼ਨ 2000 ਰੁਪਏ, ਸ਼ਗਨ ਸਕੀਮ 25000 ਰੇਤ ਦੇ ਰੇਟ ਕੰਟਰੋਲ, ਸ਼ਰਾਬ ਦੀ ਕਾਲਾਬਾਜ਼ਾਰੀ ਬੰਦ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਉ¤ਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਮਜੀਠਾ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿਸ ਤਰ੍ਹਾਂ ਪੰਜਾਬ ਬਰਬਾਦੀ ਦੇ ਕੰਢੇ ਖੜ੍ਹਾ ਹੈ। ਰੇਤ, ਸ਼ਰਾਬ, ਟਰਾਂਸਪੋਰਟ, ਹੋਟਲਾਂ, ਕੇਬਲਾਂ ਆਦਿ ’ਤੇ ਸਰਕਾਰ ਨੇ ਕਬਜ਼ਾ ਕੀਤਾ ਹੈ। ਉਨ੍ਹਾਂ ਆਪਣੀ ਸਰਕਾਰ ਆਉਣ ’ਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਵੱਧ ਤੋਂ ਵੱਧ ਇੰਡਸਟਰੀਆਂ ਲਾਈਆਂ ਜਾਣਗੀਆਂ ਤਾਂ ਕਿ ਨੌਜਵਾਨਾਂ
ਨੂੰ ਵੱਧ ਤੋਂ ਵੱਧ ਰੋਜ਼ਗਾਰ ਮਿਲ ਸਕੇ। ਅੰਤ ਦੀ ਗਰਮੀ ਦੇ ਬਾਵਜੂਦ ਲੋਕਾਂ ਵਿੱਚ ਆਪਣੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਰਾਂ ਨੂੰ ਸੁਣਨ ਦਾ ਉਤਸ਼ਾਹ ਵੇਖਿਆ ਗਿਆ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤ੍ਰਿਪਤ ਰਜਿੰਦਰ ਬਾਜਵਾ, ਸੁੱਖੀ ਰੰਧਾਵਾ, ਡਾ. ਰਾਜ ਕੁਾਮਰ ਵੇਰਕਾ, ਸੁੱਖ ਸਰਕਾਰੀਆਂ (ਸਾਰੇ ਵਿਧਾਇਕ), ਹਰਮਿੰਦਰ ਗਿੱਲ, ਗੁਰਜੀਤ ਔਜਲਾ, ਲਾਲੀ ਮਜੀਠੀਆ, ਵਿਕਾਸ ਸੈਣੀ, ਦਿਨੇਸ਼ ਬੱਸੀ, ਕੌਂਸਲਰ ਲੱਕੀ, ਸੁਸ਼ੀਲ ਦੱਤੀ, ਮਮਤਾ ਦੱਤੀ, ਜੱਗਾ ਮਜੀਠਾ, ਛਿੰਦ ਸ਼ਾਹ, ਗੋਗਾ ਮਜੀਠਾ, ਸਰਬਜੀਤ ਕੁਰਾਲੀਆ, ਜੱਗਾ ਸਰਪੰਚ, ਕਵਲ ਫੌਜੀ, ਜੌਬਨ ਵਾਹਲਾ ਆਦਿ ਮੌਜੂਦ ਸਨ।



