Skip to content
Independent perspectives. Global stories.
BREAKING

ਤ੍ਰਿਪੁਰਾ ਦੇ ਰਾਜਪਾਲ ਨੇ ਯਾਕੂਬ ਦੇ ਅੰਤਿਮ ਸਸਕਾਰ ’ਚ ਸ਼ਾਮਲ ਹੋਏ ਲੋਕਾਂ ਨੂੰ ਦੱਸਿਆ ‘ਸੰਭਾਵਿਤ ਅੱਤਵਾਦੀ’

Share this story

ਕੋਲਕਾਤਾ, 31 ਜੁਲਾਈ (ਪੀ. ਟੀ.)- ਤ੍ਰਿਪੁਰਾ ਦੇ ਰਾਜਪਾਲ ਤਥਾਗਤ ਰਾਏ ਨੇ ਅੱਜ ਇਹ ਕਹਿ ਵਿਵਾਦ ਪੈਦਾ ਕਰ ਦਿੱਤਾ ਕਿ ਖੁਫੀਆ ਏਜੰਸੀਆਂ ਨੂੰ 1993 ਮੁੰਬਈ ਧਮਾਕਿਆਂ ਦੇ ਗੁਨਾਹਗਾਰ ਯਾਕੂਬ ਮੈਮਨ ਦੇ ਪਰਿਵਾਰਕ ਤੇ ਦੋਸਤਾਂ ਨੂੰ ਛੱਡ ਕੇ ਅੰਤਮ ਸਸਕਾਰ ‘ਚ ਇਕੱਠੇ ਹੋਏ ਸਾਰੇ ਲੋਕਾਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ‘ਚ ਕਈ ਸੰਭਾਵਿਤ ਅੱਤਵਾਦੀ ਵੀ ਹੋ ਸਕਦੇ ਹਨ। ਰਾਏ ਨੇ ਇਹ ਟਿੱਪਣੀ ਟਵੀਟਰ ‘ਤੇ ਕੀਤੀ ਹੈ। ਇਸ ਟਵੀਟ ‘ਤੇ ਰਾਜਪਾਲ ਦੀ ਆਲੋਚਨਾ ਹੋ ਰਹੀ ਹੈ।

WRITTEN BY