ਨਵੀਂ ਦਿੱਲੀ- ਯਾਕੂਬ ਮੈਮਨ ਦੀ ਫਾਂਸੀ ਤੋਂ ਬਾਅਦ ਅੰਡਰਵਲਰਡ ਡਾਨ ਦਾਊਦ ਇਬਰਾਹਿਮ ਦੇ ਸਾਥੀ ਛੋਟਾ ਸ਼ਕੀਲ ਨੇ ਭਾਰਤ ਨੂੰ ਧਮਕੀ ਦਿੱਤੀ ਹੈ। ਅੰਗਰੇਜ਼ੀ ਅਖ਼ਬਾਰ ਮੁਤਾਬਿਕ ਸ਼ਕੀਲ ਨੇ ਅਖ਼ਬਾਰ ਨੂੰ ਫੋਨ ‘ਤੇ ਯਾਕੂਬ ਦੀ ਫਾਂਸੀ ਨੂੰ ਕਾਨੂੰਨੀ ਹੱਤਿਆ ਕਰਾਰ ਦਿੱਤਾ ਹੈ ਤੇ ਅੰਜਾਮ ਭੁਗਤਨ ਦੀ ਧਮਕੀ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਯਾਕੂਬ ਨੂੰ ਝਾਂਸਾ ਦੇ ਕੇ ਭਾਰਤ ਬੁਲਾਇਆ ਤੇ ਕੀਤੇ ਗਏ ਆਪਣੇ ਵਾਅਦਿਆਂ ਤੋ ਮੁਕਰ ਗਈ। ਉਸ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਨਾਲ ਕੀ ਸੰਦੇਸ਼ ਦਿੱਤਾ ਹੈ। ਉਸ ਨੇ ਕਿਹਾ ਕਿ ਭਾਰਤ ਨੇ ਬੇਗੁਨਾਹ ਨੂੰ ਉਸ ਦੇ ਭਰਾ ਦੇ ਗੁਨਾਹ ਦੀ ਸਜ਼ਾ ਦਿੱਤੀ ਹੈ। ਉਸ ਨੇ ਇਸ ਨੂੰ ਕਾਨੂੰਨੀ ਹੱਤਿਆ ਕਰਾਰ ਦਿੱਤਾ ਹੈ। ਸ਼ਕੀਲ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਭਾਰਤ ਨੂੰ ਇਸ ਦੀ ਸਜ਼ਾ ਜਰੂਰ ਭੁਗਤਣੀ ਹੋਵੇਗੀ।



