ਕੋਲਕਾਤਾ, 31 ਜੁਲਾਈ (ਪੀ. ਟੀ.)- ਬੰਗਲਾਦੇਸ਼ ਤੇ ਭਾਰਤ ਕਰੀਬ 70 ਸਾਲਾਂ ਬਾਅਦ ਸਰਹੱਦੀ ਸਬੰਧੀ ਵਿਵਾਦ ਨੂੰ ਖਤਮ ਕਰਦੇ ਹੋਏ ਇਸ ਹਫਤੇ ਜਮੀਨ ਦੀ ਅਦਲਾ-ਬਦਲੀ ਕਰਨਗੇ।ਅੱਜ ਅੱਧੀ ਰਾਤ ਤੋਂ ਬਾਅਦ ਸਰਹੱਦ ਨਾਲ ਲਗੇ ਇਲਾਕਿਆਂ ’ਚ ਰਹਿਣ ਵਾਲੇ ਕਰੀਬ 50 ਹਜ਼ਾਰ ਨਿਵਾਸੀਆਂ ਨੂੰ ਨਵੀਂ ਪਹਿਚਾਣ ਮਿਲੇਗੀ।ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਇਸ ਸਮਝੌਤੇ ਨੂੰ ਅੰਤਮ ਰੂਪ ਦਿੱਤਾ।ਬੰਗਲਾਦੇਸ਼ ਤੇ ਭਾਰਤ 1974 ਦੇ ਐਲ.ਬੀ.ਏ. ਕਰਾਰ ਨੂੰ ਲਾਗੂ ਕਰਨਗੇ ਤੇ ਸਤੰਬਰ 2011 ਦੇ ਪ੍ਰੋਟੋਕੋਲ ਨੂੰ ਅਗਲੇ 11 ਮਹੀਨਿਆਂ ’ਚ ਪੜਾਵਾਂ ਤਹਿਤ ਲਾਗੂ ਕਰਨਗੇ।ਇਕ ਅੰਦਾਜ਼ੇ ਮੁਤਾਬਿਕ ਬੰਗਲਾਦੇਸ਼ ’ਚ ਭਾਰਤੀ ਅਬਾਦੀਆਂ ’ਚ ਕਰੀਬ 37 ਹਜ਼ਾਰ ਲੋਕ ਰਹਿ ਰਹੇ ਹਨ, ਉਥੇ ਭਾਰਤ ’ਚ ਬੰਗਲਾਦੇਸ਼ੀ ਅਬਾਦੀਆਂ ’ਚ 14,000 ਲੋਕ ਰਹਿੰਦੇ ਹਨ।



