Skip to content
Independent perspectives. Global stories.
BREAKING

ਫਿਲਮ ‘ਨਾਨਕ ਸ਼ਾਹ ਫਕੀਰ’ ਦੀ ਅਗਲੀ ਸੁਣਵਾਈ 29 ਜੁਲਾਈ ਨੂੰ

Share this story

ਬਠਿੰਡਾ, 14 ਜੁਲਾਈ (ਸੁਖਵਿੰਦਰ ਸਰਾਂ/ਗੋਬਿੰਦ ਬੀਬੀਵਾਲਾ)- ਸਿ¤ਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵ¤ਲੋਂ ਫਿਲਮ ‘ਨਾਨਕ ਸ਼ਾਹ ਫਕੀਰ’ ਦੀ ਟੀਮ ’ਤੇ ਦਰਜ ਕੇਸ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ। ਫੈਡਰੇਸ਼ਨ ਦੇ ਪ੍ਰਧਾਨ ਪਰਨਜੀਤ ਸਿੰਘ ਜ¤ਗੀ, ਸੁਰਿੰਦਰ ਸਿੰਘ ਨਥਾਣਾ, ਹਮਦੀਪ ਸਿੰਘ ਜਨਰਲ ਸਕ¤ਤਰ, ਫਤਿਹ ਸਿੰਘ ਗਹਿਰੀ ਪ੍ਰਧਾਨ ਮੌੜ ਸਰਕਲ ਅਤੇ ਵਕੀਲ ਹਰਚਰਨਪਾਲ ਸਿੰਘ ਬਰਾੜ ਸੁਣਵਾਈ ਸਮੇਂ ਹਾਜ਼ਰ ਹੋਏ। ਵਿਰੋਧੀ ਧਿਰ ਵੱਲੋਂ ਮਿ¤ਠੂ ਰਾਮ ਗੁਪਤਾ ਜਵਾਬ ਦੇਹੀ ਹਾਜ਼ਰ ਹੋਏ। ਵਿਰੋਧੀ ਧਿਰ ਨੇ ਜਵਾਬ ਦੇਹੀ ਲਈ ਕੁਝ ਸਮਾਂ ਮੰਗਿਆ ਜਿਸ ਤੇ ਮਾਨਯੋਗ ਅਦਾਲਤ ਨੇ 29 ਜੁਲਾਈ ਨੂੰ ਹਾਜ਼ਰ ਹੋਣ ਲਈ ਕਿਹਾ।

ਜ਼ਿਕਰਯੋਗ ਹੈ ਕਿ ਫਿਲਮ ‘ਨਾਨਕ ਸ਼ਾਹ ਫਕੀਰ’ ਦੇ ਰਿਲੀਜ਼ ਹੋਣ ਬਾਰੇ ਜਦ ਤੋਂ ਮੀਡੀਆ ਵਿੱਚ ਰਿਪੋਰਟਾਂ ਆਈਆਂ ਹਨ ਉਦੋਂ ਤੋਂ ਹੀ ਸਿੱਖ ਜਥੇਬੰਦੀਆਂ ਵੱਲੋਂ ਫਿਲਮ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕਈ ਥਾਈਂ ਵਿਖਾਵੇ ਵੀ ਹੋ ਚੁੱਕੇ ਹਨ। ਸਿੱਖ ਭਾਈਚਾਰੇ ਵਿੱਚ ਫਿਲਮ ’ਚ ਗੁਰੂ ਨਾਨਕ ਦੇਵ ਜੀ ਦੇ ਕਿਰਦਾਰ ਨੂੰ ਲੈ ਕੇ ਰੋਹ ਹੈ।

WRITTEN BY